18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਰਵੀਕਰਨ ਕਾਹਲੋਂ, ਭਾਰਦਵਾਜ, ਰੰਧਾਵਾ ਸਮੇਤ ਕਈ ਆਗੂਆਂ ਵਲੋਂ ਮਨਜੀਤ ਸਿੰਘ ਮੰਨਾ ਨਾਲ ਅਫਸੋਸ ਪ੍ਰਗਟ <br/>

Ad Position 21
No active advertisement
ਅਜੀਤ ਡੈਸਕ 14-04-2026
ਮੀਆਂਵਿੰਡ, 13 ਅਪ੍ਰੈਲ (ਸੰਧੂ)- ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਕਾਰਜਕਾਰੀ ਪ੍ਰਧਾਨ ਸਾਬਕਾ ਮੁੱਖ ਸੰਸਦੀ ਸਕੱਤਰ ਮਨਜੀਤ ਸਿੰਘ ਮੰਨਾ ਦੀ ਮਾਤਾ ਪ੍ਰਕਾਸ਼ ਕੌਰ ਦੀ ਮੌਤ ਹੋ ਗਈ ਸੀ, ਉਨ੍ਹਾਂ ਦੀ ਮੌਤ ਦਾ ਅਫਸੋਸ ਪ੍ਰਗਟ ਕਰਨ ਭਾਜਪਾ ਦੇ ਸੀਨੀਅਰ ਆਗੂ ਹਲਕਾ ਡੇਰਾ ਬਾਬਾ ਨਾਨਕ ਦੇ ਇੰਚਾਰਜ ਰਵੀ ਕਰਨ ਕਾਹਲੋਂ, ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸੂਰਜ ਭਾਰਦਵਾਜ, ਸਾਬਕਾ ਡਿਪਟੀ ਮੇਅਰ ਅਜੇ ਬੀਰਪਾਲ ਸਿੰਘ ਰੰਧਾਵਾ, ਪ੍ਰਭਜੋਤ ਸਿੰਘ ਨਾਗੋਕੇ, ਯਾਦਵਿੰਦਰ ਸਿੰਘ ਮਾਨੋਚਾਹਲ, ਰਮਨਜੀਤ ਸਿੰਘ ਭਰੋਵਾਲ, ਮਾਨਵ ਤਨੇਜਾ, ਗੱੁਰਮੁਖ ਸਿੰਘ ਘੁੱਲਾ ਬਲੇਰ ਆਦਿ ਵਲੋਂ ਪਿੰਡ ਮੀਆਂਵਿੰਡ ਪਹੁੰਚ ਕੇ ਮਨਜੀਤ ਸਿੰਘ ਮੰਨਾ, ਚੇਅਰਮੈਨ ਰਣਜੀਤ ਸਿੰਘ ਅਤੇ ਇੰਸਪੈਕਟਰ ਜ਼ੋਰਾਵਰ ਸਿੰਘ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਗੱਲਬਾਤ ਕਰਦਿਆਂ ਕਾਹਲੋਂ ਨੇ ਕਿਹਾ ਕਿ ਮਾਤਾ ਪ੍ਰਕਾਸ਼ ਕੌਰ ਦੇ ਇਸ ਦੁਨੀਆ ਤੋਂ ਤੁਰ ਜਾਣ ਨਾਲ ਪਰਿਵਾਰ ਨੂੰ ਪਿਆ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ, ਪਰ ਪ੍ਰਮਾਤਮਾ ਦਾ ਭਾਣਾ ਮੰਨਣਾ ਹੀ ਪੈਂਦਾ ਹੈ | ਇਸ ਮੌਕੇ ਸੋਨੂੰ ਭਲਾਈਪੁਰ, ਸਰਪੰਚ ਜਗਬੀਰ ਸਿੰਘ ਸਰਾਂ, ਸਾਬਕਾ ਚੇਅਰਮੈਨ ਗੁਰਿੰਦਰ ਸਿੰਘ ਖਡੂਰ ਸਾਹਿਬ, ਬਖਤਾਵਰ ਸਿੰਘ ਕੰਗ, ਕਰਤਾਰ ਸਿੰਘ ਕੰਗ, ਸਾਬਕਾ ਸਰਪੰਚ ਸੁਖਦੇਵ ਸਿੰਘ ਸਰਾਂ, ਸਾਬਕਾ ਸਰਪੰਚ ਪਰਮਜੀਤ ਸਿੰਘ ਸਰਾਂ ਆਦਿ ਨੇ ਵੀ ਮਨਜੀਤ ਸਿੰਘ ਮੰਨਾ ਨਾਲ ਅਫਸੋਸ ਪ੍ਰਗਟ ਕੀਤਾ |

Ad Position 22
No active advertisement
ਪਿਛਲੀ ਖ਼ਬਰ ਮਮਤਾ ਨਿਕੇਤਨ ਸਕੂਲ ਵਿਚ ਵਿਸਾਖੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ <br/> ਅਗਲੀ ਖ਼ਬਰ ਬੀ.ਐੱਸ.ਸੀ. ਇਨਫੋਰਮੇਸ਼ਨ ਟੈਕਨਾਲੋਜੀ ਵਿਚੋਂ ਜ਼ਿਲ੍ਹਾ ਤਰਨ ਤਾਰਨ ਦੀ ਵਿਦਿਆਰਥਣ ਕੋਹਿਨਾ ਜੌੜਾ ਨੇ ਜਿੱਤਿਆ ਸਿਲਵਰ ਮੈਡਲ...
Ad Position 24