06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਮੰਡੀ ਅਮਰਕੋਟ ਵਿਖੇ ਐੱਸ.ਡੀ.ਐੱਮ. ਤੇ ਚੇਅਰਮੈਨ ਨੇ ਕਣਕ ਦੀ ਸਰਕਾਰੀ ਖ੍ਰੀਦ ਸ਼ੁਰੂ ਕਰਵਾਈ <br/>

Ad Position 21
No active advertisement
ਅਜੀਤ ਡੈਸਕ 16-04-2026
ਅਮਰਕੋਟ, 15 ਅਪ੍ਰੈਲ (ਭੱਟੀ)- ਮਾਰਕੀਟ ਕਮੇਟੀ ਖੇਮਕਰਨ ਅਧੀਨ ਆਉਂਦੀ ਸਭ ਤੋਂ ਵੱਡੀ ਅਨਾਜ ਮੰਡੀ ਅਮਰਕੋਟ ਵਿਖੇ ਐੱਸ.ਡੀ.ਐੱਮ.ਅਮਨਦੀਪ ਤੇ ਚੇਅਰਮੈਨ ਭਗਵੰਤ ਸਿੰਘ ਕੰਬੋਕੇ ਵਲੋਂੋ ਕਣਕ ਦੀ ਸਰਕਾਰੀ ਖ੍ਰੀਦ ਸ਼ੁਰੂ ਕਰਵਾਈ ਗਈ | ਇਸ ਮੌਕੇ ਐੱਸ.ਡੀ.ਐੱਮ. ਅਮਨਦੀਪ ਵਲੋਂ ਖ੍ਰੀਦ ਏਜੰਸੀਆ ਦੇ ਅਧਿਕਾਰੀਆਂ ਨੂੰ ਕਣਕ ਦਾ ਦਾਣਾ-ਦਾਣਾ ਖ੍ਰੀਦਣ ਦੀਆਂ ਹਦਾਇਤਾਂ ਦਿੱਤੀਆਂ | ਇਸ ਮੌਕੇ ਪਨਸਪ, ਵੇਅਰਹਾਊਸ, ਪਨਗ੍ਰੇਨ ਆਦਿ ਏਜੰਸੀਆਂ ਦੇ ਅਧਿਕਾਰੀ ਹਾਜ਼ਰ ਸਨ | ਇਸ ਮੌਕੇ ਮੰਡੀ ਅਮਰਕੋਟ ਦੇ ਪ੍ਰਧਾਨ ਗੁਰਪ੍ਰਸੰਨ ਸਿੰਘ ਭੋਲਾ ਆੜ੍ਹਤੀ, ਪਨਗ੍ਰੇਨ ਇੰਸਪੈਕਟਰ ਸਰਬਜੀਤ ਸਿੰਘ, ਵੇਅਰ ਹਾਊਸ ਇੰਸਪੈਕਟਰ ਜੁਗਰਾਜ ਸਿੰਘ, ਸੈਕਟਰੀ ਗੁਰਜੀਤ ਸਿੰਘ, ਪਨਸਪ ਇੰਸਪੈਕਟਰ ਅਮਨਦੀਪ ਸਿੰਘ, ਹਰਭਾਲ ਸਿੰਘ ਸੰਧੂ, ਸਾਬਕਾ ਸਰਪੰਚ ਕੁਲਵੰਤ ਸਿੰਘ ਆੜ੍ਹਤੀ, ਗੁਰਜੰਟ ਸਿੰਘ ਆੜ੍ਹਤੀ, ਜਸਵਿੰਦਰ ਸਿੰਘ ਆੜ੍ਹਤੀ, ਸਤਪਾਲ ਸਿੰਘ ਆੜ੍ਹਤੀ, ਲਵਪ੍ਰੀਤ ਸਿੰਘ ਠੇਕੇਦਾਰ ਆੜ੍ਹਤੀ, ਸਾਰਜ ਸਿੰਘ ਕਾਲੀਆਂ ਆੜ੍ਹਤੀ, ਬਲਦੇਵ ਸਿੰਘ ਬਿੱਲੂ ਆੜ੍ਹਤੀ, ਗੁਰਵਿੰਦਰ ਸਿੰਘ ਢਿੱਲੋਂ ਆੜ੍ਹਤੀ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਚੋਹਲਾ ਸਾਹਿਬ ਵਿਖੇ ਖ਼ਾਲਸਾ ਪੰਥ ਦਾ ਸਾਜਨਾ ਦਿਵਸ ਸ਼ਰਧਾ ਪੂਰਵਕ ਮਨਾਇਆ ਅਗਲੀ ਖ਼ਬਰ ਆਉਣ ਵਾਲੀਆਂ ਚੋਣਾਂ 'ਚ ਯੂਥ ਅਕਾਲੀ ਦਲ ਨਿਭਾਏਗਾ ਆਪਣੀ ਨਿਰਣਾਇਕ ਭੂਮਿਕਾ-ਬ੍ਰਹਮਪੁਰਾ <br/>
Ad Position 24