31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਅੱਗ ਲੱਗਣ ਨਾਲ ਦੁਕਾਨ ਸੜ ਕੇ ਸੁਆਹ

Ad Position 21
No active advertisement
ਅਜੀਤ ਡੈਸਕ 19-04-2026
ਸਰਹਾਲੀ ਕਲਾਂ, 18 ਅਪ੍ਰੈਲ (ਅਜੇ ਸਿੰਘ ਹੁੰਦਲ)-ਬੀਤੀ ਰਾਤ ਸਰਹਾਲੀ ਮੇਨ ਰੋਡ 'ਤੇ ਅੱਗ ਲੱਗਣ ਨਾਲ ਇਕ ਦੁਕਾਨ ਸੜ ਕੇ ਸੁਆਹ ਬਣ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਚਰਨਜੀਤ ਆਟੋ ਇਲੈਕਟ੍ਰੀਸਨ ਨਾਂਅ ਦੀ ਦੁਕਾਨ ਜਿਸ ਨੂੰ ਚਰਨਜੀਤ ਸਿੰਘ ਵਾਸੀ ਪਿੰਡ ਸਰ੍ਹਾਲੀ ਮੰਡਾਂ ਚਲਾਉਂਦਾ ਸੀ ਬੀਤੀ ਰਾਤ ਅੱਗ ਦਾ ਸ਼ਿਕਾਰ ਬਣ ਗਈ | ਚਰਨਜੀਤ ਸਿੰਘਢ ਅਨੁਸਾਰ ਰੋਜ਼ਾਨਾ ਦੀ ਤਰ੍ਹਾਂ ਉਹ ਦੁਕਾਨ ਬੰਦ ਕਰਕੇ ਸ਼ਾਮ ਨੂੰ ਪਿੰਡ ਚਲਾ ਗਿਆ | ਅੱਜ ਤੜਕੇ ਕਰੀਬ ਚਾਰ ਵੇਜ ਉਸ ਨੂੰ ਕਿਸੇ ਰਾਹਗੀਰ ਨੇ ਦੁਕਾਨ ਦੇ ਬੋਰਡ ਤੋਂ ਨੰਬਰ ਪੜ੍ਹ ਕੇ ਅੱਗ ਲੱਗਣ ਬਾਰੇ ਸੂਚਨਾ ਦਿੱਤੀ | ਇਸੇ ਦੌਰਾਨ ਹੀ ਹੋਰ ਗੁਆਂਢੀਆਂ ਦੇ ਫੋਨ ਵੀ ਉਸ ਤਾਂਈ ਪਹੁੰਚ ਗਏ | ਜਦ ਉਸ ਨੇ ਆ ਕੇ ਵੇਖਿਆ ਤਾਂ ਅੱਗ ਪੂਰੀ ਤਰ੍ਹਾਂ ਦੁਕਾਨ ਵਿਚ ਫੈਲ ਚੁੱਕੀ ਸੀ | ਆਂਢ ਗੁਆਂਢ ਤੋਂ ਮਦਦ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ | ਫਾਇਰ ਬਿ੍ਗੇਡ ਪਹੁੰਚ ਗਿਆ ਪਰ ਤਦ ਤਾੲੀਂ ਅੱਗ ਨਾਲ ਦੁਕਾਨ ਸੁਆਹ ਹੋ ਚੁੱਕੀ ਸੀ | ਚਰਨਜੀਤ ਸਿੰਘ ਅਨੁਸਾਰ ਦੁਕਾਨ ਵਿਚ ਗੱਡੀਆਂ ਦੇ ਈ.ਸੀ.ਐੱਮ, ਇਨਵੈਟਰ, ਬੈਟਰੇ, ਗੱਡੀਆਂ ਦੀ ਵਾਈਰਿੰਗ ਦਾ ਸਮਾਨ ਕਾਫੀ ਮਾਤਰਾ ਵਿਚ ਸੀ, ਜੋ ਬਿਲਕੁਲ ਸੁਆਹ ਬਣ ਗਿਆ | ਅੰਦਾਜਨ ਚਾਰ ਤੋਂ ਪੰਜ ਲੱਖ ਰੁਪਏ ਦਾ ਸਮਾਨ ਅੱਗ ਦੀ ਭੇਂਟ ਚੜ ਗਿਆ ਹੈ | ਦੁਕਾਨ ਦੀ ਛੱਤ ਵੀ ਡਿੱਗ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਬਿੱਟੂ ਅਤੇ ਸਰਪੰਚ ਤਖਤੂਚੱਕ ਦੇ ਗ੍ਰਹਿ ਭਲਾਈਪੁਰ ਦੀ ਅਗਵਾਈ ਹੇਠ ਹੋਈ ਮੀਟਿੰਗ <br/> ਅਗਲੀ ਖ਼ਬਰ ਗੁ. ਸ੍ਰੀ ਦਰਬਾਰ ਸਾਹਿਬ ਖਡੂਰ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ <br/>
Ad Position 24