25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਫੂਡ ਸੇਫਟੀ ਟੀਮ ਵਲੋਂ ਪੰਦ੍ਹਰਵਾੜੇ ਤਹਿਤ ਕੀਤੀ ਵੱਖ-ਵੱਖ ਪਿੰਡਾਂ ਵਿਚ ਚੈਕਿੰਗ <br/>

Ad Position 21
No active advertisement
ਅਜੀਤ ਡੈਸਕ 13-04-2026
ਤਰਨ ਤਾਰਨ, 12 ਅਪ੍ਰੈਲ (ਹਰਿੰਦਰ ਸਿੰਘ)-ਫੂਡ ਸੇਫਟੀ ਟੀਮ ਤਰਨ ਤਾਰਨ ਵਲੋਂ ਸਰਹੱਦੀ ਪਿੰਡਾਂ ਵਿਚ ਫੂਡ ਸੇਫਟੀ ਪੰਦਰ੍ਹਵਾੜੇ ਦੀ ਜਾਂਚ ਕੀਤੀ ਜਾ ਰਹੀ ਹੈ | ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਕਮਿਸ਼ਨਰ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਕੰਵਲਪ੍ਰੀਤ ਬਰਾੜ ਦੇ ਨਿਰਦੇਸ਼ਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਤਰਨ ਤਾਰਨ ਅਤੇ ਸਿਵਲ ਸਰਜਨ ਤਰਨ ਤਾਰਨ ਦੀ ਅਗਵਾਈ ਹੇਠ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਸੁਖਬੀਰ ਕੌਰ ਦੀ ਅਗਵਾਈ ਹੇਠ ਫੂਡ ਸੇਫਟੀ ਟੀਮ ਤਰਨ ਤਾਰਨ ਵਲੋਂ ਫੂਡ ਸੇਫਟੀ ਪੰਦਰ੍ਹਵਾੜੇ ਤਹਿਤ ਚੈਕਿੰਗ ਜਾਰੀ ਹੈ | ਇਸੇ ਲੜੀ ਤਹਿਤ ਐਤਵਾਰ ਨੰੂ ਸਰਹੱਦੀ ਪਿੰਡਾਂ ਤਰਨ ਤਾਰਨ ਵਾਂ, ਚੁੰਗ, ਬਾਸਰਕੇ, ਮਦਰ ਅਤੇ ਭਿੱਖੀਵਿੰਡ ਵਿਚ ਡੇਅਰੀਆਂ ਅਤੇ ਵੱਖ-ਵੱਖ ਫੂਡ ਆਉਟਲੈਟਾਂ ਦਾ ਨਿਰੀਖਣ ਕੀਤਾ ਗਿਆ, ਜਿਸ ਦੌਰਾਨ ਦੁੱਧ, ਦਹੀਂ ਅਤੇ ਪਨੀਰ ਦੇ 8 ਨਮੂਨੇ ਇਕੱਠੇ ਕੀਤੇ ਗਏ, ਜੋ ਖਰੜ ਲੈਬ ਵਿਚ ਭੇਜੇ ਗਏ | ਉਨ੍ਹਾਂ ਸਮੂਹ ਦੁਕਾਨਦਾਰਾਂ ਨੂੰ ਸਫ਼ਾਈ ਬਣਾਈ ਰੱਖਣ ਅਤੇ ਮਿਲਾਵਟ ਤੋਂ ਬਚਣ ਦੇ ਨਿਰਦੇਸ਼ ਦਿੱਤੇ ਗਏ, ਜਿੰਨਾਂ ਵਿਚ ਤੇਲ ਦੀ ਰਿਫਾਇੰਗ, ਭੋਜਨ ਦਾ ਦੂਸ਼ਿਤ ਹੋਣਾ, ਪਕਾਏ ਹੋਏ ਭੋਜਨ ਦਾ ਸਹੀ ਤਾਪਮਾਨ ਬਣਾਈ ਰੱਖਣਾ, ਖਾਣ-ਪੀਣ ਦੀਆਂ ਚੀਜ਼ਾਂ ਨੂੰ ਢੱਕ ਕੇ ਰੱਖਣਾ ਆਦਿ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਆਪਣੇ ਸਾਥੀਆਂ ਨਾਲ ਮੋਢਾ ਜੋੜ ਕੇ ਖੜ੍ਹੀ-ਫ਼ਤਿਹ ਚੱਕ, ਲਾਲਪੁਰਾ <br/> ਅਗਲੀ ਖ਼ਬਰ ਪ੍ਰਦੇਸ਼ ਕਾਂਗਰਸ ਵਲੋਂ ਜ਼ਿਲ੍ਹਾ ਤਰਨ ਤਾਰਨ ਦੇ ਜਥੇਬੰਦਕ ਢਾਂਚੇ ਦਾ ਐਲਾਨ <br/>
Ad Position 24