ਭਿੱਖੀਵਿੰਡ, 13 ਅਪ੍ਰੈਲ (ਬੌਬੀ)-ਚੀਫ ਇੰਜੀਨੀਅਰ ਵਲੋਂ ਇਕ ਮੀਟਿੰਗ ਐਕਸੀਅਨ ਅਤੇ ਐੱਸ. ਡੀ. ਓ.ਦੀ ਨਾਲ ਕੀਤੀ ਗਈ ਸੀ, ਜਿਸ 'ਚ ਉਨ੍ਹਾਂ ਵਲੋਂ ਬਿਜਲੀ ਖਪਤਕਾਰਾਂ ਦੇ ਬਕਾਏ ਸੰਬੰਧੀ ਮੁੱਦਾ ਚੁੱਕਿਆ ਗਿਆ ਤੇ ਉਸ ਦੀ ਉਗਰਾਹੀ ਲਈ ਹੁਕਮ ਜਾਰੀ ਕੀਤੇ ਗਏ ਸਨ ਅਤੇ ਮੀਟਿੰਗ 'ਚ ਭਿੱਖੀਵਿੰਡ ਸਬ ਡਵੀਜਨ ਦਾ 16 ਕਰੋੜ ਰੁਪਏ ਦਾ ਜੋ ਬਕਾਇਆ ਹੈ, ਉਸ ਦੀ ਉਗਰਾਹੀ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ, ਜਿਸ ਤਹਿਤ ਉਨ੍ਹਾਂ ਦੀ ਅਗਵਾਈ ਵਿਚ ਬਿਜਲੀ ਮੁਲਾਜ਼ਮਾਂ ਵਲੋਂ ਡੋਰ ਟੂ ਡੋਰ ਜਾ ਕੇ ਖਪਤਕਾਰਾਂ ਪਾਸੋਂ ਬਕਾਏ ਜਮਾਂ ਕਰਵਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ | ਇਹ ਜਾਣਕਾਰੀ ਦਿੰਦੇ ਹੋਏ ਐਕਸੀਅਨ ਨੀਰਜ ਸ਼ਰਮਾ ਨੇ ਦੱਸਿਆ ਕਿ ਖਪਤਕਾਰਾਂ ਪਾਸੋਂ ਬਿਜਲੀ ਦੇ ਬਕਾਏ ਬਿਲ ਦੀ ਉਗਰਾਹੀ ਲਈ ਐੱਸ. ਡੀ. ਓ. ਹਰਪ੍ਰੀਤ ਸਿੰਘ, ਹਰਜਿੰਦਰ ਸਿੰਘ ਜੇ. ਈ., ਰੋਸ਼ਨ ਜੇ. ਈ,, ਗੁਰਮੁੱਖ ਸਿੰਘ ਜੇ. ਈ. ਤੇ ਸਾਰਾ ਸਟਾਫ ਲੱਗਾ ਹੋਇਆ ਹੈ, ਜੋ ਕਿ ਸਬ ਡਵੀਜਨ ਭਿੱਖੀਵਿੱਡ ਅਧੀਨ ਆਉਂਦੇ ਖੇਤਰਾਂ ਵਿਚ ਰਹਿੰਦੇ ਬਿਜਲੀ ਖਪਤਕਾਰ ਜਿਨ੍ਹਾਂ ਦੇ ਬਿਜਲੀ ਬਕਾਏ ਹਨ, ਉਨ੍ਹਾਂ ਦੇ ਘਰਾਂ ਵਿਚ ਜਾ ਕੇ ਉਨ੍ਹਾਂ ਪਾਸੋਂ ਬਿਲਾਂ ਦੀ ਉਗਰਾਹੀ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਅਗਰ ਖਪਤਕਾਰਾਂ ਨੇ ਬਿਜਲੀ ਬਕਾਏ ਜਲਦ ਜਮਾਂ ਨਾ ਕਰਵਾਏ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਬਿਜਲੀ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬਕਾਏ ਤੁਰੰਤ ਦਫ਼ਤਰ 'ਚ ਜਮਾਂ ਕਰਵਾਉਣ, ਉਥੇ ਉਨ੍ਹਾਂ ਬਿਜਲੀ ਚੋਰੀ ਕਰਨ ਵਾਲਿਆਂ ਨੂੰ ਤਾੜਨਾ ਕੀਤੀ ਕਿ ਜੇਕਰ ਅਜਿਹਾ ਕਰਦਾ ਕੋਈ ਖਪਤਕਾਰ ਪਾਇਆ ਗਿਆ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਵੇਗੀ | ਇਸ ਮੌਕੇ ਮੀਟਰ ਰੀਡਰ ਰਾਜਬੀਰ ਸਿੰਘ, ਬਲਦੇਵ ਸਿੰਘ ਐੱਲ. ਐੱਮ, ਐੱਲ. ਐੱਮ. ਤਾਰਾ ਸਿੰਘ, ਰਜਿੰਦਰ ਕੁਮਾਰ ਏ. ਐੱਲ. ਐੱਮ, ਜਗੀਰ ਸਿੰਘ, ਰਸ਼ਪਾਲ ਸਿੰਘ ਏ. ਐੱਲ. ਐੱਮ., ਅਮਨਦੀਪ ਸਿੰਘ ਏ. ਐੱਲ. ਐੱਮ. ਲਵਦੀਪ ਸਿੰਘ ਏ. ਐੱਲ. ਐੱਮ., ਮੀਟਰ ਰੀਡਰ ਚਰਨਜੀਤ, ਹਰਪਾਲ ਮੀਟਰ ਰੀਡਰ, ਰਾਣਾ ਮੀਟਰ ਰੀਡਰ ਆਦਿ ਮੌਜੂਦ ਸਨ |