31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਆਈ.ਟੀ. ਕਾਲਜ ਭਗਵਾਨਪੁਰਾ ਵਿਖੇ ਨਵੇਂ ਵਿੱਦਿਅਕ ਵਰੇ੍ਹ ਦੀ ਸ਼ੁਰੂਆਤ ਗੁਰੂ ਗ੍ਰੰਥ ਸਾਹਿਬ ਦੇ ਨਤਮਸਤਕ ਹੋ ਕੇ ਕੀਤੀ <br/>

Ad Position 21
No active advertisement
ਆਈ.ਟੀ. ਕਾਲਜ ਭਗਵਾਨਪੁਰਾ ਕਰਵਾਏ ਗਏ ਸਮਾਗਮ ਦੌਰਾਨ ਹਾਜ਼ਰ ਸਟਾਫ਼ ਅਤੇ ਬੱਚੇ | ਤਸਵੀਰਾਂ:ਬੌਬੀ <br/> 19-04-2026
ਭਿੱਖੀਵਿੰਡ, 18 ਅਪ੍ਰੈਲ (ਬੌਬੀ)- ਆਈ.ਟੀ. ਕਾਲਜ ਭਗਵਾਨਪੁਰਾ ਵਿਖੇ ਨਵੇਂ ਵਿਦਿਅਕ ਵਰ੍ਹੇ 2026-27 ਦੀ ਸ਼ੁਰੂਆਤ ਮੌਕੇ ਗੁਰੂ ਸਾਹਿਬ ਦੇ ਚਰਨਾਂ ਵਿਚ ਨਤਮਸਤਕ ਹੋ ਕੇ ਸ਼ੁਕਰਾਨਾ ਕੀਤਾ ਗਿਆ | ਇਸ ਪਵਿੱਤਰ ਮੌਕੇ 'ਤੇ ਕਾਲਜ ਦੀਆਂ ਧੀਆਂ, ਸਮੁੱਚਾ ਸਟਾਫ਼, ਡਰਾਈਵਰ ਵੀਰ, ਸੇਵਾਦਾਰ ਅਤੇ ਬਾਗ਼ ਵਾਲਾ ਪਰਿਵਾਰ ਇਕੱਤਰ ਹੋਇਆ | ਪਿ੍ੰਸੀਪਲ ਸਵਰਨ ਸਿੰਘ ਚੂਸਲੇਵੜ ਦੀ ਯਾਦ ਵਿੱਚ ਇਕ ਵਿਸ਼ੇਸ਼ ਸੈਮੀਨਾਰ ਅਤੇ ਖ਼ਾਲਸਾ ਪ੍ਰਗਟ ਦਿਹਾੜੇ ਨੂੰ ਸਮਰਪਿਤ ਕਰਦਿਆਂ ਮਨਾਇਆ ਗਿਆ | ਸਮਾਗਮ ਦੌਰਾਨ ਬੱਚਿਆਂ ਵਲੋਂ ਬਹੁਤ ਹੀ ਸੁੰਦਰ ਕੀਰਤਨ, ਕਵੀਸ਼ਰੀ ਅਤੇ ਢਾਡੀ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ ਅਤੇ ਇਕ ਵਿਦਿਆਰਥਣ ਨੇ ਗੁਰੂ ਸਾਹਿਬ ਦੇ ਸਨਮੁੱਖ ਹੋ ਕੇ ਸਾਰਿਆਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ | ਇਸ ਵਿਸ਼ੇਸ਼ ਮੌਕੇ ੇ ਸਿੱਖ ਕੌਮ ਦੀਆਂ ਮਹਾਨ ਸ਼ਖ਼ਸੀਅਤਾਂ ਜਿਨ੍ਹਾਂ ਵਿਚ ਸ਼੍ਰੋਮਣੀ ਕਵੀਸ਼ਰ ਸਰਦਾਰ ਅਮਰਜੀਤ ਸਿੰਘ ਸਭਰਾ, ਵਿਦਵਾਨ ਸਰਦਾਰ ਪਰਮਪਾਲ ਸਿੰਘ ਸਭਰਾ, ਸਰਦਾਰ ਦਿਲਬਾਗ ਸਿੰਘ ਬਲੇਰ, ਸਰਦਾਰ ਅਮਰਜੀਤ ਸਿੰਘ ਸੁਰਸਿੰਘ ਅਤੇ ਢਾਡੀ ਮਨਬੀਰ ਸਿੰਘ ਪਹੂਵਿੰਡ ਸ਼ਾਮਿਲ ਸਨ ਨੇ ਹਾਜ਼ਰੀ ਭਰੀ | ਇਨ੍ਹਾਂ ਪਤਵੰਤੇ ਸੱਜਣਾਂ ਨੇ ਵਿਦਿਆਰਥੀਆਂ ਦੇ ਰੂਬਰੂ ਹੋ ਕੇ ਵਡਮੁੱਲੀਆਂ ਗੱਲਾਂ ਦੀ ਸਾਂਝ ਪਾਈ | ਸਮਾਗਮ ਦੀ ਸਮਾਪਤੀ 'ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਅਤੇ ਇਲਾਕੇ ਦੀਆਂ ਧੀਆਂ ਨੂੰ ਚੜ੍ਹਦੀ ਕਲਾ, ਵਿੱਦਿਆ ਦੀ ਦਾਤ ਅਤੇ ਸਤਿਕਾਰ ਬਖ਼ਸ਼ਣ ਦੀ ਅਰਦਾਸ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਸਰੋਵਰ 'ਚ ਛਾਲ ਮਾਰਨ ਦੀ ਘਟਨਾ ਸ਼੍ਰੋਮਣੀ ਕਮੇਟੀ ਦੇ ਮਾੜੇ ਪ੍ਰਬੰਧਾਂ ਨੂੰ ਨੰਗਾ ਕਰਦੀ- ਭਾਈ ਖ਼ਾਲਸਾ <br/> ਅਗਲੀ ਖ਼ਬਰ ਝਬਾਲ ਖਾਮ ਪੰਚਾਇਤ ਵਿਖ ਕਰਨਬੀਰ ਸਿੰਘ ਨੇ ਕਾਂਗਰਸੀ ਵਰਕਰਾਂ ਦੀਆਂ ਮੁਸ਼ਕਿਲਾਂ ਸੁਣੀਆਂ <br/>
Ad Position 24