18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

'ਆਪ' ਸਰਕਾਰ ਵਲੋਂ ਨਵਾਂ ਸੋਧ ਬਿੱਲ ਲਿਆ ਕੇ ਰਾਜਨੀਤਕ ਠੱਗੀ ਦਾ ਨਿਸ਼ਾਨਾ ਮਿੱਥ ਲਿਆ-ਖਾਲੜਾ ਮਿਸ਼ਨ <br/>

Ad Position 21
No active advertisement
ਅਜੀਤ ਡੈਸਕ 14-04-2026
ਤਰਨ ਤਾਰਨ, 13 ਅਪ੍ਰੈਲ (ਹਰਿੰਦਰ ਸਿੰਘ)-ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਦੇ ਆਗੂਆਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਸੁਖਵਿੰਦਰ ਸਿੰਘ ਤਰਨ ਤਾਰਨ, ਬਾਬਾ ਦਰਸ਼ਨ ਸਿੰਘ, ਨਿਰਮਲ ਸਿੰਘ, ਵਿਰਸਾ ਸਿੰਘ ਬਹਿਲਾ, ਸਤਵਿੰਦਰ ਸਿੰਘ ਪਲਾਸੌਰ ਨੇ ਪੰਜਾਬ ਵਿਧਾਨ ਸਭਾ ਵਲੋਂ ਬੇਅਦਬੀਆਂ ਰੋਕਣ ਦੇ ਨਾਂਅ 'ਤੇ ਪਾਸ ਕੀਤੇ ਕਾਨੂੰਨ ਬਾਰੇ ਆਖਿਆ ਹੈ ਕਿ ਸਮੇਂ ਸਮੇਂ ਦੇ ਹਾਕਮ ਸਿੱਖੀ ਨਾਲ ਸਦੀਆਂ ਪੁਰਾਣਾ ਵੈਰ ਕੱਢਦੇ ਆਏ ਹਨ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਅਤੇ ਸ੍ਰੀ ਦਰਬਾਰ ਸਾਹਿਬ ਤੇ ਤੋਪਾਂ ਟੈਂਕਾਂ ਨਾਲ ਫੌਜੀ ਹਮਲਾ ਵੀ ਇਸੇ ਲੜੀ ਵਿਚ ਸੀ | ਉਨ੍ਹਾਂ ਕਿਹਾ ਕਿ 2015 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਬਚ ਕੇ ਨਿਕਲੇ ਹਨ ਅਤੇ 'ਆਪ' ਸਰਕਾਰ ਵਲੋਂ ਨਵਾਂ ਸੋਧ ਬਿੱਲ ਲਿਆ ਕੇ ਰਾਜਨੀਤਕ ਠੱਗੀ ਦਾ ਨਿਸ਼ਾਨਾ ਮਿਥ ਲਿਆ ਹੈ | ਜਥੇਬੰਦੀ ਆਗੂਆਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਉੱਪਰ ਤੋਪਾਂ ਟੈਂਕਾ ਨਾਲ ਹਮਲਾ ਸੰਵਿਧਾਨ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਕੀਤਾ | ਕਾਂਗਰਸ, ਭਾਜਪਾ, ਆਰ. ਐਸ. ਐਸ., ਬਾਦਲਾਂ ਦੇ ਗੱਠਜੋੜ ਨੇ ਮਹਾਂਪਾਪ ਕੀਤਾ | ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਹੋਇਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਘੋਰ ਅਪਮਾਨ ਹੋਇਆ, ਪਰ ਅੱਜ ਤੱਕ ਕਿਸੇ ਪਾਰਟੀ ਨੇ ਦੋਸ਼ੀਆਂ ਖਿਲਾਫ਼ ਐੱਫ. ਆਈ. ਆਰ. ਦਰਜ ਨਹੀਂ ਕੀਤੀ, ਨਾ ਕੋਈ ਪੜਤਾਲ ਹੋਈ, ਨਾ ਫੌਜੀ ਹਮਲੇ ਦੀਆਂ ਫਾਈਲਾਂ ਜਨਤਕ ਹੋਈਆਂ | ਉਨ੍ਹਾਂ ਕਿਹਾ ਕਿ ਸਿੱਖੀ ਨਾਲ ਸਮੇਂ ਸਮੇਂ ਦੇ ਹਾਕਮ ਖਾਸ ਕਰਕੇ ਅੱਜ ਦੇ ਮੰਨੂਵਾਦੀ ਹਾਕਮ ਵੈਰ ਤਾਂ ਕਮਾਉਂਦੇ ਹਨ ਅਤੇ ਬੇਅਦਬੀਆਂ ਤਾਂ ਕਰਾਉਂਦੇ ਹਨ ਕਿਉਂਕਿ ਸਿੱਖੀ ਦਾ ਸੰਦੇਸ਼ ਸਰਬੱਤ ਦੇ ਭਲੇ ਦਾ ਹੈ, ਜ਼ੁਲਮ ਦੇ ਵਿਰੋਧ ਕਰਨ ਦਾ ਹੈ, ਮੂਰਤੀ ਪੂਜਾ ਦੇ ਵਿਰੋਧ ਦਾ ਹੈ, ਮਨੁੱਖੀ ਬਰਾਬਰਤਾ ਦਾ ਹੈ, ਗਰੀਬਾਂ, ਨਿਮਾਣਿਆਂ, ਨਿਤਾਣਿਆਂ ਦੀ ਬਾਂਹ ਫੜਨ ਦਾ ਹੈ | ਉਨ੍ਹਾਂ ਕਿਹਾ ਕਿ ਬੇਅਦਬੀਆਂ ਕਰਾਉਣ ਵਾਲੇ ਤੇ ਬੇਅਦਬੀਆਂ ਦੇ ਦੋਸ਼ੀਆਂ ਨੂੰ ਬਚਾਉਣ ਵਾਲੇ ਮਗਰਮੱਛ ਦੇ ਹੰਝੂ ਵਹਾ ਕੇ ਰਾਜਨੀਤਕ ਠੱਗੀ ਦੀ ਝਾਕ ਵਿਚ ਹਨ | ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਸ੍ਰੀ ਦਰਬਾਰ ਸਾਹਿਬ 'ਤੇ ਫੌਜੀ ਹਮਲਾ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰੇ ਤੇ ਦੱਸੇ ਕਿ ਬੇਅਦਬੀਆਂ ਜੋ 2015 ਵਿਚ ਹੋਈਆਂ ਸਨ ਦੇ ਦੋਸ਼ੀ ਕਿਉਂ ਬਚ ਨਿਕਲੇ | ਸਰਕਾਰ ਸਪੈਸ਼ਲ ਵਿਧਾਨ ਸਭਾ ਦਾ ਇਜਲਾਸ ਬੁਲਾ ਕੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੱਦ ਕਰਨ, ਐੱਨ. ਐੱਸ. ਏ. ਯੂ. ਏ. ਪੀ. ਏ. ਰੱਦ ਕਰਨ ਤੇ ਬੰਦੀ ਸਿੱਖਾਂ ਦੀ ਰਿਹਾਈ ਦਾ ਮਤਾ ਪਾਸ ਕਰੇ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਝਬਾਲ ਵਿਖੇ ਮਨਾਇਆ ਖ਼ਾਲਸਾ ਸਾਜਨਾ ਦਿਵਸ ਅਤੇ ਡਾ. ਭੀਮ ਰਾਓ ਅੰਬ... ਅਗਲੀ ਖ਼ਬਰ ਸਤਲੁਜ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਅੱਠਵੀਂ ਦਾ ਨਤੀਜਾ ਸ਼ਾਨਦਾਰ ਰਿਹਾ- ਹਰਬੀਰ ਸਿੰਘ ਗਿੱਲ <br/>
Ad Position 24