28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ 'ਚ ਡਾ. ਬੀ. ਆਰ. ਅੰਬੇਡਕਰ ਜੈਅੰੰਤੀ ਮਨਾਈ <br/>

Ad Position 21
No active advertisement
ਅਜੀਤ ਡੈਸਕ 20-04-2026
ਜੰਡਿਆਲਾ ਗੁਰੂ, 19 ਅਪ੍ਰੈਲ (ਹਰਜਿੰਦਰ ਸਿੰਘ ਕਲੇਰ)-ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ 'ਚ ਡਾ. ਬੀ. ਆਰ. ਅੰਬੇਡਕਰ ਜੈਅੰਤੀ ਮਨਾਈ ਗਈ | ਇਸ ਮੌਕੇ ਸਕੂਲ ਵਿਚ ਵਿਸ਼ੇਸ਼ ਅਸੈਂਬਲੀ ਦੌਰਾਨ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਨੇ ਡਾ. ਅੰਬੇਡਕਰ ਨਾਲ ਸੰਬੰਧਿਤ ਮੌਲਿਕ ਅਧਿਕਾਰਾਂ, ਮੌਲਿਕ ਕਰਤਵਾਂ ਅਤੇ ਸੰਵਿਧਾਨ ਬਾਰੇ ਜਾਗਰੂਕਤਾ ਫ਼ੈਲਾਉਣ ਲਈ ਸੁੰਦਰ ਸਲੋਗਨ ਪੇਸ਼ ਕੀਤੇ | ਇਸ ਤੋਂ ਬਾਅਦ ਸਕੂਲ ਦੇ ਆਡੀਟੋਰੀਅਮ ਵਿਚ 10ਵੀਂ ਕਲਾਸ ਦੇ ਵਿਦਿਆਰਥੀਆਂ ਵਿਚਕਾਰ ਕੁਇਜ਼ ਮੁਕਾਬਲਾ ਕਰਵਾਇਆ ਗਿਆ | ਮੁਕਾਬਲੇ ਵਿਚ ਸੰਵਿਧਾਨ, ਦੇਸ਼ ਦੀ ਵਿਰਾਸਤ ਅਤੇ ਸੱਭਿਆਚਾਰ ਨਾਲ ਸੰਬੰਧਿਤ ਪ੍ਰਸ਼ਨ ਪੁੱਛੇ ਗਏ, ਜਿਨ੍ਹਾਂ ਦੇ ਵਿਦਿਆਰਥੀਆਂ ਨੇ ਬੜੇ ਉਤਸਾਹ ਨਾਲ ਉੱਤਰ ਦਿੱਤੇ | ਮੁਕਾਬਲੇ ਦੇ ਨਤੀਜਿਆਂ ਅਨੁਸਾਰ ਦਸਵੀਂ 'ਏ' ਨੇ ਪਹਿਲਾ, ਦਸਵੀਂ 'ਡੀ' ਨੇ ਦੂਜਾ ਅਤੇ ਦਸਵੀਂ 'ਬੀ' ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਜੇਤੂ ਵਿਦਿਆਰਥੀਆਂ ਨੂੰ ਸਕੂਲ ਪ੍ਰਬੰਧਕਾਂ ਵਲੋਂ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਐੱਮ. ਡੀ. ਡਾ. ਮੰਗਲ ਸਿੰਘ ਕਿਸ਼ਨਪੁਰੀ ਨੇ ਵਿਦਿਆਰਥੀਆਂ ਨੂੰ ਡਾ. ਅੰਬੇਡਕਰ ਦੇ ਜੀਵਨ ਅਤੇ ਉਨ੍ਹਾਂ ਦੁਆਰਾ ਬਣਾਏ ਗਏ ਸੰਵਿਧਾਨ ਬਾਰੇ ਜਾਣਕਾਰੀ ਦਿੱਤੀ | ਡਾਇਰੈਕਟਰ-ਪਿ੍ੰਸੀਪਲ ਡਾ. ਅਮਰਪ੍ਰੀਤ ਕੌਰ ਨੇ ਸੰਵਿਧਾਨ ਦੇ ਸਮਾਨਤਾ, ਨਿਆਂ ਅਤੇ ਸਿੱਖਿਆ ਦੇ ਮੁੱਲਾਂ 'ਤੇ ਚਾਨਣ ਪਾਇਆ | ਇਸ ਮੌਕੇ ਪਿ੍ੰ: ਸੰਦੀਪ ਸ਼ਰਮਾ, ਕੋਆਰਡੀਨੇਟਰ ਸ਼ਿਲਪਾ ਸ਼ਰਮਾ, ਨੀਲਾਕਸ਼ੀ ਗੁਪਤਾ ਅਤੇ ਹੋਰ ਸਟਾਫ ਮੈਂਬਰਾਂ ਸਮੇਤ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਸਰਕਲ ਮਜੀਠਾ ਦੀ ਇਕੱਤਰਤਾ <br/> ਅਗਲੀ ਖ਼ਬਰ ਅੱਜ ਤੱਕ 2831053.54 ਮੀਟਿ੍ਕ ਟਨ ਕਣਕ ਪੰਜਾਬ ਦੀਆਂ ਮੰਡੀਆਂ 'ਚ ਪਹੁੰਚੀ-ਚੇਅਰਮੈਨ ਪਨਗ੍ਰੇਨ ਡਾ: ਤੇਜਪਾਲ ਸਿੰਘ ਗਿੱਲ
Ad Position 24