19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਸਿੱਖਿਆ ਵਿਭਾਗ ਵਲੋਂ ਗੰਭੀਰ ਦੋਸ਼ਾਂ ਤਹਿਤ ਪ੍ਰਿੰ: ਜਸਪ੍ਰੀਤ ਸਿੰਘ ਮੁਅੱਤਲ

ਅੰਮ੍ਰਿਤਸਰ, 19 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਿੱਖਿਆ ਵਿਭਾਗ ਵਲੋਂ ਜਸਪ੍ਰੀਤ ਸਿੰਘ ਪ੍ਰਿੰਸੀਪਲ ਸਕੂਲ ਆਫ ਐਮੀਨੈਂਸ, ਵਰਪਾਲ ਜ਼ਿਲ੍ਹਾ ਅੰਮ੍ਰਿਤਸਰ ਨੂੰ ਵੱਖ-ਵੱਖ ਗੰਭੀਰ ਦੋਸ਼ਾਂ ਤਹਿਤ ਮੁਅੱਤਲ ਕਰ ਦਿੱਤਾ ਹੈ। ਸਕੂਲ ਸਿੱਖਿਆ ਵਿਭਾਗ ਪੰਜਾਬ ਸਰਕਾਰ ਦੇ ਸਕੱਤਰ ਸੋਨਾਲੀ ਗਿਰਿ (ਆਈ.

Ad Position 21
No active advertisement
ਪ੍ਰਿੰ: ਜਸਪ੍ਰੀਤ ਸਿੰਘ ਦੀ ਤਸਵੀਰ। 20-11-2026
ਅੰਮ੍ਰਿਤਸਰ, 19 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਿੱਖਿਆ ਵਿਭਾਗ ਵਲੋਂ ਜਸਪ੍ਰੀਤ ਸਿੰਘ ਪ੍ਰਿੰਸੀਪਲ ਸਕੂਲ ਆਫ ਐਮੀਨੈਂਸ, ਵਰਪਾਲ ਜ਼ਿਲ੍ਹਾ ਅੰਮ੍ਰਿਤਸਰ ਨੂੰ ਵੱਖ-ਵੱਖ ਗੰਭੀਰ ਦੋਸ਼ਾਂ ਤਹਿਤ ਮੁਅੱਤਲ ਕਰ ਦਿੱਤਾ ਹੈ। ਸਕੂਲ ਸਿੱਖਿਆ ਵਿਭਾਗ ਪੰਜਾਬ ਸਰਕਾਰ ਦੇ ਸਕੱਤਰ ਸੋਨਾਲੀ ਗਿਰਿ (ਆਈ.ਏ.ਐੱਸ.) ਵਲੋਂ ਜਾਰੀ ਹੁਕਮਾਂ ਅਨੁਸਾਰ ਦਰਸਾਇਆ ਗਿਆ ਹੈ ਕਿ ਪ੍ਰਿੰ: ਜਸਪ੍ਰੀਤ ਸਿੰਘ ਸਕੂਲ ਆਫ ਐਮੀਨੈਂਸ, ਵਰਪਾਲ ਨੂੰ ਉਨ੍ਹਾਂ ਦੀ ਦੇਖ ਰੇਖ ਵਿਚ ਸਕੂਲ ਦੀਆਂ ਗ੍ਰਾਂਟਾਂ ਵਿਚ ਘਪਲੇਬਾਜੀ, ਸਕੂਲ ਦੇ ਦਰੱਖਤਾਂ ਦੀ ਕਟਾਈ ਕਰਕੇ ਵਿੱਤੀ ਨੁਕਸਾਨ ਹੋਣ, ਸਕੂਲੀ ਬੱਚਿਆਂ ਨਾਲ ਛੇੜਛਾੜ ਦੀਆਂ ਘਟਨਾਵਾਂ, ਮਿਡ-ਡੇ-ਮੀਲ ਵੇਚਣ ਦੀ ਵੀਡੀਓ ਵਾਈਰਲ, ਮਿਡ-ਡੇਲ-ਮੀਲ ਦੀਆਂ ਗਰੀਬ ਔਰਤਾਂ ’ਤੇ ਬੁਰੀ ਨਜਰ ਰੱਖਣ ਅਤੇ ਸਕੂਲ ਵਿਚ ਬੱਚਿਆਂ ਦੀ ਗਿਣਤੀ ਬਹੁਤ ਘੱਟ ਜਾਣ ਦੇ ਦੋਸ਼ ਕਾਰਨ ਪੰਜਾਬ ਸਿਵਲ ਸੇਵਾਵਾਂ (ਸਜ਼ਾ ਅਤੇ ਅਪੀਲ) ਨਿਯਮਾਂਵਲੀ 1970 ਦੇ ਨਿਯਮ 4(1) ਅਨੁਸਾਰ ਸਰਕਾਰੀ ਸੇਵਾ ਤੋਂ ਮੁਅੱਤਲ ਕੀਤਾ ਜਾਂਦਾ ਹੈ। ਉਨ੍ਹਾਂ ਮੁਤਾਬਕ ਮੁਅੱਤਲੀ ਦੌਰਾਨ ਪ੍ਰਿੰ : ਜਸਪ੍ਰੀਤ ਸਿੰਘ ਦਾ ਹੈੱਡ ਕੁਆਰਟਰ ਦਫ਼ਤਰ ਡਾਇਰੈਕਟਰ ਸਕੂਲ ਐਜੂਕੇਸ਼ਨ (ਸ) (ਮੁੱਖ ਦਫਤਰ) ਮੋਹਾਲੀ, ਨਿਯੁਕਤ ਕੀਤਾ ਜਾਂਦਾ ਹੈ। ਉਨ੍ਹਾਂ ਮੁਤਾਬਕ ਇਹ ਹੁਕਮ ਤੁਰੰਤ ਲਾਗੂ ਹੋਣਗੇ ਅਤੇ ਇਸ ਦੌਰਾਨ ਮੁਅੱਤਲੀ ਸਮੇਂ ਅਧਿਕਾਰੀ ਨੂੰ ਨਿਯਮਾਂ ਅਨੁਸਾਰ ਗੁਜ਼ਾਰਾ ਭੱਤਾ ਮਿਲਣਯੋਗ ਹੋਵੇਗਾ। ਜਿਕਰਯੋਗ ਹੈ ਕਿ ਪ੍ਰਿੰ: ਜਸਪ੍ਰੀਤ ਸਿੰਘ ਖਿਲਾਫ ਵੱਖ-ਵੱਖ ਪੰਚਾਇਤਾਂ ਵਲੋਂ ਗੰਭੀਰ ਦੋਸ਼ਾਂ ਦੀ ਸ਼ਿਕਾਇਤ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਕੀਤੀ ਗਈ ਸੀ, ਜਿਸ ’ਤੇ ਵਿਭਾਗ ਵਲੋਂ ਉੱਚ ਪੱਧਰੀ ਟੀਮ ਦਾ ਗਠਨ ਕਰਕੇ ਉਕਤ ਮਾਮਲੇ ਦੀ ਪੂਰੀ ਸੰਜੀਦਗੀ ਨਾਲ ਜਾਂਚ ਕਰਵਾਈ ਗਈ ਸੀ, ਜਿਸ ਦੇ ਅਧਾਰ ’ਤੇ ਸਿੱਖਿਆ ਵਿਭਾਗ ਨੇ ਉਕਤ ਗੰਭੀਰ ਦੋਸ਼ਾਂ ਤਹਿਤ ਪ੍ਰਿੰ: ਜਸਪ੍ਰੀਤ ਸਿੰਘ ਖ਼ਿਲਾਫ਼ ਕਾਰਵਾਈ ਕੀਤੀ ਹੈ ।
Ad Position 22
No active advertisement
ਪਿਛਲੀ ਖ਼ਬਰ ਮੁੜ ਸੱਤਵੇਂ ਦਿਨ ਵੀ ਸਪਾਈਸਜੈੱਟ ਦੀ ਉਡਾਣ ਰੱਦ, ਯਾਤਰੀ ਖੱਜਲ-ਖੁਆਰ ਹੋ ਕੇ ਪਰਤੇ ਘਰਾਂ ਨੂੰ ਅਗਲੀ ਖ਼ਬਰ ਰੈਵੀਨਿਊ ਪਟਵਾਰ ਯੂਨੀਅਨ ਦੀ ਚੋਣ ਸੰਪੰਨ, ਤਹਿਸੀਲ-1 ਦੇ ਮਨਿੰਦਰ ਸਿੰਘ ਸਿੱਧੂ ਤੇ 2 ਦੇ ਜੋਬਨਜੀਤ ਸਿੰਘ ਬਣੇ ਪ੍ਰਧਾਨ
Ad Position 24