21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਸ਼ਹਿਰ ਪੱਟੀ ਵਿਖੇ ਨਾਜਾਇਜ਼ ਕਬਜ਼ਿਆਂ 'ਤੇ ਕਾਰਵਾਈ <br/>

Ad Position 21
No active advertisement
ਅਜੀਤ ਡੈਸਕ 21-04-2026
ਪੱਟੀ, 20 ਅਪ੍ਰੈਲ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)- ਸ਼ਹਿਰ ਪੱਟੀ ਵਿਚ ਕਾਫੀ ਅਰਸੇ ਤੋਂ ਚੱਲ ਰਹੀ ਟਰੈਫਿਕ ਦੀ ਪਰੇਸ਼ਾਨੀ ਨੂੰ ਖਤਮ ਕਰਨ ਲਈ ਪ੍ਰਸ਼ਾਸਨ ਵਲੋਂ ਮੁਹਿੰਮ ਚਲਾਈ ਗਈ | ਐੱਸ.ਡੀ.ਐੱਮ. ਅਤੇ ਨਗਰ ਕੌਂਸਲ ਪੱਟੀ ਦੇ ਈ.ਓ. ਦੇ ਹੁਕਮਾਂ ਤਹਿਤ ਪੰਜਾਬ ਪੁਲਿਸ ਅਤੇ ਨਗਰ ਕੌਂਸਲ ਦੇ ਅਹਲਕਾਰਾਂ ਨੇ ਮਿਲ ਕੇ ਨਾਜ਼ਾਇਜ਼ ਤੌਰ 'ਤੇ ਦੁਕਾਨਾਂ ਦੇ ਬਾਹਰ ਲੱਗੇ ਸਮਾਨ 'ਤੇ ਕਾਰਵਾਈ ਕੀਤੀ | ਇਸ ਦੌਰਾਨ ਸਬ ਇੰਸਪੈਕਟਰ ਗੁਰਪ੍ਰੀਤ ਸਿੰਘ ਦੀ ਕਮਾਨ ਹੇਠ ਪੁਲਿਸ ਪਾਰਟੀ ਅਤੇ ਨਗਰ ਕੌਂਸਲ ਦੇ ਕਰਮਚਾਰੀਆਂ ਨੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚ ਮੁਆਇਨਾ ਕਰਦੇ ਹੋਏ ਦੁਕਾਨਦਾਰਾਂ ਨੂੰ ਆਪਣਾ ਸਮਾਨ ਆਪਣੀ ਹਦੂਦ ਵਿਚ ਰੱਖਣ ਲਈ ਹਦਾਇਤਾਂ ਜਾਰੀ ਕੀਤੀਆਂ | ਜਿਹੜਾ ਸਮਾਨ ਬਾਹਰ ਨਜ਼ਰ ਆਇਆ, ਉਸ ਨੂੰ ਤੁਰੰਤ ਟਰਾਲੀਆਂ 'ਚ ਲੱਦ ਕੇ ਨਗਰ ਕੌਂਸਲ ਦਫਤਰ ਭੇਜਿਆ ਗਿਆ | ਇਹ ਮੁਹਿੰਮ ਕਈ ਸਮੇਂ ਤੋਂ ਚੱਲ ਰਹੀ ਟ੍ਰੈਫਿਕ ਸਮੱਸਿਆ ਦਾ ਹੱਲ ਸਾਬਤ ਹੋਈ, ਜਿਸ ਨਾਲ ਆਮ ਆਵਾਜਾਈ ਸੁਚਾਰੂ ਹੋਈ ਅਤੇ ਲੋਕਾਂ ਨੂੰ ਜਾਮ ਤੋਂ ਕਾਫੀ ਹੱਦ ਤੱਕ ਰਾਹਤ ਮਿਲੀ | ਸ਼ਹਿਰ ਨਿਵਾਸੀਆਂ ਅਤੇ ਨਜ਼ਦੀਕੀ ਪਿੰਡਾਂ ਦੇ ਰਹਿਣ ਵਾਲਿਆਂ ਨੇ ਇਸ ਕਾਰਵਾਈ 'ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਐੱਸ.ਡੀ.ਐੱਮ. ਪੱਟੀ, ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਥਾਣਾ ਸਿਟੀ ਦੇ ਐੱਸ.ਐੱਚ.ਓ. ਗੁਰਚਰਨ ਸਿੰਘ ਸਮੇਤ ਸਬ ਇੰਸਪੈਕਟਰ ਗੁਰਪ੍ਰੀਤ ਸਿੰਘ ਦਾ ਤਹਿ ਦਿਲੋਂ ਸ਼ੁੱਕਰਾਨਾ ਅਦਾ ਕੀਤਾ | ਲੋਕਾਂ ਨੇ ਉਮੀਦ ਜਤਾਈ ਕਿ ਪ੍ਰਸਾਸਨ ਐਸੀਆਂ ਮੁਹਿੰਮਾਂ ਜਾਰੀ ਰੱਖੇਗਾ ਤਾਂ ਜੋ ਸ਼ਹਿਰ ਵਿਚ ਕਾਇਦਾ-ਕਾਨੂੰਨ ਅਤੇ ਟਰੈਫਿਕ ਦਾ ਨਿਜ਼ਾਮ ਬਿਹਤਰ ਬਣਿਆ ਰਹੇ |

Ad Position 22
No active advertisement
ਪਿਛਲੀ ਖ਼ਬਰ ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ ਵਲੋਂ 1 ਮਈ ਨੂੰ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਦਾ ਐਲਾਨ <br/> ਅਗਲੀ ਖ਼ਬਰ ਪਿੰਡ ਭੂਰਾ ਕੋਹਨਾ 'ਚ ਇਕ ਹਵੇਲੀ ਦੀ ਚਾਰ ਦੀਵਾਰੀ ਰਾਤ ਸਮੇਂ ਢਾਹੁਣ ਨੂੰ ਲੈ ਕੇ ਦੋ ਧਿਰਾਂ 'ਚ ਤਣਾਅ ਦਾ ਮਾਹੌਲ ਬਣਿਆ
Ad Position 24