18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਵਿਧਾਇਕ ਧੁੰਨ ਸਦਕਾ ਪਿੰਡ ਦੀਆਂ ਗਲੀਆਂ ਨੂੰ ਇੰਟਰਲਾਕਿੰਗ ਟਾਇਲਾਂ ਨਾਲ ਸਜਾਇਆ ਜਾ ਰਿਹੈ-ਸਰਪੰਚ ਕੁਲਵੰਤ ਸਿੰਘ <br/>

Ad Position 21
No active advertisement
ਅਜੀਤ ਡੈਸਕ 14-04-2026
ਖੇਮਕਰਨ, 13 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)-ਵਿਧਾਨ ਸਭਾ ਹਲਕਾ ਖੇਮਕਰਨ 'ਚ ਪੈਂਦੇ ਸਰਹੱਦੀ ਪਿੰਡ ਮਸਤਗੜ 'ਚ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਦੀ ਅਗਵਾਈ ਹੇਠ ਵਿਕਾਸ ਕਾਰਜ ਲਗਾਤਾਰ ਜਾਰੀ ਹਨ | ਗ੍ਰਾਮ ਪੰਚਾਇੰਤ ਵਲੋਂ ਪਿੰਡ ਵਿਚਲੀਆਂ ਸਾਰੀਆਂ ਗਲੀਆਂ ਨੂੰ ਇੰਟਰਲਾਕਿੰਗ ਟਾਇਲਾਂ ਨਾਲ ਸਜਾਇਆ ਜਾ ਰਿਹਾ ਹੈ, ਜਿਸ ਕਰਕੇ ਸਮੁੱਚਾ ਪਿੰਡ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕਾਰਗੁਜ਼ਾਰੀ ਤੋਂ ਬਹੁਤ ਖੁਸ਼ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਦੇ ਸਰਪੰਚ ਕੁਲਵੰਤ ਸਿੰਘ ਸੰਧੂ ਨੇ ਪਿੰਡ 'ਚ ਵੱਖ-ਵੱਖ ਗਲੀਆਂ 'ਚ ਇੰਟਰਲਾਕਿੰਗ ਟਾਇਲਾਂ ਲਗਾਉਣ ਦੇ ਚੱਲ ਰਹੇ ਕੰਮ ਦਾ ਨਿਰੀਖਣ ਕਰਨ ਦੌਰਾਨ ਕੀਤਾ | ਉਨ੍ਹਾਂ ਦੱਸਿਆ ਕਿ ਵਿਧਾਇਕ ਧੁੰਨ ਦੇ ਉੱਦਮ ਸਦਕਾ ਪਹਿਲਾਂ ਪਿੰਡ ਦੀ ਫਿਰਨੀ, ਜਿਸ ਦਾ ਬਹੁਤ ਬੁਰਾ ਹਾਲ ਸੀ ਅਤੇ ਪਿੰਡ ਵਾਸੀ ਬਹੁਤ ਪ੍ਰੇਸ਼ਾਨ ਸਨ | ਉਸ ਫਿਰਨੀ ਨੂੰ ਪੱਕਾ ਕਰਕੇ ਪ੍ਰੀਮਿਕਸ ਵਾਲੀ ਸੜਕ ਬਣਾਈ ਗਈ ਹੈ, ਜਿਸ ਨਾਲ ਪਿੰਡ ਦੀ ਸੁੰਦਰਤਾ ਵੱਧ ਗਈ ਹੈ | ਇਸ ਦੇ ਨਾਲ ਖੇਮਕਰਨ ਸ਼ਹਿਰ ਨੂੰ ਜਾਂਦੀ ਲਿੰਕ ਸੜਕ ਬਹੁਤ ਹੀ ਜ਼ਿਆਦਾ ਖਰਾਬ ਸੀ | ਉਸ ਲਿੰਕ ਸੜਕ ਨੂੰ ਰਿਪੇਅਰ ਕਰਦੇ ਹੋਏ ਨਵਾਂ ਪ੍ਰੀਮਿਕਸ ਪਾਇਆਂ ਗਿਆ ਹੈ | ਇਸ ਤੋਂ ਇਲਾਵਾ ਪਿੰਡ ਦੀਆਂ ਸਮੁੱਚੀਆਂ ਗਲੀਆਂ 'ਚ ਇੰਟਰਲਾਕਿੰਗ ਟਾਇਲਾਂ ਲਗਾਈਆਂ ਜਾ ਰਹੀਆਂ ਹਨ | ਵਿਕਾਸ ਕੰਮ ਬਹੁਤ ਤੇਜ਼ੀ ਨਾਲ ਚੱਲ ਰਹੇ ਹਨ, ਪਿੰਡ 'ਚ ਨਵਾਂ ਖੇਡ ਸਟੇਡੀਅਮ ਵੀ ਬਣ ਰਿਹਾ ਹੈ, ਪਿੰਡ ਦੇ ਗੰਦੇ ਪਾਣੀ ਦਾ ਨਿਕਾਸ ਕਰਨ ਲਈ ਵੀ ਜ਼ਮੀਨਦੋਜ਼ ਪਾਈਪਾਂ ਰਾਹੀਂ ਕਰਨ ਦਾ ਕੰਮ ਵਿਚਾਰ ਅਧੀਨ ਹੈ | ਉਸ ਨੂੰ ਕੁਝ ਦਿਨਾਂ 'ਚ ਚਾਲੂ ਕਰ ਦਿੱਤਾ ਜਾਵੇਗਾ | ਪਿੰਡ ਦੇ ਸਰਪੰਚ ਨੇ ਮੁੜ ਹਲਕਾ ਵਿਧਾਇਕ ਧੁੰਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉੁਨ੍ਹਾਂ ਦੇ ਉੱਦਮ ਸਦਕਾ ਪਹਿਲੀ ਵਾਰ ਇਸ ਸਰਹੱਦੀ ਪਿੰਡ 'ਚ ਵਿਕਾਸ ਕੰਮ ਨਜ਼ਰ ਆਉਣ ਲੱਗ ਪਏ ਹਨ | ਇਸ ਮੌਕੇ ਗੁਰਚਰਨ ਸਿੰਘ, ਮੇਜਰ ਸਿੰਘ, ਗੁਰਦੇਵ ਸਿੰਘ, ਕਰਮ ਸਿੰਘ, ਜਗਵੰਤ ਸਿੰਘ, ਸਲਵੰਤ ਸਿੰਘ, ਅਰੂੜ ਸਿੰਘ, ਗੁਰਲਾਲ ਸਿੰਘ, ਸਵਰਨ ਸਿੰਘ ਫ਼ੌਜੀ, ਜੋਗਿੰਦਰ ਸਿੰਘ, ਜੋਗਾ ਸਿੰਘ ਆਦਿ ਤੋਂ ਇਲਾਵਾ ਸਾਰੇ ਮੈਂਬਰ ਪੰਚਾਇਤ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਿਸ਼ਾਨ-ਏ-ਸਿੱਖੀ ਇੰਟਰਨੈਸ਼ਨਲ ਸਕੂਲ ਵਿਖੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਝਬਾਲ ਵਿਖੇ ਮਨਾਇਆ ਖ਼ਾਲਸਾ ਸਾਜਨਾ ਦਿਵਸ ਅਤੇ ਡਾ. ਭੀਮ ਰਾਓ ਅੰਬ...
Ad Position 24