19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਵੇਰਕਾ ਬਾਈਪਾਸ ਵਿਖੇ ਪਾਰਸਲ ਕੰਪਨੀ ਤੋਂ ਲੁਟੇਰਿਆਂ ਕੀਤੀ ਪਿਸਤੌਲ ਦਿਖਾ ਕੇ ਲੁੱਟ ਖੋਹ

ਅੰਮ੍ਰਿਤਸਰ, 19 ਨਵੰਬਰ (ਰੇਸ਼ਮ ਸਿੰਘ)-ਇਥੇ ਵੇਰਕਾ ਬਾਈਪਾਸ ਵਿਖੇ ਇਕ ਪਾਰਸਲ ਕੰਪਨੀ ਦੇ ਦਫਤਰ ਤੋਂ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਲੁੱਟ ਖੋਹ ਕੀਤੀ ਜੋ ਨਕਦੀ ਤੇ ਪਾਰਸਲ ਖੋਹ ਕੇ ਫਰਾਰ ਹੋ ਗਏ। ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਣਪਛਾਤੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Ad Position 21
No active advertisement
ਅਜੀਤ ਡੈਸਕ 20-11-2026
ਅੰਮ੍ਰਿਤਸਰ, 19 ਨਵੰਬਰ (ਰੇਸ਼ਮ ਸਿੰਘ)-ਇਥੇ ਵੇਰਕਾ ਬਾਈਪਾਸ ਵਿਖੇ ਇਕ ਪਾਰਸਲ ਕੰਪਨੀ ਦੇ ਦਫਤਰ ਤੋਂ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਲੁੱਟ ਖੋਹ ਕੀਤੀ ਜੋ ਨਕਦੀ ਤੇ ਪਾਰਸਲ ਖੋਹ ਕੇ ਫਰਾਰ ਹੋ ਗਏ। ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਣਪਛਾਤੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਥਾਣਾ ਮੋਹਕਮਪੁਰਾ ਦੀ ਪੁਲਿਸ ਨੂੰ ਲੋਜਿਸਟਿਕ ਕੰਪਨੀ ਦੇ ਸ਼ਾਖਾ ਮੈਨੇਜ਼ਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਇਹ ਸ਼ਾਖਾ ਵੇਰਕਾ ਬਾਈਪਾਸ ਅੰਮ੍ਰਿਤਸਰ ਵਿਖੇ ਹੈ, ਜਿੱਥੇ ਉਹ ਬਤੌਰ ਮੈਨੇਜਰ ਕੰਮ ਕਰਦਾ ਹੈ ਅਤੇ ਇਹ ਦਫਤਰ ਸਵੇਰੇ 5 ਵਜੇ ਖੋਲ੍ਹਦਾ ਹੈ ਅਤੇ ਰਾਤ ਕਰੀਬ 9-30 ਵਜੇ ਰਾਤ ਬੰਦ ਕਰਦਾ ਹੈ। ਇਸ ਕੰਪਨੀ ਵਿਚ ਕਰੀਬ 13/14 ਲੜਕੇ ਕੰਮ ਕਰਦੇ ਹਨ, ਬੀਤੀ 16 ਨਵੰਬਰ ਸਾਢੇ 9 ਵਜੇ ਰਾਤ ਉਹ ਅਤੇ 3-4 ਲੜਕੇ ਕੰਪਨੀ ਦੇ ਸਟੋਰ ਨੂੰ ਬੰਦ ਕਰਨ ਲੱਗੇ ਤਾਂ ਇੰਨੇ ਚਿਰ ਨੂੰ 3 ਨਾਮਾਲੂਮ ਵਿਅਕਤੀ ਆਏ ਜਿਨ੍ਹਾਂ ਨੇ ਆਪਣੇ ਮੂੰਹ ਕੱਪੜੇ ਨਾਲ ਬੰਨੇ ਹੋਏ ਸੀ ਜੋ ਸਟੋਰ ਵਿਚ ਦਾਖਲ ਹੋ ਗਏ, ਆਉਂਦੇ ਸਾਰ ਹੀ ਇਕ ਲੜਕੇ ਨੇ ਮੇਰੇ ਮੱਥੇ ਪਰ ਕੋਈ ਪਿਸਤੌਲ ਨੁਮਾ ਚੀਜ ਰੱਖ ਦਿੱਤੀ ਤੇ ਕਹਿਣ ਲੱਗੇ ਤੁਹਾਡੇ ਪਾਸ ਜੋ ਕੁਝ ਹੈ ਬਾਹਰ ਕੱਢ ਦਿਓ ਤੇ 2 ਨਾਮਾਲੂਮ ਲੜਕੇ ਕੰਪਨੀ ਵਿਚ ਪਏ ਸਾਮਾਨ ਨੂੰ ਇਕੱਠਾ ਕਰਨ ਲੱਗ ਪਏ। ਉਹ ਡਰਦੇ ਮਾਰੇ ਉਨ੍ਹਾਂ ਦਾ ਵਿਰੋਧ ਨਹੀਂ ਕਰ ਸਕੇ ਤਾਂ ਇਨ੍ਹਾਂ ਨੇ ਸਾਡੇ ਸਟੋਰ ਦੇ ਗੱਲੇ ਵਿਚੋਂ ਕੁਝ ਪੈਸੇ ਅਤੇ ਸਟੋਰ ਵਿਚ ਪਏ ਪਾਰਸਲ ਵੀ ਆਪਣੇ ਨਾਲ ਲੈ ਗਏ ਸਨ ਅਤੇ ਉਨ੍ਹਾਂ ਵਿਚੋਂ ਇਕ ਲੜਕੇ ਨੇ ਮੇਰੀ ਜੇਬ ਵਿਚੋਂ ਜਬਰੀ ਕਰੀਬ 3 ਹਜਾਰ ਰੁਪਏ ਵੀ ਕੱਢ ਲਏ ਸਨ ਅਤੇ ਬਾਕੀ ਲੜਕਿਆਂ ਦੇ ਵੀ ਇਨ੍ਹਾਂ 3 ਵਿਅਕਤੀਆਂ ਵਲੋਂ ਪੈਸੇ ਵਗੈਰਾ ਕੱਢ ਲਏ ਸਨ। ਇਸੇ ਤਰ੍ਹਾਂ ਪੈਸੇ ਅਤੇ ਪਾਰਸਲ ਵੀ ਚੋਰੀ ਕਰਕੇ ਫਰਾਰ ਹੋ ਗਏ। ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਫ਼ਿਰੋਜ਼ਪੁਰ ਡਿਜ਼ੀਵਨ ਨੇ ਇਕ ਦਿਨ ’ਚ ਟਿਕਟ ਚੈਕਿੰਗ ਤੋਂ 15 ਲੱਖ ਦੀ ਆਮਦਨ ਕਮਾ ਕੇ ਰਿਕਾਰਡ ਕਾਇਮ ਕੀਤਾ ਅਗਲੀ ਖ਼ਬਰ ਬਲਕਾਰ ਸਿੰਘ ਸੱਗੂ ਗੁਰਦੁਆਰਾ ਬਾਬਾ ਵਿਸ਼ਵਕਰਮਾ ਜੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ
Ad Position 24