25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਪ੍ਰਦੇਸ਼ ਕਾਂਗਰਸ ਵਲੋਂ ਜ਼ਿਲ੍ਹਾ ਤਰਨ ਤਾਰਨ ਦੇ ਜਥੇਬੰਦਕ ਢਾਂਚੇ ਦਾ ਐਲਾਨ <br/>

Ad Position 21
No active advertisement
ਅਜੀਤ ਡੈਸਕ 13-04-2026
ਤਰਨ ਤਾਰਨ, 12 ਅਪ੍ਰੈਲ (ਹਰਿੰਦਰ ਸਿੰਘ)-ਪੰਜਾਬ ਵਿਚ 2027 'ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦਾ ਸਮਾਂ ਜਿਉਂ-ਜਿਉਂ ਨਜ਼ਦੀਕ ਆ ਰਿਹਾ ਹੈ, ਤਿਉਂ-ਤਿਉਂ ਹੀ ਵਰਕਰਾਂ ਵਿਚ ਜੋਸ਼ ਪੈਦਾ ਹੋ ਰਿਹਾ ਹੈ | ਇਸੇ ਜੋਸ਼ ਨੂੰ ਹੋਰ ਬਰਕਰਾਰ ਕਰਨ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਜ਼ਿਲ੍ਹਾ ਤਰਨ ਤਾਰਨ ਦੇ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਗਿਆ ਹੈ | ਇਹ ਨਿਯੁਕਤੀਆਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਹਰੀ ਝੰਡੀ ਦੇਣ ਉਪਰੰਤ ਕੀਤੀਆਂ ਗਈਆਂ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਜਿੱਥੇ 18 ਮੀਤ ਪ੍ਰਧਾਨ ਨਿਯੁਕਤ ਕੀਤੇ ਗਏ ਹਨ, ਉਥੇ ਹੀ 23 ਜਨਰਲ ਸਕੱਤਰ ਅਤੇ 10 ਸਕੱਤਰ ਤੋਂ ਇਲਾਵਾ 8 ਹੋਰ ਵਿਸ਼ੇਸ਼ ਨਿਯੁਕਤੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਪ੍ਰਦੇਸ਼ ਕਾਂਗਰਸ ਵਲੋਂ ਜਾਰੀ ਕੀਤੀ ਸੂਚੀ ਅਨੁਸਾਰ ਚਰਨਜੀਤ ਸਿੰਘ ਭੁੱਚਰ, ਗੁਰਪਾਲ ਸਿੰਘ ਜਗਤਪੁਰਾ, ਗੁਰਬਚਨ ਸਿੰਘ ਕਸੇਲ, ਭੁਪਿੰਦਰ ਸਿੰਘ ਕੰਗ ਗੋਹਲਵੜ, ਗੁਰਵਿੰਦਰ ਸਿੰਘ ਬੌਬੀ ਤਖਤੂਚੱਕ, ਭਾਗ ਸਿੰਘ ਚੱਕਵਾਲੀਆ, ਰਾਜ ਬਹਾਦਰ ਸਿੰਘ ਵਰਨਾਲਾ, ਰੇਸ਼ਮ ਸਿੰਘ ਬਾਸਰਕੇ, ਇੰਦਰਬੀਰ ਸਿੰਘ ਪਹੂਵਿੰਡ, ਦਲਬੀਰ ਸਿੰਘ ਸੇਖੋਂ ਪੱਟੀ, ਸੁਖਵਿੰਦਰ ਸਿੰਘ ਸਿੱਧੂ ਪੱਟੀ, ਸਰਪੰਚ ਬਲਬੀਰ ਸਿੰਘ ਠੱਠਾ, ਡਾ. ਮਨਜੀਤ ਸਿੰਘ ਮਰਹਾਣਾ, ਬਿੰਦਰ ਕੌਰ ਨਾਗੋਕੇ, ਯੁੱਧਵੀਰ ਸਿੰਘ ਸਰਲੀ, ਅਰਜਨਬੀਰ ਸਿੰਘ ਕੰਗ ਸਰਾਏ ਤਲਵੰਡੀ, ਰਣਬੀਰ ਸਿੰਘ ਸਭਰਾ ਅਤੇ ਰਮਨ ਕੁਮਾਰ ਝਬਾਲ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸੇ ਤਰ੍ਹਾਂ ਗੁਰਲਾਲ ਸਿੰਘ ਭਿੱਖੀਵਿੰਡ, ਰਸ਼ਪਾਲ ਸਿੰਘ ਗੱਗੋਬੂਹਾ, ਮਖਤੂਲ ਸਿੰਘ ਸੋਹਲ, ਅਸ਼ੋਕ ਕੁਮਾਰ ਝਬਾਲ, ਸਕੱਤਰ ਸਿੰਘ ਰਾਮਰੌਣੀ, ਬਲਜੀਤ ਸਿੰਘ ਰਟੌਲ, ਰਾਮ ਲਾਲ ਮੁਰਾਦਪੁਰਾ, ਪਰਮਿੰਦਰਬੀਰ ਸਿੰਘ ਵਿੱਕੀ ਝਬਾਲ, ਬਲਜੀਤ ਸਿੰਘ ਚੂੰਘ, ਜਗਜੀਤ ਸਿੰਘ ਕਲੰਜਰ ਉਤਾੜ, ਕਰਨਬੀਰ ਸਿੰਘ ਪੱਟੀ, ਦਿਲਬਾਗ ਸਿੰਘ ਕੱਚਾ ਪੱਕਾ, ਲਖਵਿੰਦਰ ਸਿੰਘ ਕਲਸੀਆਂ, ਜੱਜਬੀਰ ਸਿੰਘ ਵਲਟੋਹਾ, ਨੀਰਜ ਧਵਨ ਭਿੱਖੀਵਿੰਡ, ਅੰਮਿ੍ਤਸ਼ੇਰ ਸਿੰਘ ਮੰਨਣ, ਗੁਰਮੀਤਪਾਲ ਸਿੰਘ ਖਾਲੜਾ, ਐਡਵੋਕੇਟ ਜਗਮੀਤ ਸਿੰਘ ਭੁੱਲਰ ਪੱਟੀ, ਸਰਪੰਚ ਹਰਜਿੰਦਰ ਸਿੰਘ ਚੰਬਲ, ਸੇਵਾ ਸਿੰਘ ਉਬੋਕੇ, ਬਲਦੇਵ ਸਿੰਘ ਏਕਲਗੱਡਾ, ਬਲਰਾਜ ਸਿੰਘ ਬਿਹਾਰੀਪੁਰ, ਬਲਜੀਤ ਸਿੰਘ ਕੁੱਕੂ ਸ਼ਹੀਦ ਪੱਟੀ ਨੂੰ ਜਨਰਲ ਸਕੱਤਰ ਥਾਪਿਆ ਗਿਆ ਹੈ | ਜਦਕਿ ਤਰਸੇਮ ਸਿੰਘ ਮੁਰਾਦਪੁਰਾ, ਗੁਰਪ੍ਰਤਾਪ ਸਿੰਘ ਸਾਂਢਪੁਰਾ, ਲਖਵਿੰਦਰ ਸਿੰਘ ਆਸਲ ਉਤਾੜ, ਹਰਿੰਦਰ ਸਿੰਘ ਘਰਿਆਲਾ, ਰਾਜਬੀਰ ਸਿੰਘ ਪਲੋਅ ਪੱਤੀ ਰਾਜੋਕੇ, ਤਰਸੇਮ ਸਿੰਘ ਸੁਰਸਿੰਘ, ਸੁਖਦੇਵ ਸਿੰਘ ਜੋਧ ਸਿੰਘ ਵਾਲਾ, ਜੋਗਿੰਦਰਪਾਲ ਵੇਦੀ ਹਰੀਕੇ, ਸਰਪੰਚ ਸਤਬੀਰ ਸਿੰਘ ਠੱਕਰਪੁਰਾ ਅਤੇ ਅਮਰੀਕ ਸਿੰਘ ਜਲਾਲਬਾਦ ਨੂੰ ਸਕੱਤਰ ਨਿਯੁਕਤ ਕੀਤਾ ਗਿਆ ਹੈ | ਜ਼ਿਲ੍ਹਾ ਪ੍ਰਧਾਨ ਭੁੱਲਰ ਨੇ ਦੱਸਿਆ ਕਿ ਦਫ਼ਤਰੀ ਕਾਰਜਕਾਰੀ ਕਮੇਟੀ 'ਚ ਕਾਬਲ ਸਿੰਘ ਖੱਬੇ ਨੂੰ ਪਰਮਾਨੈਂਟ ਸਪੈਸ਼ਲ ਇਨਵਾਈਟੀ, ਅਵਤਾਰ ਸਿੰਘ ਠੇਕੇਦਾਰ ਐਡਵਾਈਜ਼ਰ ਕਮ ਸਪੈਸ਼ਲ ਇਨਵਾਈਟੀ, ਰਸ਼ਪਾਲ ਸਿੰਘ ਬੋਪਰਾਏ, ਸੁਖਜੀਤ ਸਿੰਘ ਤਰਨ ਤਾਰਨ (ਦੋਵੇਂ) ਸਪੋਕਸਪ੍ਰਸਨ, ਡਾ. ਪ੍ਰਦੀਪ ਕੁਮਾਰ ਲਿਟਲ ਖਜਾਨਚੀ ਅਤੇ ਦਫ਼ਤਰ ਇੰਚਾਰਜ, ਸਰਬਜੀਤ ਕੌਰ, ਧਰਮਿੰਦਰਦੀਪ ਸਿੰਘ (ਦੋਵੇਂ) ਦਫ਼ਤਰ ਸਕੱਤਰ ਅਤੇ ਪ੍ਰਗਟ ਸਿੰਘ ਤੇ ਨਰਿੰਦਰ ਕੁਮਾਰ ਪੱਪਾ ਨੂੰ ਪ੍ਰੈੱਸ ਮੀਡੀਆ ਇੰਚਾਰਜ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਨੇ ਨਵ ਨਿਯੁਕਤ ਸਮੂਹ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੰਦਿਆਂ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਮਜ਼ਬੂਤ ਬਣ ਕੇ ਅਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੱਡੀ ਜਿੱਤ ਪ੍ਰਾਪਤ ਕਰੇਗੀ |

Ad Position 22
No active advertisement
ਪਿਛਲੀ ਖ਼ਬਰ ਫੂਡ ਸੇਫਟੀ ਟੀਮ ਵਲੋਂ ਪੰਦ੍ਹਰਵਾੜੇ ਤਹਿਤ ਕੀਤੀ ਵੱਖ-ਵੱਖ ਪਿੰਡਾਂ ਵਿਚ ਚੈਕਿੰਗ <br/> ਅਗਲੀ ਖ਼ਬਰ ਪਿੰਡ ਮਰੜ ਵਿਖੇ ਬਾਬਾ ਧੰਨਾ ਭਗਤ ਜੀ ਦਾ ਜਨਮ ਦਿਹਾੜਾ ਮਨਾਇਆ <br/>
Ad Position 24