ਪੱਟੀ, 13 ਅਪ੍ਰੈਲ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੱਟੀ ਹਲਕੇ ਵਿੱਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਸਮਰਥਨ ਮਿਲਿਆ, ਜਦੋਂ ਸਾਬਕਾ ਮੰਤਰੀ ਤੇ ਵਿਧਾਇਕ ਪੱਟੀ ਲਾਲਜੀਤ ਸਿੰਘ ਭੁੱਲਰ ਦੇ ਕਰੀਬੀ ਹਰਮਨ ਪਨਗੋਟਾ ਨੇ 25 ਪਰਿਵਾਰ ਦੇ ਮੁਖੀਆਂ ਸਮੇਤ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਜੁਆਇਨ ਕੀਤੀ | ਇਸ ਮੌਕੇ ਉਕਤ ਆਗੂਆਂ ਦਾ ਸਵਾਗਤ ਕਰਦਿਆਂ ਹੋਇਆਂ ਪੱਟੀ ਹਲਕੇ ਤੋਂ ਸਾਬਕਾ ਵਿਧਾਇਕ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਉਕਤ ਆਗੂਆਂ ਨੂੰ ਕਾਂਗਰਸ ਪਾਰਟੀ ਵਿਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ | ਇਸ ਮੌਕੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਆਗੂ ਹਰਮਨ ਪਨਗੋਟਾ ਨੇ ਕਿਹਾ ਕਿ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਆਪਣੇ ਰਿਸ਼ਤੇਦਾਰਾਂ, ਪਾਰਟੀ ਵਰਕਰਾਂ ਅਤੇ ਸਾਥੀਆਂ ਦੀ ਬਲੀ ਦੇ ਕੇ ਨਿੱਜੀ ਹਿੱਤ ਪਾਲੇ ਹਨ | ਇਸ ਸਮੇਂ ਬੋਲਦਿਆਂ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਪੱਟੀ ਹਲਕੇ ਦੇ ਉਜਵਲ ਭਵਿੱਖ ਵਾਸਤੇ ਮੈਂ ਹਰ ਘਰ ਦਾ ਕੁੰਡਾ ਖੜਕਾਵਾਂਗਾ | 2027 ਵਿਚ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਸਮੇਂ ਪੱਟੀ ਹਲਕੇ ਨੂੰ ਵਿਕਾਸ ਪੱਖੋਂ ਮੋਹਰੀ ਹਲਕਾ ਬਣਾਉਣਾ ਉਨ੍ਹਾਂ ਦਾ ਮੁੱਢਲਾ ਫਰਜ਼ ਹੋਵੇਗਾ | ਇਸ ਮੌਕੇ ਕਾਂਗਰਸ ਵਿਚ ਸ਼ਾਮਿਲ ਹੋਣ ਵਾਲਿਆ ਵਿਚ ਮਿਲਖਾ ਸਿੰਘ ਨੰਬਰਦਾਰ, ਹਰਮਨਦੀਪ ਸਿੰਘ ਪੰਚਾਇਤ ਮੈਂਬਰ, ਸਕੱਤਰ ਸਿੰਘ ਬਾਬਾ, ਕਿਰਪਾ ਸਿੰਘ, ਕੁਲਵੰਤ ਸਿੰਘ ਪਟਵਾਰੀ, ਇੰਦਰਜੀਤ ਸਿੰਘ, ਜਸਬੀਰ ਸਿੰਘ ਮਿਸਤਰੀ, ਸੁਖਚੈਨ ਸਿੰਘ ਯੂਥ ਆਗੂ, ਹਰਜੀਤ ਸਿੰਘ, ਸਕੱਤਰ ਸਿੰਘ ਵਪਾਰੀ, ਗੁਰਬੀਰ ਸਿੰਘ, ਅਨਮੋਲ ਪਾਲ ਸਿੰਘ, ਅੰਗਰੇਜ ਸਿੰਘ ਸੋਨੀ ਪਹਿਲਵਾਨ, ਅਰਵਿੰਦਰ ਸਿੰਘ ਸੈਦਪੁਰ, ਜਸਬੀਰ ਸਿੰਘ ਦੋਧੀ, ਜਰਮਨਜੀਤ ਸਿੰਘ, ਦਿਲਜਾਨ ਸਿੰਘ, ਦਰਸ਼ਨ ਸਿੰਘ ਮੋਟਰਾਂ ਵਾਲੇ, ਰਾਜਦੀਪ ਸਿੰਘ, ਬੋਹੜ ਸਿੰਘ, ਪ੍ਰਗਟ ਸਿੰਘ ਡਾਕਟਰ ਮਨਪ੍ਰੀਤ ਸਿੰਘ, ਦਿਲਬਾਗ ਸਿੰਘ ਆਦਿ ਦੇ ਨਾਂਅ ਵਰਨਣਯੋਗ ਹਨ | ਇਸ ਸਮੇਂ ਕਾਂਗਰਸੀ ਆਗੂਆਂ ਵਿਚ ਗੁਰਵੇਲ ਸਿੰਘ ਲੁਹਾਰੀਆ ਸੀਨੀ. ਆਗੂ, ਸੁਖਵੰਤ ਸਿੰਘ ਘੁੱਕ ਪਨਗੋਟਾ, ਬਲਬੀਰ ਸਿੰਘ ਠੱਠਾ, ਬੂਟਾ ਸਿੰਘ ਸਭਰਾ, ਰਾਜਾ ਧੱਤਲ, ਦਲਜੀਤ ਸਿੰਘ ਜੋੜ ਸਿੰਘ ਵਾਲਾ, ਮਨਜੀਤ ਸਿੰਘ ਲਾਟੀ ਕਾਲੇਕੇ, ਸੁਖਵਿੱਦਰ ਸਿੰਘ ਸਿੱਧੂ ਸੰਗਵਾਂ ਪੀ.ਏ., ਸੁਰਜੀਤ ਸਿੰਘ, ਹਰਚੰਦ ਸਿੰਘ ਨਦੋਹਰ, ਸੁਖਵਿੰਦਰ ਸਿੰਘ ਜੀਰਾ, ਸੋਭਾ ਸਿੰਘ, ਪ੍ਰਭਜੀਤ ਸਿੰਘ ਕਿਰਤੋਵਾਲ ਤੇ ਹੋਰ ਕਾਂਗਰਸੀ ਆਗੂ ਹਾਜ਼ਰ ਸਨ |