ਤਰਨ ਤਾਰਨ, 19 ਅਪ੍ਰੈਲ (ਹਰਿੰਦਰ ਸਿੰਘ)-ਪਿੰਡ ਵਾਂ ਤਾਰਾ ਸਿੰਘ ਦੇ ਵਿਖੇ ਇਕ ਕਿਸਾਨ ਦੇ ਖ਼ੇਤਾਂ ਵਿਚੋਂ ਪਾਕਿਸਤਾਨੀ ਡਰੋਨ ਨਾਲ ਆਈ ਹੈਰੋਇਨ ਪੁਲਿਸ ਅਤੇ ਬੀ.ਐਸ.ਐਫ. ਦੇ ਸਾਂਝੇ ਯਤਨਾਂ ਸਦਕਾ ਬਰਾਮਦ ਕੀਤੀ ਗਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਐਸ.ਐਚ.ਓ. ਬਲਜਿੰਦਰ ਸਿੰਘ ਨੇ ਦੱਸਿਆ ਕਿ ਉਹ ਸਾਥੀ ਕਰਮਚਾਰੀਆਂ ਸਮੇਤ ਗਸ਼ਤ ਦੇ ਸੰਬੰਧ ਵਿਚ ਪਿੰਡ ਵਾਂ ਤਾਰਾ ਸਿੰਘ ਮੌਜੂਦ ਸਨ ਤਾਂ ਉਨ੍ਹਾਂ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਸਰਵਨ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਪੱਤੀ ਪਲੋਅ ਦੇ ਖੇਤ ਕਣਕ ਵਿਚੋਂ ਡਰੋਨ ਰਾਹੀਂ ਡਰੋਪਿੰਗ ਹੋਈ ਸੀ, ਜਿਸ 'ਤੇ ਉਹ ਸਾਥੀ ਕਰਮਚਾਰੀਆਂ ਨਾਲ ਸਰਵਨ ਸਿੰਘ ਦੇ ਖੇਤ ਵਿਚ ਪੁੱਜ ਕੇ ਅਤੇ ਸ਼ਿਜੂ ਜੌਰਜ ਏ.ਸੀ. ਕੰਪਨੀ ਕਮਾਂਡਰ ਸੀ ਕੰਪਨੀ 143 ਬੀ.ਐਨ. ਬੀ.ਓ.ਪੀ. ਪਲੋਅ ਪੱਤੀ ਸਮੇਤ ਹੋਰ ਕਰਮਚਾਰੀਆਂ ਨੂੰ ਸ਼ਾਮਿਲ ਕਰਕੇ ਖੇਤ ਦੀ ਤਲਾਸ਼ੀ ਕੀਤੀ ਤਾਂ ਤਲਾਸ਼ੀ ਦੌਰਾਨ ਉਨ੍ਹਾਂ ਨੂੰ ਇਕ ਪੀਲੇ ਰੰਗ ਦਾ ਪੈਕੇਟ ਪਿਆ ਹੋਇਆ ਬਰਾਮਦ ਹੋਇਆ, ਜਿਸ ਨੂੰ ਖੋਲ੍ਹ ਕੇ ਚੈੱਕ ਕੀਤਾ ਤਾਂ ਉਸ ਵਿਚੋਂ ਹੈਰੋਇਨ ਬ੍ਰਾਮਦ ਹੋਈ, ਜਿਸ ਦਾ ਵਜਨ ਕਰਨ 'ਤੇ 520 ਗ੍ਰਾਮ ਹੋਇਆ | ਇਸ ਸੰਬੰਧੀ ਥਾਣਾ ਖਾਲੜਾ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |