ਖੇਮਕਰਨ, 15 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)-ਪੰਜਾਬ ਸਰਕਾਰ ਵਲੋਂ ਅਨਾਜ ਮੰਡੀਆਂ 'ਚ ਸਰਕਾਰੀ ਖ਼ਰੀਦ ਕਰਨ ਦੀ ਪ੍ਰਕਿਰਿਆ ਤਹਿਤ ਦਾਣਾ ਮੰਡੀ ਖੇਮਕਰਨ 'ਚ ਕਣਕ ਦੀ ਸਰਕਾਰੀ ਖ਼ਰੀਦ ਐਸ.ਡੀ.ਐਮ. ਪੱਟੀ ਮਨਪ੍ਰੀਤ ਸਿੰਘ ਤੇ ਮਾਰਕੀਟ ਕਮੇਟੀ ਖੇਮਕਰਨ ਦੇ ਚੇਅਰਮੈਨ ਭਗਵੰਤ ਸਿੰਘ ਕੰਬੋਕੇ ਵਲੋਂ ਚਾਲੂ ਕਰਵਾਈ ਗਈ | ਇਸ ਸਮੇਂ ਚੇਅਰਮੈਨ ਕੰਬੋਕੇ ਨੇ ਕਿਸਾਨਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਸਰਕਾਰ ਵਲੋਂ ਕਣਕ ਦਾ ਇਕ-ਇਕ ਦਾਣਾ ਖ਼ਰੀਦਿਆ ਜਾਵੇਗਾ | ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਦੀਆਂ ਸਖ਼ਤ ਹਦਾਇਤਾਂ ਕਾਰਨ ਮੰਡੀਆਂ 'ਚ ਸਰਕਾਰੀ ਪ੍ਰਬੰਧ ਬਿੱਲ ਕੁੱਲ ਮੁਕੰਮਲ ਹਨ | ਕਿਸਾਨਾਂ ਨੂੰ ਮੰਡੀਆਂ 'ਚ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ | ਸਰਕਾਰ ਦੀਆਂ ਵੱਖ-ਵੱਖ ਖ਼ਰੀਦ ਏਜੰਸੀਆਂ ਵਲੋਂ ਬਾਰਦਾਨਾ ਵਾਧੂ ਮੰਡੀਆਂ 'ਚ ਭੇਜਿਆ ਜਾ ਰਿਹਾ ਹੈ | ਸਰਕਾਰ ਵਲੋਂ ਖ਼ਰੀਦੀ ਗਈ ਕਣਕ ਦੀ ਅਦਾਇਗੀ ਤੁਰੰਤ ਕਿਸਾਨਾਂ ਦੇ ਖਾਤਿਆਂ 'ਚ ਪਾਈ ਜਾਵੇਗੀ ਤੇ ਲਿਫਟਿੰਗ ਵੀ ਨਾਲੋ ਨਾਲ ਛੇਤੀ ਕਰਵਾਈ ਜਾਵੇਗੀ | ਕੋਈ ਢਿੱਲਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਇਸੇ ਦੌਰਾਨ ਐਸ.ਡੀ.ਐਮ. ਪੱਟੀ ਨੇ ਮੰਡੀ 'ਚ ਕਿਸਾਨਾਂ ਦੀ ਸਹੂਲਤ ਵਾਸਤੇ ਕੀਤੇ ਅਗਾਊ ਪ੍ਰਬੰਧਾਂ ਦਾ ਜਾਇਜ਼ਾ ਲੈਦੇ ਹੋਏ ਖ਼ਾਸ ਕਰਕੇ ਬਾਥਰੂਮਾਂ ਤੇ ਪੀਣ ਵਾਲੇ ਪਾਣੀ ਦੇ ਪ੍ਰਬੰਧਾਂ ਦੀ ਪੜਤਾਲ ਕੀਤੀ | ਇਸ ਤੋਂ ਪਹਿਲਾ ਆੜ੍ਹਤੀ ਯੂਨੀਅਨ ਖੇਮਕਰਨ ਵਲੋਂ ਐਸ.ਡੀ.ਐਮ. ਤੇ ਚੇਅਰਮੈਨ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਸੈਕਟਰੀ ਗੁਰਜੀਤ ਸਿੰਘ ਮੱਲ੍ਹੀ, ਆੜ੍ਹਤੀ ਯੂਨੀਅਨ ਦੇ ਸਾਬਕਾ ਪ੍ਰਧਾਨ ਹਰਭਜਨ ਸਿੰਘ ਸੰਧੂ, ਸਾਬਕਾ ਪ੍ਰਧਾਨ ਨਗਰ ਪੰਚਾਇਤ ਖੇਮਕਰਨ ਮੰਗਤ ਰਾਮ ਗੁਲਾਟੀ, ਸਾਬਕਾ ਚੇਅਰਮੈਨ ਜਗਤਾਰ ਸਿੰਘ ਖੇੜਾ, ਕਿਸਾਨ ਆਗੂ ਜਥੇਦਾਰ ਕਿੱਕਰ ਸਿੰਘ ਚੱਠੂ, ਮੰਡੀ ਸੁਪਰਵਾਈਜ਼ਰ ਰਾਜੇਸ਼ ਪੁਰੀ, ਪ੍ਰਭਦੀਪ ਭੁੱਲਰ, ਆੜ੍ਹਤੀ ਕੁਲਬੀਰ ਸਿੰਘ ਮਨਾਵਾਂ, ਚੇਅਰਮੈਨ ਕੁਲਦੀਪ ਸਿੰਘ ਵਿਰਕ, ਗੁਲਾਬ ਸਿੰਘ ਸੇਖੋਂ, ਰਾਜੂ ਬਜਾਜ, ਸੰਦੀਪ ਸਿੰਘ ਭੁੱਲਰ, ਵਰਿੰਦਰ ਕੱਕੜ, ਹਰਮੀਤ ਸਿੰਘ ਸੰਧੂ, ਰਛਪਾਲ ਸਿੰਘ ਭੁੱਲਰ, ਦਿਲਬਾਗ ਸਿੰਘ ਪੱਤੂ, ਸੁਰਿੰਦਰ ਬਜਾਜ, ਜਨਕ ਮਹਿਤਾ, ਇੰਸ. ਰਿੰਕੀ ਆਦਿ ਹਾਜ਼ਰ ਸਨ |