ਚੋਹਲਾ ਸਾਹਿਬ, 20 ਅਪ੍ਰੈਲ (ਬਲਵਿੰਦਰ ਸਿੰਘ)-ਸੇਰੋਂ ਤੋਂ ਮੁੰਡਾ ਪਿੰਡ ਨੂੰ ਜਾਂਦੀ ਸੜਕ ਸਾਲ ਤੋਂ ਪਹਿਲਾਂ ਹੀ ਖੇਰੂੰ-ਖੇਰੂੰ ਹੋ ਚੁੱਕੀ ਹੈ ਅਤੇ ਸੜਕ ਵਿਚ ਟੋਏ ਪੈਣ ਕਾਰਨ ਕਈ ਦੁਰਘਟਨਾਵਾਂ ਵਾਪਰੀਆਂ ਹਨ, ਜੋ ਕਿ ਸਰਕਾਰ ਦੇ ਵਾਅਦੇ ਭਿ੍ਸ਼ਟਾਚਾਰ ਤੋਂ ਮੁਕਤ ਸੜਕਾਂ ਦਾ ਨਿਰਮਾਣ ਕਰਨ ਦਾ ਪੋਲ ਖੋਲ ਰਹੀਆਂ ਹਨ | ਇਹ ਜਾਣਕਾਰੀ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਬੱਗੂ ਨੇ ਪਿੰਡ ਕੋਟ ਮੁਹੰਮਦ ਖਾਂ ਨੇ ਟੁੱਟੀ ਸੜਕ ਬਾਰੇ ਦੱਸਿਆ ਕਿ ਇਹ ਸੜਕ ਇਕ ਸਾਲ ਤੋਂ ਪਹਿਲਾਂ ਹੀ ਟੁੱਟਣੀ ਸ਼ੁਰੂ ਹੋ ਗਈ ਹੈ | ਉਨ੍ਹਾਂ ਕਿਹਾ ਕਿ ਇਸ ਦੇ ਸੰਬੰਧ ਵਿਚ ਅਸੀਂ ਸੰਯੁਕਤ ਕਿਸਾਨ ਮੋਰਚੇ ਵਲੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤਰਨ ਤਾਰਨ ਮਿਲ ਕੇ ਉਨ੍ਹਾਂ ਦਾ ਧਿਆਨ ਦਵਾ ਚੁੱਕੇ ਹਾਂ, ਪਰ ਫਿਰ ਵੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਉਨ੍ਹਾਂ ਦੱਸਿਆ ਕਿ ਇਸ ਸੜਕ 'ਤੇ ਟੋਏ ਪੈਣ ਨਾਲ ਦੁਰਘਟਨਾਵਾਂ ਹੋ ਰਹੀਆਂ ਹਨ | ਪ੍ਰਸ਼ਾਸਨ ਸਾਇਦ ਕੋਈ ਭਿਆਨਕ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ | ਅਸੀਂ ਜਮਹੂਰੀ ਕਿਸਾਨ ਸਭਾ ਵਲੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੋਲੋਂ ਮੰਗ ਕਰਦੇ ਹਾਂ ਕਿ ਇਸ ਸੜਕ ਦੇ ਠੇਕੇਦਾਰ ਨੇ ਜੋ ਟੈਂਡਰ ਲਿਆ ਸੀ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਇਕ ਸੜਕ ਘੱਟੋ ਘੱਟ ਪੰਜ ਸਾਲ ਦੀ ਮਿਆਦ ਹੁੰਦੀ ਹੈ, ਪਰ ਇਹ ਸੜਕ ਸਾਲ ਤੋਂ ਪਹਿਲਾਂ ਹੀ ਮਾੜਾ ਮਟੀਰੀਅਲ ਪੈਣ ਕਾਰਨ ਸੜਕ ਟੁੱਟ ਚੁੱਕੀ ਹੈ ਅਤੇ ਕਈ ਵਾਰ ਇਹ ਸੜਕ 'ਤੇ ਦੁਰਘਟਨਾਵਾਂ ਵਾਪਰ ਚੁੱਕੀਆਂ ਹਨ | ਅਸੀਂ ਜਮਹੂਰੀ ਕਿਸਾਨ ਸਭਾ ਵਲੋਂ ਮੰਗ ਕਰਦੇ ਹਾਂ ਕਿ ਠੇਕੇਦਾਰ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਸੜਕ ਨੂੰ ਤਸੱਲੀ ਬਖਸ਼ ਮੁਰੰਮਤ ਕੀਤਾ ਜਾਵੇ | ਇਸ ਮੌਕੇ ਸੁਖਵਿੰਦਰ ਸਿੰਘ ਰਾਜੂ, ਬਲਕਾਰ ਸਿੰਘ ਡਰਾਈਵਰ, ਦਵਿੰਦਰ ਸਿੰਘ ਹੈਪੀ, ਸੰਦੀਪ ਸਿੰਘ ਕੋਟ, ਜਗਜੀਤ ਸਿੰਘ ਤੁੜ, ਸਤਨਾਮ ਸਿੰਘ ਸੱਤੂ, ਜਰਮਨਦੀਪ ਸਿੰਘ, ਸਾਜਨਪ੍ਰੀਤ ਸਿੰਘ, ਭੁਪਿੰਦਰ ਸਿੰਘ, ਅਰਸ਼ਦੀਪ ਸਿੰਘ ਆਦਿ ਹਾਜ਼ਰ ਸਨ |