28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਸਰਕਲ ਮਜੀਠਾ ਦੀ ਇਕੱਤਰਤਾ <br/>

Ad Position 21
No active advertisement
ਅਜੀਤ ਡੈਸਕ 20-04-2026
ਮਜੀਠਾ, 19 ਅਪ੍ਰੈਲ (ਮਨਿੰਦਰ ਸਿੰਘ ਸੋਖੀ)-ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸਰਕਲ ਮਜੀਠਾ ਦੀ ਇਕੱਤਰਤਾ ਸਰਕਲ ਪ੍ਰਧਾਨ ਜਸਪਾਲ ਸਿੰਘ ਨਾਗ ਨਵੇਂ ਦੀ ਅਗਵਾਈ ਵਿਚ ਨਾਗ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ | ਜਿਸ ਵਿਚ ਜਥੇਬੰਦੀ ਦੇ ਵੱਡੀ ਗਿਣਤੀ ਵਿਚ ਆਗੂ ਤੇ ਵਰਕਰ ਸ਼ਾਮਲ ਹੋਏ | ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਇਲਾਕੇ ਅੰਦਰ ਪੰਜਾਬ ਰਾਜ ਪਾਵਰਕਾਮ ਵਲੋਂ ਜਿਹੜੇ ਜਬਰਦਸਤੀ ਸਮਾਰਟ ਮੀਟਰ ਚਿੱਪ ਵਾਲੇ ਮੀਟਰ ਲਗਾਏ ਜਾ ਰਹੇ ਹਨ ਉਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ | ਇਸ ਮੌਕੇ ਸਰਕਲ ਪ੍ਰਧਾਨ ਜਸਪਾਲ ਸਿੰਘ ਨਾਗ ਨਵੇਂ ਦੇ ਨਾਲ ਹਰਦੀਪ ਸਿੰਘ ਨਾਗ ਖੁਰਦ, ਰਣਜੀਤ ਸਿੰਘ ਨਾਗ ਕਲਾਂ, ਰਾਜ ਸਿੰਘ ਧੰਜੂ, ਕੁਲਦੀਪ ਸਿੰਘ, ਨਰਿੰਦਰ ਸਿੰਘ, ਜਸਬੀਰ ਸਿੰਘ, ਗੁਰਦੀਪ ਸਿੰਘ ਸਾਬਕਾ ਸਰਪੰਚ, ਤਰਸੇਮ ਮਸੀਹ, ਨਵਪ੍ਰੀਤ ਸਿੰਘ, ਸੁਖਜੀਤ ਸਿੰਘ, ਪ੍ਰਭ ਸਿੰਘ, ਅਵਤਾਰ ਸਿੰਘ ਸ਼ਾਹ ਨਾਗ ਨਵੇਂ ਆਦਿ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਤਰਨਾ ਦਲ ਨੇ ਸਰੋਵਰ ਸਾਹਿਬ ਵਿਖੇ ਧਾਰਮਿਕ ਦੀਵਾਨ ਸਜਾਏ, 55 ਦੇ ਕਰੀਬ ਪ੍ਰਾਣੀਆਂ ਨੇ ਅੰਮਿ੍ਤ ਛਕਿਆ <br/> ਅਗਲੀ ਖ਼ਬਰ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ 'ਚ ਡਾ. ਬੀ. ਆਰ. ਅੰਬੇਡਕਰ ਜੈਅੰੰਤੀ ਮਨਾਈ <br/>
Ad Position 24