ਖਡੂਰ ਸਾਹਿਬ, 18 ਅਪ੍ਰੈਲ (ਰਸ਼ਪਾਲ ਸਿੰਘ ਕੁਲਾਰ )-ਗੁਰਦੁਆਰਾ ਦੂਸਰੀ ਪਾਤਸ਼ਾਹੀ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਖਡੂਰ ਸਾਹਿਬ ਵਲੋਂੋ ਕਾਰ ਸੇਵਾ ਖਡੂਰ ਸਾਹਿਬ, ਇਲਾਕੇ ਦੀ ਸੰਗਤ ਅਤੇ ਐੱਨ.ਆਰ.ਆਈ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਦਰਬਾਰ ਖਡੂਰ ਸਾਹਿਬ ਵਿਖੇ ਮਨਾਇਆ ਗਿਆ | ਇਸੇ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਉਪਰੰਤ ਖੁੱਲ੍ਹੇ ਪੰਡਾਲ ਵਿਚ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪੰਥ ਪ੍ਰਸਿੱਧ ਰਾਗੀ ਸਿੰਘਾਂ, ਕਵੀਸਰੀ ਜਥਿਆਂ, ਢਾਡੀ ਜਥਿਆਂ, ਕਥਾਵਾਥਕਾਂ ਅਤੇ ਸੰਤਾਂ ਮਹਾਪੁਰਸਾ ਨੇ ਸੰਗਤਾਂ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕੀਤਾ | ਇਸ ਮੌਕੇ ਖੰਡੇ ਬਾਟੇ ਦੀ ਪਾਹੁਲ ਤਿਆਰ ਕੀਤੀ ਗਈ, ਜਿਸ ਨੂੰ ਛੱਕ ਕੇ ਵੱਡੀ ਗਿਣਤੀ ਵਿਚ ਸੰਗਤਾਂ ਗੁਰੂ ਵਾਲੀਆਂ ਬਣੀਆਂ | ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਦੀ ਬਹੁਤ ਹੀ ਸਜਾਵਟ ਕੀਤੀ ਹੋਈ ਸੀ ਅਤੇ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ | ਸਮਾਗਮ ਦੌਰਾਨ ਦੇਸ਼-ਵਿਦੇਸ਼ ਅਤੇ ਇਲਾਕੇ ਦੀ ਸੰਗਤ ਨੇ ਹਜ਼ਾਰਾਂ ਦੀ ਤਦਾਦ ਵਿਚ ਮੱਥਾ ਟੇਕਿਅ | ਇਸ ਮੌਕੇ ਬਾਬਾ ਗੁਰਪ੍ਰੀਤ ਸਿੰਘ ਕਾਰ ਸੇਵਾ ਖਡੂਰ ਸਾਹਿਬ, ਜਥੇ. ਅਮਰਜੀਤ ਸਾਰੇ ਭਲਾਈਪੁਰ ਮੈੱਬਰ ਐੱਸ.ਜੀ.ਪੀ.ਸੀ., ਜਥੇਦਾਰ ਬਲਵਿੰਦਰ ਸਿੰਘ ਮੈਂਬਰ ਐੱਸ. ਜੀ.ਪੀ.ਸੀ., ਸਰਬਜੀਤ ਸਿੰਘ ਬਾਣੀਆ ਪ੍ਰਧਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ, ਪਰਮਜੀਤ ਸਿੰਘ ਬਾਣੀਆ ਮੈਨੇਜਰ, ਗੱਜਣ ਸਿੰਘ ਜਨਰਲ ਸਕਤਰ, ਸਰਬਜੀਤ ਸਿੰਘ ਖਾਲਸਾ ਖਡੂਰ ਸਾਹਿਬ ਇੰਚਾਰਜ ਜੰਮੂ ਕਸਮੀਰ ਐੱਸ.ਜੀ.ਪੀ.ਸੀ., ਜਥੇਦਾਰ ਮੇਘ ਸਿੰਘ, ਨਰਿੰਦਰ ਸਿੰਘ, ਪਿ੍ਤਪਾਲ ਸਿੰਘ ਖਹਿਰਾ, ਬਾਬਾ ਗੁਰਵਿੰਦਰ ਸਿੰਘ ਪ੍ਰਧਾਨ, ਨਛੱਤਰ ਸਿੰਘ ਖਹਿਰਾ, ਸੁਖਜਿੰਦਰ ਸਿੰਘ ਲਾਡੀ, ਜਸਬੀਰ ਸਿੰਘ ਮਹਿਤੀਆ, ਮਾ. ਮਨਜੀਤ ਸਿੰਘ ਖਹਿਰਾ, ਅਮੋਲਕ ਸਿੰਘ ਪੰਪ ਵਾਲੇ, ਗੁਰਮੀਤ ਸਿੰਘ ਕੂਕਾ ਪ੍ਰਧਾਨ ਬਜਾਰ ਯੂਨੀਅਨ, ਸਕੱਤਰ ਸਿੰਘ ਟੈਂਟ ਵਾਲੇ ਆਦਿ ਸੰਗਤਾਂ ਹਾਜ਼ਰ ਸਨ |