06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਕਿਸਾਨ ਦਾ ਪੁੱਤ ਕਹਿਣ ਵਾਲੇ ਮੁੱਖ ਮੰਤਰੀ ਮਾਨ ਦੇ ਰਾਜ ਕਿਸਾਨ ਮੰਡੀਆਂ 'ਚ ਮੱਛਰ ਲੜਾਉਣ ਨੂੰ ਮਜਬੂਰ-ਭੁੱਲਰ <br/>

Ad Position 21
No active advertisement
ਅਜੀਤ ਡੈਸਕ 16-04-2026
ਅਮਰਕੋਟ, 15 ਅਪ੍ਰੈਲ (ਭੱਟੀ)- ਦਾਣਾ ਮੰਡੀ ਅਮਰਕੋਟ ਵਿਖੇ ਕਣਕ ਦੀ ਸਰਕਾਰੀ ਖ੍ਰੀਦ ਸੰਚਾਰੂ ਢੰਗ ਨਾਲ ਨਾ ਸ਼ੁਰੂ ਹੋਣ ਕਰਕੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਵਲੋਂ ਦਾਣਾ ਮੰਡੀ ਅਮਰਕੋਟ ਵਿਖੇ ਆੜ੍ਹਤੀ ਤੇ ਕਿਸਾਨਾਂ ਨੂੰ ਮਿਲ ਕੇ ਉਨ੍ਹਾਂ ਤੋਂ ਕਣਕ ਦੀ ਖ੍ਰੀਦ ਵਿਚ ਆ ਰਹੀਆਂ ਮੁਸ਼ਕਿਲਾਂ ਸੁਣਨ ਤੋਂ ਬਾਅਦ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਨੂੰ ਉਨ੍ਹਾਂ ਦੇ ਹਾਲ 'ਤੇ ਛੱਡ ਕੇ ਜੈਸਲਮੇਰ ਘੁੰਮ ਰਿਹਾ | ਜਦੋਂ ਇਹ ਪ੍ਰਚਾਰ ਹਮੇਸ਼ਾਂ ਕਿਸਾਨ ਪੁੱਤ ਬਣ ਕੇ ਗੁੰਮਰਾਹ ਕਰਦਾ ਰਿਹਾ | ਅੱਜ ਕਿਸਾਨ ਮੰਡੀਆਂ ਵਿਚ ਆਪਣੀ ਫ਼ਸਲ ਲੈ ਕੇ ਮੱਛਰ ਲੜਾਉਣ ਨੂੰ ਮਜ਼ਬੂਰ ਹੈ ਅਤੇ ਸਰਕਾਰ ਇਕ ਅਪ੍ਰੈਲ ਤੋਂ ਕਣਕ ਦੀ ਖ੍ਰੀਦ ਦਾ ਦਾਅਵਾ ਕਰਦੀ ਆ ਰਹੀ ਪਰ ਅੱਜ ਪੰਦਰਾਂ ਅਪ੍ਰੈਲ ਤੱਕ ਸਰਹੱਦੀ ਖੇਤਰ ਦੀਆਂ ਮੰਡੀਆਂ 'ਚੋਂ ਖ੍ਰੀਦ ਨਹੀਂ ਹੋਈ | ਇਥੇ ਐੱਸ.ਡੀ.ਐੱਮ. ਪੱਟੀ ਵੀ ਆ ਕੇ ਗਏ ਪਰ ਖ੍ਰੀਦ ਪ੍ਰਬੰਧਾਂ ਵਿਚ ਕੋਈ ਵੀ ਤੇਜੀ ਵੇਖਣ ਨੂੰ ਨਹੀਂ ਮਿਲੀ | ਇਸ ਮੌਕੇ ਚੇਅਰਮੈਨ ਸਿਮਰਨਜੀਤ ਸਿੰਘ ਭੈਣੀ, ਮੱਲੀ, ਬਲਾਕ ਪ੍ਰਧਾਨ ਦਵਿੰਦਰ ਸਿੰਘ ਸੰਧੂ, ਪ੍ਰਤਾਪ ਸਿੰਘ ਮਾਛੀਕੇ, ਦਲਜੀਤ ਸਿੰਘ ਬੱਬਰ, ਸਤਨਾਮ ਸਿੰਘ ਖਾਲਸਾ, ਮੇਜਰ ਸਿੰਘ ਕਲਸ, ਪ੍ਰਤਾਪ ਸਿੰਘ ਮਾਛੀਕੇ, ਜੱਜਬੀਰ ਸਿੰਘ ਵਲਟੋਹਾ, ਰਾਜਬੀਰ ਸਿੰਘ ਠੇਕੇਦਾਰ, ਹਰਭਾਲ ਸਿੰਘ ਵਲਟੋਹਾ, ਗੁਰਵਿੰਦਰ ਸਿੰਘ ਢਿੱਲੋਂ, ਸਤਪਾਲ ਸਿੰਘ ਸੰਧੂ, ਰਣਜੀਤ ਸਿੰਘ ਰਾਣਾ, ਸੁਖਵਿੰਦਰ ਸਿੰਘ ਬੱਬੂ, ਗੁਰਪ੍ਰੀਤ ਸਿੱਧੂ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਪੰਚ ਦਵਿੰਦਰ ਸਿੰਘ ਸੰਧੂ ਮੁੜ ਬਲਾਕ ਕਾਂਗਰਸ ਕਮੇਟੀ ਵਲਟੋਹਾ ਦੇ ਪ੍ਰਧਾਨ ਨਿਯੁਕਤ <br/> ਅਗਲੀ ਖ਼ਬਰ ਤਰਨ ਤਾਰਨ ਦਾਣਾ ਮੰਡੀ 'ਚ ਕਿਸਾਨੀ ਵਫਦ ਵਲੋਂ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ
Ad Position 24