ਤਰਨ ਤਾਰਨ, 18 ਅਪ੍ਰੈਲ (ਇਕਬਾਲ ਸਿੰਘ ਸੋਢੀ)- ਮਾਝਾ ਕਾਲਜ ਫਾਰ ਵੁਮੈਨ ਤਰਨ ਤਾਰਨ 'ਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋੋਂ ਨੈਤਿਕ ਸਿੱਖਿਆ ਦਾ ਮੁਕਾਬਲਾ ਇਮਤਿਹਾਨ ਕਰਵਾਇਆ ਗਿਆ | ਇਸ ਇਮਤਿਹਾਨ ਵਿਚ ਮਾਝਾ ਕਾਲਜ ਦੇ 107 ਵਿਦਿਆਰਥੀਆਂ ਨੇ ਇਮਤਿਹਾਨ ਦਿੱਤਾ | ਐਲਾਨੇ ਗਏ ਨਤੀਜਿਆਂ ਵਿਚੋਂ ਮਾਝਾ ਕਾਲਜ ਦੇ 10 ਵਿਦਿਆਰਥੀਆਂ ਨੇ ਕ੍ਰਮਵਾਰ ਮੁੱਢਲਾ ਸਥਾਨ ਹਾਸਲ ਕੀਤਾ | ਇੰਨ੍ਹਾਂ ਵਿਦਿਆਰਥੀਆਂ ਨੂੰ ਸਟੱਡੀ ਸਰਕਲ ਵਲੋੋਂ ਸ਼ੀਲਡ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ | ਕਾਲਜ ਪਿ੍ੰਸੀਪਲ ਹਰਮਿੰਦਰ ਕੌਰ ਅਤੇ ਕਾਲਜ ਵਿਚਲੇ ਨੋਡਲ ਅਫਸਰ ਅਵਨੀਤ ਕੌਰ ਨੂੰ ਸਬੰਧਤ ਸੰਸਥਾਂ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਾਲਜ ਪ੍ਰਬੰਧਕਾਂ ਨੇ ਕਿਹਾ ਕਿ ਮਾਝਾ ਕਾਲਜ ਦੇ ਵਿਦਿਆਰਥੀ ਹਰ ਖੇਤਰ ਵਿਚ ਮੱਲਾਂ ਮਾਰ ਕੇ ਕਾਲਜ ਅਤੇ ਇਲਾਕੇ ਦਾ ਨਾਮ ਰੋਸ਼ਨ ਕਰ ਰਹੇ ਹਨ ਅਤੇ ਪੜ੍ਹਾਈ ਵਿਚ ਵੀ ਅਹਿਮ ਪੁਜੀਸ਼ਨਾਂ ਹਾਸਲ ਕਰ ਰਹੇ ਹਨ, ਜੋ ਕਿ ਬੜੇ ਮਾਣ ਵਾਲੀ ਗੱਲ ਹੈ |