15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਸ੍ਰੀ ਰਾਧਾ ਕਿ੍ਸ਼ਨ ਮੰਦਰ ਭਿੱਖੀਵਿੰਡ ਤੋਂ ਵਿਸ਼ਾਲ ਕਲਸ਼ ਯਾਤਰਾ ਕੱਢੀ

Ad Position 21
No active advertisement
ਅਜੀਤ ਡੈਸਕ 22-04-2026
ਭਿੱਖੀਵਿੰਡ, 21 ਅਪ੍ਰੈਲ (ਬੌਬੀ)-ਭਿੱਖੀਵਿੰਡ ਸ੍ਰੀ ਰਾਧਾ ਕਿ੍ਸ਼ਨ ਮੰਦਰ ਭਿੱਖੀਵਿੰਡ ਵਿਚ ਸੰਗਤਾਂ ਸਹਿਯੋਗ ਨਾਲ 20 ਅਪ੍ਰੈਲ ਤੋਂ 26 ਅਪ੍ਰੈਲ ਤੱਕ ਮੱਦ ਭਾਗਵਤ ਕਥਾ ਗਿਆਨ ਯੱਗ ਹੋ ਰਿਹਾ | ਇਸ ਸਬੰਧ ਵਿਚ ਸਵੇਰੇ ਮੰਦਰ ਵਿਚ ਪੂਜਾ ਅਰਚਨਾ ਕੀਤੀ ਗਈ | ਉਪਰੰਤ ਕਲਸ਼ ਯਾਤਰਾ ਸ਼ੁਰੂ ਕੀਤੀ ਗਈ, ਜਿਸ ਵਿਚ ਵੱਡੀ ਗਿਣਤੀ ਵਿਚ ਬੀਬੀਆਂ ਨੇ ਹਾਜ਼ਰੀ ਭਰੀ | ਇਹ ਕਲਸ਼ ਯਾਤਰਾ ਸ੍ਰੀ ਰਾਧਾ ਮੰਦਰ ਤੋਂ ਸ਼ੁਰੂ ਹੋ ਕੇ ਪਹੂਵਿੰਡ ਰੋਡ, ਕੁਟੀਆ, ਸੰਭੂ ਦੇਵ ਤੋਂ ਮਹਾਂਕਾਲੀ ਮੰਦਰ ਭਿੱਖੀਵਿੰਡ ਪਹੁੰਚੀ, ਜਿਥੇ ਮੰਦਰ ਕਮੇਟੀ ਵਲੋਂ ਕਲਸ਼ ਯਾਤਰਾ ਵਿਚ ਹਾਜ਼ਰ ਸੰਗਤਾਂ ਦਾ ਭਰਪੂਰ ਸਵਾਗਤ ਕੀਤਾ ਅਤੇ ਸੰਗਤਾਂ ਵਾਸਤੇ ਚਾਹ ਪਾਣੀ ਦਾ ਵਧੀਆ ਪ੍ਰਬੰਧ ਕੀਤਾ | ਇਸ ਉਪਰੰਤ ਕਲਸ਼ ਯਾਤਰਾ ਵਾਪਿਸ ਸ੍ਰੀ ਰਾਧਾ ਕਿ੍ਸ਼ਨ ਮੰਦਰ ਪਹੁੰਚੀ ਮੰਦਰ ਵਿਚ ਸੰਗਤਾਂ ਲਈ ਲੰਗਰ ਭੰਡਾਰੇ ਦਾ ਵਧੀਆ ਇੰਤਜਾਮ ਕੀਤਾ ਗਿਆ | ਇਹ ਜਾਣਕਾਰੀ ਦਿੰਦੇ ਹੋਏ ਮੰਦਰ ਦੇ ਮੁੱਖ ਸੇਵਾਦਾਰ ਸੰਦੀਪ ਕੁਮਾਰ ਚੋਪੜਾ ਨੇ ਦੱਸਿਆ ਕਿ ਅੱਜ ਤੋਂ 26 ਅਪ੍ਰੈਲ ਐਤਵਾਰ ਤੱਕ ਰੋਜ਼ਾਨਾ 6 ਵਜੇ ਤੋਂ 9 ਵਜੇ ਤੱਕ ਕਥਾ ਹੋਵੇਗੀ | ਇਹ ਕਥਾ ਸਾਧਵੀ ਰਜਨੀ ਕਿ੍ਸ਼ਨਾ, ਵਰਿੰਦਾਵਨ ਵਾਲੇ ਕਰਨਗੇ | ਲੰਗਰ ਭੰਡਾਰਾ ਰੋਜਾਨਾ ਸਵੇਰੇ ਅਤੇ ਰਾਤ ਨੂੰ ਵਰਤਾਏਆ ਜਾਵੇਗਾ | ਮੰਦਰ ਕਮੇਟੀ ਵਲੋਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ | ਰੋਜ਼ਾਨਾ ਕਥਾ ਵਿਚ ਹਾਜ਼ਰੀ ਭਰ ਕੇ ਆਪਣਾ ਜੀਵਨ ਸਫਲਾ ਕਰੋ | ਇਸ ਸਮੇਂ ਰਾਜ ਕੁਮਾਰ ਚੋਪੜਾ, ਇੰਦਰਜੀਤ ਕੱਕੜ, ਕੇਵਲ ਅਰੋੜਾ, ਰਵੀ ਸ਼ਰਮਾ, ਇੰਦਰਜੀਤ ਕਪੂਰ, ਅਮਨ ਕੱਕੜ, ਭਾਰਤ ਵਿਕਾਸ ਪ੍ਰੀਸ਼ਦ ਦੇ ਜ਼ਿਲ੍ਹਾ ਕੁਆਰਡੀਨੇਟਰ ਸਾਂਤੀ ਪ੍ਰਸ਼ਾਦ ਸ਼ਰਮਾ, ਮਨੁੱਖੀ ਅਧਿਕਾਰ ਮੋਰਚਾ ਦੇ ਪ੍ਰਧਾਨ ਨਰਿੰਦਰ ਧਵਨ, ਯੂਥ ਫਰੈਂਡਜ ਕਲੱਬ ਦੇ ਇੰਦਰ ਮੋਹਨ ਸ਼ਰਮਾ, ਸ਼ਿਵਾਲਾ ਮੰਦਰ ਪਹੂਵਿੰਡ ਦੇ ਪ੍ਰਧਾਨ ਅਮਨ ਸ਼ਰਮਾ, ਜੱਜ ਕੱਕੜ, ਹਰੀਬੰਸ ਧਵਨ, ਧਰਮ ਜਾਗਰਣ ਦੇ ਪ੍ਰਧਾਨ ਧਰਮਵੀਰ ਸ਼ਰਮਾ, ਸੁਰਿੰਦਰ ਮਲਹੋਤਰਾ, ਰਕੇਸ਼ ਕੁਮਾਰ ਮਲਹੋਤਰਾ ਤੋਂ ਇਲਾਵਾ ਅੰਮਿ੍ਤਸਰ ਤੋਂ ਅਸ਼ਵਨੀ ਕੁਮਾਰ ਧਵਨ ਨੇ ਪਰਿਵਾਰ ਸਮੇਤ ਪਹੁੰਚ ਕੇ ਪੂਜਾ ਅਤੇ ਕਲਸ਼ ਯਾਤਰਾ ਵਿਚ ਹਾਜ਼ਰੀ ਭਰੀ |
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਦੀ ਟੱਗ ਆਫ਼ ਵਾਰ ਦੀ ਟੀਮ ਨੇ ਪਹਿਲਾ ਸਥਾਨ ਕੀਤਾ ਹਾਸਿਲ <br/> ਅਗਲੀ ਖ਼ਬਰ ਦਿੱਲੀ ਤੇ ਹਰਿਆਣਾ ਦੀ ਤਰਜ਼ 'ਤੇ ਪੰਜਾਬ ਸਰਕਾਰ ਸਿੱਖ ਨਸ਼ਲਕੁਸ਼ੀ ਪੀੜਤ ਪਰਿਵਾਰਾਂ ਨੂੰ ਦੇਵੇ ਸਹੂਲਤਾਂ-ਮੰਨਾ, ਮੱਲੀ...
Ad Position 24