01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਬਿਜਲੀ ਬੋਰਡ ਪਾਵਰ ਕੱਟਾਂ ਦੇ ਨਾਂਅ 'ਤੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕਰੇ-ਚੀਮਾ <br/>

Ad Position 21
No active advertisement
ਅਜੀਤ ਡੈਸਕ 18-04-2026
ਅਮਰਕੋਟ, 17 ਅਪ੍ਰੈਲ (ਭੱਟੀ)-ਕਿਸਾਨ-ਮਜ਼ਦੂਰ ਸੰਘਰਸ ਕਮੇਟੀ ਪੰਜਾਬ ਦੇ ਜ਼ਿਲ੍ਹਾ ਤੇ ਜ਼ੋਨ ਪ੍ਰੈੱਸ ਸਕੱਤਰ ਰਣਜੀਤ ਸਿੰਘ ਚੀਮਾ, ਪਿੰਡ ਚੀਮਾ ਖੁਰਦ ਦੇ ਪ੍ਰਧਾਨ ਸੁਖਦੇਵ ਸਿੰਘ ਚੀਮਾ ਤੇ ਜਥੇਦਾਰ ਬਲਵੀਰ ਸਿੰਘ ਚੀਮਾ ਨੇ ਜਾਣਕਾਰੀ ਦਿੰੰਦਿਆਂ ਦੱਸਿਆ ਕਿ ਪਾਵਰਕਾਮ ਵਲੋਂ ਕਣਕ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਦਿਨ ਵੇਲੇ ਸਵੇਰੇ 8-9 ਵਜੇ ਤੋਂ ਲੈ ਕੇ ਸ਼ਾਮੀ 6-7 ਵਜੇ ਤੱਕ ਕਣਕ ਦੀ ਫ਼ਸਲ ਨੂੰ ਅੱਗ ਤੋਂ ਬਚਾਉਣ ਲਈ ਬਿਜਲੀ ਬੰਦ ਰੱਖਣ ਨਾਲ 'ਤੇ ਲੋਕ ਸਹਿਮਤ ਹਨ, ਪਰ ਰਾਤ ਵੇਲੇ ਪਾਵਰ ਕੱਟਾਂ ਦੇ ਨਾਂਅ 'ਤੇ ਕਦੀ ਰਾਤ ਦੇ 10 ਵਜੇ, ਕਦੀ 11 ਵਜੇ ਤੇ ਕਦੀ 12 ਵਜੇ ਬਿਜਲੀ ਸਪਲਾਈ ਚਲਾਉਣੀ ਕਿੱਥੋਂ ਤੱਕ ਜਾਇਜ਼ ਹੈ | ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀ ਅਤੇ ਸੰਗਤ ਵਲੋਂ ਫ਼ੈਸਲਾ ਕੀਤਾ ਗਿਆ ਕਿ ਜੇ ਇਸੇ ਤਰ੍ਹਾਂ ਪਾਵਰ ਕੱਟਾਂ ਦੇ ਨਾਂਅ 'ਤੇ ਬਿਜਲੀ ਬੋਰਡ ਦੇ ਅਧਿਕਾਰੀਆਂ ਵਲੋਂ ਲੋਕਾਂ ਨੂੰ ਖੱਜਲ ਖੁਆਰ ਕੀਤਾ ਗਿਆ ਤਾਂ ਜਥੇਬੰਦੀ ਅਤੇੇ ਇਲਾਕੇ ਦੀ ਸੰਗਤ ਵਲੋਂ ਬਿਜਲੀ ਬੋਰਡ ਦੇ ਅਮਰਕੋਟ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ | ਇਸ ਮੌਕੇ ਜਸਬੀਰ ਸਿੰਘ ਚੀਮਾ, ਸ਼ਮਸੇਰ ਸਿੰਘ ਚੀਮਾ, ਗੁਰਵਿੰਦਰ ਸਿੰਘ ਚੀਮਾ, ਗੁਰਬੀਰ ਸਿੰਘ ਅਮੀਰਕੇ, ਦਿਲਬਾਗ ਸਿੰਘ ਅਮੀਰਕੇ, ਅੰਮਿ੍ਤ ਸਿੰਘ ਚੀਮਾ, ਸਤਨਾਮ ਸਿੰਘ ਸੱਤਾ, ਲਵਪ੍ਰੀਤ ਸਿੰਘ ਚੀਮਾ, ਗੁਰਪ੍ਰੀਤ ਸਿੰਘ ਕਲੰਜਰ, ਬਲਵਿੰਦਰ ਸਿੰਘ ਵਾੜਾ ਠੱਠੀ, ਬਲਜੀਤ ਸਿੰਘ ਚੀਮਾ, ਗੁਰਦੇਵ ਸਿੰਘ ਪ੍ਰਧਾਨ, ਬਲਵੰਤ ਸਿੰਘ ਚੀਮਾ, ਸੁਰਿੰਦਰ ਸਿੰਘ ਵਾੜਾ ਠੱਠੀ, ਦਿਲਬਾਗ ਸਿੰਘ ਵਾੜਾ ਠੱਠੀ, ਗੁਰਜੰਟ ਸਿੰਘ ਵਲਟੋਹਾ, ਗੁਰਸਾਬ ਸਿੰਘ ਅਮੀਰਕੇ, ਲਵਪ੍ਰੀਤ ਸਿੰਘ ਅਮੀਰਕੇ, ਸ਼ਮਸੇਰ ਸਿੰਘ ਚੀਮਾ, ਹਰਪਾਲ ਸਿੰਘ ਚੀਮਾ, ਰਸਾਲ ਸਿੰਘ ਅਮੀਰਕੇ ਆਦਿ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਤਰਨ ਤਾਰਨ ਜ਼ਿਲ੍ਹੇ ਦੇ ਕਈ ਡੀ.ਐਸ.ਪੀਜ਼ ਦਾ ਹੋਇਆ ਤਬਾਦਲਾ <br/> ਅਗਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਵਿਚ ਇਕ ਵਿਅਕਤੀ ਨੇ ਮਾਰੀ ਛਾਲ, ਦੇਰ ਸ਼ਾਮ ਤੱਕ ਗੋਤਾਖੋਰਾਂ ਦੀ ਭਾਰੀ ਕੋਸ਼ਿਸ਼ ਦੇ ਬਾਵਜ...
Ad Position 24