21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

Ad Position 21
No active advertisement
ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਿਖੇ ਕਰਵਾਏ ਧਾਰਮਿਕ ਸਮਾਗਮ ਦੌਰਾਨ ਕੀਰਤਨ ਕਰਦੀਆਂ ਸਾਧਵੀਆਂ ਅਤੇ ਹਾਜ਼ਰ ਸੰਗਤਾਂ | ਤਸਵੀਰਾਂ:ਲਵਲੀ <br/> 21-04-2026
ਤਰਨ ਤਾਰਨ, 20 ਅਪ੍ਰੈਲ (ਹਰਿੰਦਰ ਸਿੰਘ)-ਦਿਵਯ ਜਯੋਤੀ ਜਾਗਰਤੀ ਸੰਸਥਾਨ ਤਰਨ ਤਾਰਨ ਆਸ਼ਰਮ ਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ | ਜਿਸ ਵਿਚ ਵਿਚਾਰ ਦਿੰਦੇ ਹੋਏ ਸਾਧਵੀ ਨਾਯਨਾ ਭਾਰਤੀ ਨੇ ਕਿਹਾ ਕਿ ਗੁਰੂ ਅੰਗਦ ਦੇਵ ਜੀ ਦਾ ਵਿਅਕਤੀਤਵ ਸਿਰਜਣਾਤਮਕ ਸੀ | ਉਨ੍ਹਾਂ ਵਿਚ ਅਜਿਹੀ ਅਧਿਆਤਮਿਕ ਕਿਰਿਆਸ਼ੀਲਤਾ ਸੀ | ਜਿਸ ਤੋਂ ਪਹਿਲਾਂ ਉਹ ਇਕ ਸੱਚੇ ਸਿੱਖ ਬਣੇ | ਫਿਰ ਇਕ ਮਹਾਨ ਗੁਰੂ ਬਣੇ | ਗੁਰੂ ਅੰਗਦ ਦੇਵ ਜੀ ਜਿਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੇਵਾ ਕਰਕੇ ਸੇਵਾ ਦੀ ਇਕ ਮਿਸਾਲ ਕਾਇਮ ਕੀਤੀ | ਉਨ੍ਹਾਂ ਦੁਆਰਾ ਰਚਿਤ ਬਾਣੀ ਮਨੁੱਖ ਨੂੰ ਮੋਹ ਮਾਇਆ ਦੀਆਂ ਘੁੰਮਣ ਘੇਰੀਆਂ ਵਿਚੋਂ ਕੱਢ ਕੇ ਨਿਰਲੇਪ ਢੰਗ ਨਾਲ ਜੀਵਨ ਜਿਉਣ ਦਾ ਨੁਕਤਾ ਪ੍ਰਦਾਨ ਕਰਦੀ ਹੈ | ਉਨ੍ਹਾਂ ਦੇ ਆਗਮਨ ਦਾ ਮਕਸਦ ਹੀ ਧਰਤੀ ਤੇ ਗਿਆਨ ਦਾ ਪ੍ਰਕਾਸ਼ ਕਰਨਾ ਸੀ | ਉਨ੍ਹਾਂ ਨੇ ਸੰਗਤ ਤੇ ਪੰਗਤ ਦੀ ਪ੍ਰਥਾ ਸ਼ੁਰੂ ਕੀਤੀ ਜਿਸ ਵਿਚ ਬਿਨਾਂ ਭੇਦਭਾਵ ਦੇ ਹਰ ਇਕ ਹਰ ਇਕ ਇਨਸਾਨ ਨੂੰ ਬਰਾਬਰ ਸਮਝਿਆ ਜਾਂਦਾ ਸੀ | ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਦੀ ਰਚਨਾ ਕਰਕੇ ਸਿੱਖਿਆ ਨੂੰ ਨਵੀਂ ਸੇਧ ਪ੍ਰਦਾਨ ਕੀਤੀ | ਉਨ੍ਹਾਂ ਦੀ ਸੰਪੂਰਨ ਬਾਣੀ ਭਗਤੀ ਭਾਵ ਤੇ ਆਨੰਦ ਨਾਲ ਭਰੀ ਹੋਈ ਹੈ, ਜਿਸ ਨੂੰ ਪੜ੍ਹ ਕੇ ਪ੍ਰਭੂ ਨੂੰ ਮਿਲਣ ਦੀ ਤਾਂਘ ਪੈਦਾ ਹੋ ਜਾਂਦੀ ਹੈ | ਅਗਰ ਅੱਜ ਅਸੀਂ ਵੀ ਚਾਹੁੰਦੇ ਹਾਂ ਕਿ ਐਸਾ ਹੀ ਅਨੰਦ ਮਿਲੇ ਜੋ ਸਦਾ ਹੀ ਰਹੇ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਦੁਆਰਾ ਰਚਿਤ ਬਾਣੀ ਦੇ ਮੁਤਾਬਕ ਆਪਣੇ ਜੀਵਨ ਨੂੰ ਜਾਨਣ ਦੀ ਲੋੜ ਹੈ | ਬਾਣੀ ਵਿਚ ਸਪੱਸ਼ਟ ਲਿਖਿਆ ਹੈ ਕਿ ਸੰਤ ਦੀ ਸ਼ਰਨ ਵਿਚ ਜਾ ਕੇ ਅਕਾਲ ਪੁਰਖ ਨਾਲ ਮਿਲਿਆ ਜਾ ਸਕਦਾ ਹੈ | ਸੰਤ ਮਹਾਂਪੁਰਸ਼ ਦੀ ਸ਼ਰਨ ਵਿਚ ਜਾ ਕੇ ਉਨ੍ਹਾਂ ਦੀ ਉਪਦੇਸ਼ ਨੂੰ ਜੀਵਨ ਦੇ ਅੰਦਰ ਲਾਗੂ ਕਰੀਏ ਫਿਰ ਹੀ ਗੁਰੂਆਂ ਦੀ ਬਾਣੀ ਦੇ ਨਾਲ ਪ੍ਰੇਮ ਪੈਦਾ ਹੋ ਸਕਦਾ ਹੈ | ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਬਾਣੀ ਸਾਡਾ ਮਾਰਗ ਦਰਸ਼ਨ ਹੈ ਜਿਸ ਦੁਆਰਾ ਆਤਮਾ ਨੂੰ ਉਸ ਪਰਮਾਤਮਾ ਦੇ ਵਿਚ ਇਕਾਕਾਰ ਕੀਤਾ ਜਾ ਸਕਦਾ ਹੈ | ਪ੍ਰੋਗਰਾਮ ਦੌਰਾਨ ਸਾਧਵੀ ਪਰਮਜੀਤ ਭਾਰਤੀ, ਸਾਧਵੀ ਲਖਵਿੰਦਰ ਭਾਰਤੀ ਨੇ ਗੁਰਬਾਣੀ ਸ਼ਬਦਾਂ ਦਾ ਗਾਇਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸਰਕਾਰ ਦੀਆਂ ਫੋਕੀਆਂ ਬੜ੍ਹਕਾਂ ਦੀ ਫੂਕ ਨਿਕਲੀ, ਕਿਸਾਨਾਂ ਦੇ ਖਾਤਿਆਂ 'ਚ ਅਜੇ ਤੱਕ ਨਹੀਂ ਪਹੁੰਚੀ ਅਦਾਇਗੀ-ਜਸਵਿੰਦਰ ਸਿੰ... ਅਗਲੀ ਖ਼ਬਰ ਬੇਅਦਬੀ ਸੋਧ ਬਿੱਲ ਬਣਿਆ ਕਾਨੂੰਨ ਮਾਨ ਸਰਕਾਰ ਦਾ ਇਤਿਹਾਸਕ ਕਦਮ- ਪ੍ਰੋ. ਹਰਪ੍ਰੀਤ ਕੋਟ <br/>
Ad Position 24