28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਸਰਹੱਦੀ ਪਿੰਡ ਪੰਡੋਰੀ ਵਿਖੇ ਗਲੋਬਲ ਕਿ੍ਸਚਨ ਐਕਸ਼ਨ ਕਮੇਟੀ ਵਲੋਂ 21 ਮੈਂਬਰੀ ਕਮੇਟੀ ਦਾ ਗਠਨ <br/>

Ad Position 21
No active advertisement
ਅਜੀਤ ਡੈਸਕ 20-04-2026
ਚੋਗਾਵਾਂ, 19 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਸਰਹੱਦੀ ਪਿੰਡ ਪੰਡੋਰੀ ਦੇ ਗਿਰਜਾ ਘਰ ਵਿਖੇ ਮਸੀਹੀ ਭਾਈਚਾਰੇ ਦੀ ਇਕ ਅਹਿਮ ਮੀਟਿੰਗ ਹੋਈ | ਜਿਸ ਵਿਚ ਮੁੱਖ ਮਹਿਮਾਨ ਵਜੋਂ ਗਲੋਬਲ ਕਿ੍ਸਚਨ ਐਕਸ਼ਨ ਕਮੇਟੀ ਦੇ ਇੰਟਰਨੈਸ਼ਨਲ ਕੋਡੀਨੇਟਰ ਵਲੈਤ ਮਸੀਹ ਬੰਟੀ ਪਹੁੰਚੇ | ਉਨ੍ਹਾਂ ਸਮੂਹ ਮਸੀਹੀ ਭਾਈਚਾਰੇ ਦੀਆਂ ਮੁਸ਼ਕਿਲਾਂ ਸੁਣੀਆਂ | ਆਉਣ ਵਾਲੇ ਸਮੇਂ ਵਿਚ ਹੱਲ ਕਰਨ ਦਾ ਵੀ ਭਰੋਸਾ ਦਿੱਤਾ | ਇਸ ਮੌਕੇ ਵਲੈਤ ਮਸੀਹ ਬੰਟੀ ਦੀ ਅਗਵਾਈ ਹੇਠ ਗਲੋਬਲ ਕਿ੍ਸਚਨ ਐਕਸ਼ਨ ਕਮੇਟੀ ਹੇਠ ਕੰਮ ਕਰਨ ਲਈ 21 ਮੈਂਬਰੀ ਹਲਕਾ ਰਾਜਾਸਾਂਸੀ ਦੇ ਯੂਥ ਸਭਾ ਕਮੇਟੀ ਦਾ ਗਠਿਨ ਕੀਤਾ ਗਿਆ | ਜਿਸ ਵਿਚ ਪ੍ਰਧਾਨ ਪਾਸਟਰ ਸੈਮੂਏਲ ਮਸੀਹ ਤੇ ਪ੍ਰਗਟ ਮਸੀਹ, ਸਿੰਦਾ ਮਸੀਹ, ਮਰਕਸ ਮਸੀਹ, ਗੋਪੀ ਮਸੀਹ, ਰਾਜਨ ਮਸੀਹ, ਸੂਰਜ ਮਸੀਹ, ਸੁਖਦੇਵ ਮਸੀਹ, ਮਨੋਹਰ ਮਸੀਹ, ਗੁਰਮੇਜ ਮਸੀਹ, ਲਾਲ ਮਸੀਹ, ਲੱਖਾ ਮਸੀਹ, ਵਿਸ਼ਾਲ ਮਸੀਹ, ਪਿ੍ੰਸ ਮਸੀਹ, ਕਸ਼ਮੀਰ ਮਸੀਹ, ਬਲਵਿੰਦਰ ਮਸੀਹ, ਦੀਪਕ ਮਸੀਹ, ਸੁੱਖਾ ਮਸੀਹ, ਹਰਮੇਸ਼ ਮਸੀਹ, ਪ੍ਰਗਟ ਮਸੀਹ, ਅਸੀਸ ਮਸੀਹ, ਲਵਪ੍ਰੀਤ ਮਸੀਹ, ਮਾਨ ਮਸੀਹ, ਰਵੀ ਮਸੀਹ ਆਦਿ ਕਮੇਟੀ ਮੈਂਬਰ ਚੁਣੇ ਗਏ | ਇਸ ਮੌਕੇ ਵਲੈਤ ਮਸੀਹ ਬੰਟੀ ਵਲੋਂ ਨਵ-ਨਿਯੁਕਤ ਕਮੇਟੀ ਦੇ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਪੰਚ ਅਲਿਆਸ ਮਸੀਹ ਅਵਾਣ ਲੱਖਾ ਸਿੰਘ, ਪਾਸਟਰ ਰੋਬਿਟ ਮਸੀਹ, ਦਿਲਬਾਗ ਸਿੰਘ ਸਰਪੰਚ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਤਰਫਾਨ ਵਿਖੇ ਧਾਰਮਿਕ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ 'ਆਪ' ਸ਼ਹਿਰੀ ਪ੍ਰਧਾਨ ਨੇ ਅਜਨਾਲਾ ਤੋਂ ਸ਼ਰਧਾਲੂਆਂ ਦੀ ਬੱਸ ਨੂੰ ਕੀਤਾ ਰਵਾਨਾ
Ad Position 24