06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਪਿੰਡ ਗੰਡੀਵਿੰਡ ਧੱਤਲ ਵਿਖੇ ਜਮਹੂਰੀ ਕਿਸਾਨ ਸਭਾ ਨੇ ਖ਼ਾਲਸਾ ਸਾਜਨਾ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 16-04-2026
ਹਰੀਕੇ ਪੱਤਣ, 15 ਅਪ੍ਰੈਲ (ਸੰਜੀਵ ਕੁੰਦਰਾ)-ਜਮਹੂਰੀ ਕਿਸਾਨ ਸਭਾ ਨੇ ਪਿੰਡ ਗੰਡੀਵਿੰਡ ਧੱਤਲ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ | ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਆਗੂ ਜਗੀਰ ਸਿੰਘ, ਮਾਸਟਰ ਹਰਭਜਨ ਸਿੰਘ ਚੂਸਲੇਵੜ ਤੇ ਮਾਸਟਰ ਸੁਖਦੇਵ ਸਿੰਘ ਮਰਹਾਣਾ ਨੇ ਕਿਹਾ ਕਿ 1699 ਵਿਚ ਵਿਸਾਖੀ ਵਾਲੇ ਦਿਨ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੱਖ-ਵੱਖ ਜਾਤਾਂ ਦੇ ਪੰਜ ਲੋਕਾਂ ਨੂੰ ਇੱਕੋ ਬਾਟੇ ਵਿਚੋੋਂ ਅੰਮਿ੍ਤ ਛਕਾਕੇ ਤੇ ਇਕ ਵਿਲੱਖਣ ਪਹਿਰਾਵੇ ਵਿਚ ਸ਼ਾਸਤਰ ਪਹਿਨਾ ਕੇ ਤੇ ਨਾਮ ਨਾਲ ਸਿੰਘ ਲਗਾ ਕੇ ਦੁਨੀਅ ਵਿਚ ਸਿੱਖ ਪੰਥ ਨੂੰ ਇਕ ਵੱਖਰੀ ਪਹਿਚਾਣ ਦਿੱਤੀ ਤੇ ਸਰਬੱਤ ਦੇ ਭਲੇ ਦਾ ਪੈਗਾਮ ਦਿੱਤਾ ਤੇ ਆਪ ਵੀ ਪੰਜ ਪਿਆਰਿਆਂ ਪਾਸੋਂ ਅੰਮਿ੍ਤ ਛਕ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ | ਉਨਾ ਕਿਹਾ ਕਿ ਗੁਰੂਆ ਦੀ ਪੈੜਾਂ ਤੇ ਚੱਲਦਿਆਂ ਭਾਰਤ ਦੀ ਆਜ਼ਾਦੀ ਲਈ ਭਗਤ ਸਿੰਘ ਨੇ ਫਾਂਸੀ ਦਾ ਰੱਸਾ ਆਪ ਗਲ ਵਿੱਚ ਪਾਇਆ, ਗਦਰੀ ਬਾਬਿਆਂ ਦੀਆਂ ਕੁਰਬਾਨੀਆਂ, ਊਧਮ ਸਿੰਘ ਦੀ ਕੁਰਬਾਨੀ, ਮੋਦੀ ਸਰਕਾਰ ਵਲੋਂ ਲਿਆਦੇ ਤਿੰਨ ਕਾਲੇ ਕਾਨੂੰਨ ਵਾਪਸ ਕਰਾਉਣ ਲਈ ਲਖੀਮਪੁਰ ਖੀਰੀ ਤੇ ਦਿੱਲੀ ਵਿਚ ਸਾਡੇ ਸੱਤ ਸੌ ਦੇ ਕਰੀਬ ਸਹੀਦੀਆਂ ਸਿੱਖ ਪੰਥ ਲਈ ਮਾਣ ਵਾਲੀ ਗੱਲ ਹੈ | ਅੱਜ ਵੀ ਗੁਰੂਆਂ ਦੀ ਬਖਸਿਸ਼ ਸਦਕਾ ਹੀ ਪੰਜਾਬੀ ਕਿਸਾਨਾਂ ਮਜਦੂਰਾਂ, ਮੁਲਾਜ਼ਮਾ ਦੀਆਂ ਹੱਕੀ ਮੰਗਾਂ ਲਈ ਹਰੇਕ ਸੰਘਰਸ਼ ਵਿੱਚ ਮੁਹਰਲੀ ਕਤਾਰ ਵਿੱਚ ਹੁੰਦੇ ਹਨ | ਇਸ ਮੌਕੇ ਸਕੱਤਰ ਦੀ ਜਿੰਮੇਵਾਰੀ ਸਤਨਾਮ ਸਿੰਘ ਨੇ ਨਿਭਾਈ | ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਕਰਨ ਸਿੰਘ, ਨਿਸਾਨ ਸਿੰਘ, ਇਲਾਵਾ ਦਿਲਬਾਗ ਸਿੰਘ, ਜੀਵਨ ਸਿੰਘ, ਅਮਰਜੀਤ ਸਿੰਘ, ਸੁਖਦੇਵ ਸਿੰਘ ਗੰਡੀਵਿੰਡ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਫਤਿਆਬਾਦ ਦੀ ਦਾਣਾ ਮੰਡੀ 'ਚ ਆਇਆ ਪੰਜਾਹ ਹਜ਼ਾਰ ਤੋਂ ਵੱਧ ਕੱਟਾ <br/> ਅਗਲੀ ਖ਼ਬਰ ਸਰਪੰਚ ਦਵਿੰਦਰ ਸਿੰਘ ਸੰਧੂ ਮੁੜ ਬਲਾਕ ਕਾਂਗਰਸ ਕਮੇਟੀ ਵਲਟੋਹਾ ਦੇ ਪ੍ਰਧਾਨ ਨਿਯੁਕਤ <br/>
Ad Position 24