ਤਰਨ ਤਾਰਨ, 10 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਵੈਰੋਂਵਾਲ ਦੀ ਪੁਲਿਸ ਨੇ ਇਕ ਔਰਤ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿਚ ਤਿੰਨ ਔਰਤਾਂ ਸਮੇਤ 6 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਵੈਰੋਂਵਾਲ ਵਿਖਏ ਗੁਰਮੀਤ ਕੌਰ ਪਤਨੀ ਹਰਜਿੰਦਰ ਸਿੰਘ ਵਾਸੀ ਕੁੜੀਵਲਾਹ ਨੇ ਸ਼ਿਕਾਇਤ ਦਰਜ ਕਰਵਾਈ ਕਿ ਮੇਰਾ ਜਗਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਹਰੀਕੇ ਨਾਲ ਵਿਆਹ ਹੋਇਆ | ਜਿਸ ਨਾਲ ਆਪਣੀ ਅਣਬਣ ਦੇ ਚੱਲਦਿਆ ਸਾਡਾ ਤਲਾਕ ਹੋ ਗਿਆ ਸੀ | 19 ਮਈ 2025 ਨੂੰ ਹਰਜਿੰਦਰ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਕੂੜੀਵਲਾਹ ਨਾਲ ਮੈੈਂ ਕੋਰਟ ਮੈਰਿਜ ਕਰਵਾ ਲਈ ਸੀ ਤੇ ਮਾੈ ਆਪਣੇ ਸਹੁਰੇ ਪਿੰਡ ਕੁੜੀਵਲਾਹ ਰਹਿਣ ਲੱਗੀ | ਮੇਰਾ ਪਤੀ ਗੁਜਰਾਤ ਟਰੱਕਾਂ 'ਤੇ ਚਲਾ ਗਿਆ | ਕੁਝ ਸਮੇੇਂ ਬਾਅਦ ਜਨਵਰੀ 2026 ਦੇ ਪਹਿਲੇ ਹਫਤੇ ਮੈਂ ਆਪਣੇ ਪੇਕੇ ਉੱਤਰ ਪ੍ਰਦੇਸ਼ ਚਲੇ ਗਈ ਅਤੇ ਜਦ 10/12 ਦਿਨ ਬਾਅਦ ਆ ਕੇ ਦੇਖਿਆ ਕਿ ਮੇਰੀ ਅਲਮਾਰੀ ਦੇ ਲਾੱਕ ਟੁੱਟੇ ਹੋਏ ਸਨ ਤੇ ਬਿਸਤਰੇ ਵਗੈਰਾ ਵੀ ਉੱਥੇ ਨਹੀਂ ਸਨ | ਮੇਰੇ ਵਲੋੋਂ ਘਰ ਦੇ ਬਾਕੀ ਮੈਂਬਰਾਂ ਨੂੰ ਪੁੱਛਣ ਤੇ ਉਨ੍ਹਾਂ ਮੇਰੀ ਕੁੱਟਮਾਰ ਕੀਤੀ | ਮੈਨੂੰ ਅਤੇ ਮੇਰੇ ਪਹਿਲੇ ਵਿਆਹ ਤੋੋਂ ਦੋਵੇ ਬੱਚਿਆਂ ਨੂੰ ਘਰੋਂ ਕੱਢ ਦਿੱਤਾ | ਮੈੈਂ ਸਮੇਤ ਆਪਣੇ ਬੱਚਿਆਂ ਦੇ ਆਪਣੀ ਰਿਸ਼ਤੇਦਾਰੀ ਪਿੰਡ ਕੰਗ ਚਲੇ ਗਈ ਅਤੇ ਮੇਰਾ ਪਤੀ ਗੁਰਜਾਤ ਤਾੋ ਵਾਪਸ ਆਇਆ | ਮੈਂ ਮੇਰੇ ਸਮੇਤ 24 ਮਾਰਚ ਨੂੰ ਪਿੰਡ ਕੁੜੀਵਲਾਹ ਆਪਣੇ ਘਰ ਪੁੱਜੀ ਜਿੱਥੇ ਬਲਵਿੰਦਰ ਕੌਰ ਪਤਨੀ ਅਵਤਾਰ ਸਿੰਘ ਵਾਸੀ ਪੰਡੋਰੀ ਰਣ ਸਿੰਘ, ਮਨਪ੍ਰੀਤ ਕੌਰ ਪਤਨੀ ਦਲੇਰ ਸਿੰਘ ਵਾਸੀ ਦੇਵੀਦਾਸ ਪੁਰ ਜ਼ਿਲ੍ਹਾ ਅੰਮਿ੍ਤਸਰ, ਮਨਜੀਤ ਕੌਰ ਪਤਨੀ ਸੁਰਜਨ ਸਿੰਘ ਵਾਸੀ ਕੁੜੀਵਲਾਹ, ਨਿਸ਼ਾਨ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਕੁੜੀਵਲਾਹ, ਦਰਬਾਰਾ ਸਿੰਘ ਪੁੱਤਰ ਬੰਤਾ ਸਿੰਘ, ਕਾਲਾ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀਅਨ ਪੰਡੋਰੀ ਰਣ ਸਿੰਘ ਪਹਿਲਾਂ ਤੋਂ ਹੀ ਘਰ ਵਿਚ ਮੌਜੂਦ ਸੀ, ਜਿੰਨਾਂ ਵਲੋੋਂ ਮੇਰੀ ਕੁੱਟਮਾਰ ਕਰਕੇ ਮੇਰੇ ਸੱਟਾਂ ਮਾਰ ਕੇ ਮੈਨੂੰ ਜ਼ਖਮੀ ਕਰ ਦਿੱਤਾ ਗਿਆ | ਮੈੈਂ ਇਲਾਜ ਕਈ ਸਰਕਾਰੀ ਹਸਪਤਾਲ ਮੀਆਂਵਿੰਡ ਦਾਖ਼ਲ ਰਹੀ | ਜਾਂਚ ਅਧਿਕਾਰੀ ਐੱਸ.ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |