15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

1 ਮਈ ਨੂੰ ਸਾਮਰਾਜੀ ਵਿਰੋਧੀ ਦਿਵਸ ਵਜੋੋਂ ਮਨਾਇਆ ਜਾਵੇਗਾ-ਜਾਮਾਰਾਏ <br/>

Ad Position 21
No active advertisement
ਅਜੀਤ ਡੈਸਕ 22-04-2026
ਤਰਨ ਤਾਰਨ, 21 ਅਪ੍ਰੈਲ (ਇਕਬਾਲ ਸਿੰਘ ਸੋਢੀ)- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਚਮਨ ਲਾਲ ਦਰਾਜਕੇ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਅਮਰੀਕਾ ਸਾਮਰਾਜ ਦੇ ਖਿਲਾਫ਼ ਮਜ਼ਦੂਰ ਜਮਾਤ ਨੇ ਲਹੂ ਵੀਟਵਾਂ ਸੰਘਰਸ਼ ਲੜ ਕੇ ਅਮਰੀਕਾ ਸਾਮਰਾਜ ਦੇ ਦੰਦ ਖੱਟੇ ਕੀਤੇ ਅਤੇ ਮਜ਼ਦੂਰ ਜਮਾਤ ਦੀ ਜਿੱਤ ਪ੍ਰਾਪਤ ਕੀਤੀ | ਅੱਜ ਫਿਰ ਸਾਮਰਾਜੀ ਮੁਲਕ ਅਮਰੀਕਾ ਆਪਣੀ ਸਰਦਾਰੀ ਨੂੰ ਕਾਇਮ ਰੱਖਣ ਲਈ ਈਰਾਨ ਨੂੰ ਤਬਾਹ ਕਰਨ ਲਈ ਜੰਗੀ ਹਥਿਆਰਾਂ ਨਾਲ ਹਮਲੇ ਕਰ ਰਿਹਾ ਹੈ | ਈਰਾਨ ਦੇ ਕੁਦਰਤੀ ਭੰਡਾਰ ਤੇਲ, ਗੈਸ ਅਤੇ ਹੋਰ ਕੁਦਰਤੀ ਸਰੋਤਾਂ ਦੇ ਕਬਜ਼ੇ ਕਰਨ ਦੀ ਮਨਸ਼ਾ ਨਾਲ ਈਰਾਨ ਨੂੰ ਤਬਾਹ ਕਰਨ 'ਤੇ ਤੁੱਲਿਆ ਹੋਇਆ ਹੈ ਪਰ ਈਰਾਨ ਦੇ ਜਝਾਰੂ ਲੋਕ ਅਮਰੀਕਾ ਦੀ ਧੌਂਸ ਨੂੰ ਨਾ ਮੰਨਦੇ ਹੋਏ ਅਮਰੀਕਾ ਅਤੇ ਇਜ਼ਰਾਇਲ ਦੇ ਦੰਦ ਖੱਟੇ ਕਰ ਰਿਹਾ ਹੈ | ਈਰਾਨ ਦੇ ਜੁਝਾਰੂ ਲੋਕ ਡੱਟ ਕੇ ਮੈਦਾਨ ਵਿਚ ਹੱਕੀ ਸੰਘਰਸ਼ ਕਰਨ ਵਾਲੇ ਲੋਕ ਅਮਰੀਕਾ ਵਲੋਂ ਰਚੀ ਹੋਈ ਸਾਜਿਸ਼ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ ਅਤੇ ਦਾ ਮੂੰਹ ਤੋੜ ਜਵਾਬ ਦੇਣਗੇ | ਉਹਨਾਂ ਕਿਹਾ ਕਿ 1 ਮਈ ਦਾ ਮਜ਼ਦੂਰ ਦਿਹਾੜਾ ਸਾਮਰਾਜੀ ਵਿਰੋਧੀ ਦਿਵਸ ਵਜੋੋਂ ਮਨਾਇਆ ਜਾਵੇਗਾ | ਪਾਰਟੀ ਦੇ ਜ਼ਿਲ੍ਹਾ ਸਕੱਤਰ ਮੁਖਤਾਰ ਸਿੰਘ ਮੱਲ੍ਹਾ ਨੇ ਦੱਸਿਆ ਕਿ 1 ਮਈ ਦਾ ਮਜ਼ਦੂਰ ਦਿਹਾੜਾ ਤਰਨ ਤਾਰਨ, ਭਿੱਖੀਵਿੰਡ, ਪੱਟੀ ਤੋਂ ਇਲਾਵਾ ਵੱਖ-ਵੱਖ ਥਾਵਾਂ ਤੇ ਸੂਹਾ ਪੱਚਮ ਲਹਿਰਾ ਕੇ ਮਨਾਇਆ ਜਾਵੇਗਾ | 19 ਮਈ ਨੂੰ ਹਰ ਸਾਲ ਦੀ ਤਰ੍ਹਾਂ ਕਾਲੀਆਂ ਤਾਕਤਾਂ ਹੱਥੋਂ ਸ਼ਹੀਦ ਹੋਏ ਅਤੇ ਕੁਦਰਤੀ ਮੌਤ ਨਾਲ ਵਿਛੜ ਚੁੱਕੇ ਸਾਥੀਆਂ ਦੀ ਯਾਦ 'ਚ ਤਰਨ ਤਾਰਨ 'ਚ ਭਾਰੀ ਸਮਾਗਮ ਕੀਤਾ ਜਾਵੇਗਾ | ਇਸਦੇ ਸੰਬੰਧ ਵਿਚ ਪਾਰਟੀ ਦੀਆਂ ਤਹਿਸੀਲ ਮੀਟਿੰਗਾਂ ਕੀਤੀਆਂ ਜਾਣਗੀਆਂ | ਇਸ ਮੌਕੇ ਮਨਜੀਤ ਸਿੰਘ ਬੱਗੂ, ਰੇਸ਼ਮ ਸਿੰਘ ਫੈਲੋਕੇ, ਦਲਜੀਤ ਸਿੰਘ ਦਿਆਲਪੁਰਾ, ਜਗੀਰ ਸਿੰਘ ਗੰਡੀਵਿੰਡ, ਨਰਿੰਦਰ ਕੌਰ ਪੱਟੀ, ਧਰਮ ਸਿੰਘ ਭੱਟੀ, ਸਤਪਾਲ ਸ਼ਰਮਾ ਪੱਟੀ, ਦਾਰਾ ਸਿੰਘ ਮੁੰਡਾ ਪਿੰਡ, ਸੁਲੱਖਣ ਸਿੰਘ ਤੁੜ, ਬਲਦੇਵ ਸਿੰਘ ਭੈਲ ਆਦਿ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਫਤਿਆਬਾਦ ਵਲੋਂ ਧਾਰਮਿਕ ਸਮਾਗਮ 30 ਤੋਂ 2 ਮਈ ਤੱਕ <br/> ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਖਾਲੜਾ ਮੰਡੀ ਤੋਂ ਸ਼ਰਧਾਲੂ ਲੈ ਕੇ ਬੱਸ ਸ੍ਰੀ ਅਨੰਦਪੁਰ ਸਾਹਿਬ ਵੱਲ ਰਵਾਨਾ <br...
Ad Position 24