06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਪੱਛਮੀ ਖੇਤਰ 'ਚ ਦੇਸ਼ ਦਾ ਆਖ਼ਰੀ ਰੇਲਵੇ ਸਟੇਸ਼ਨ ਖੇਮਕਰਨ ਬੁਨਿਆਦੀ ਸਹੂਲਤਾਂ ਤੋੋਂ ਸੱਖਣਾ

Ad Position 21
No active advertisement
ਅਜੀਤ ਡੈਸਕ 23-04-2026
ਖੇਮਕਰਨ, 22 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)-ਦੇਸ਼ ਦੀ ਵੰਡ ਤੋਂ ਬਾਅਦ ਪਹਿਲਾਂ ਅੰਮਿ੍ਤਸਰ ਤੋੋਂ ਚੱਲ ਕੇ ਕਸੂਰ ਤੇ ਮੱਲਤਾਨ ਤੱਕ (ਹੁਣ ਪਾਕਿਸਤਾਨ) ਰੇਲਵੇ ਗੱਡੀ ਵਾਇਆ ਖੇਮਕਰਨ ਚੱਲਦੀ ਹੁੰਦੀ ਸੀ | ਬਜ਼ੁਰਗ ਦਿਸਦੇ ਹਨ ਕਿ ਉਨ੍ਹਾਂ ਸਮਿਆਂ 'ਚ ਇਸ ਰੇਲ ਸੇਵਾ 'ਤੇ ਬੜੀ ਰੌਣਕ ਰਹਿੰਦੀ ਸੀ ਤੇ ਰੋਜ਼ਾਨਾ ਕੋਲੇ ਵਾਲਾ ਇੰਜਣ 5-6 ਚੱਕਰ ਚੀਕਾਂ ਮਾਰਦਾ ਲੰਘਦਾ ਸੀ | ਤਕਰੀਬਨ ਇਹ ਇਲਾਕਾ ਵਾਸੀਆਂ ਨੂੰ ਸਰਕਾਰੀ ਕੰਮਕਾਜ ਲਈ ਤਹਿਸੀਲ ਕਸੂਰ ਤੇ ਜ਼ਿਲ੍ਹਾ ਲਾਹੌਰ ਇਸੇ ਰੇਲ ਗੱਡੀ 'ਤੇ ਜਾਣਾ ਪੈਂਦਾ ਸੀ | ਖੇਮਕਰਨ ਤੋੋਂ ਅੱਗੇ ਕਸੂਰ ਕਚਾਹਿਰੀ ਤੇ ਅਗਲਾ ਸਟੇਸ਼ਨ ਮੇਨ ਕਸੂਰ ਸ਼ਹਿਰ ਹੁੰਦਾ ਸੀ, ਪਰ ਸਮੇਂ ਨੇ ਅਜਿਹੀ ਕਰਵਟ ਲਈ ਕਿ ਸਭ ਕੁਝ ਖ਼ਤਮ ਹੋ ਗਿਆ | ਦੇਸ਼ ਦੀ ਹੋਈ ਵੰਡ ਕਰਕੇ ਇਹ ਸਾਰਾ ਇਲਾਕਾ ਸਰਹੱਦ 'ਤੇ ਆ ਗਿਆ ਤੇ ਇਹ ਸਟੇਸ਼ਨ ਵੀ ਨਾਲ ਹੀ ਦੇਸ਼ ਦੇ ਪੱਛਮੀ ਖਿੱਤੇ ਦਾ ਆਖ਼ਰੀ ਸਟੇਸ਼ਨ ਬਣ ਕੇ ਰਹਿ ਗਿਆ | ਫਿਰ ਇਹ ਰੇਲ ਸੇਵਾ ਆਜ਼ਾਦੀ ਤੋਂ ਕੱਝ ਸਮੇੇਂ ਬਾਅਦ ਮੁੜ ਚਾਲੂ ਹੋਈ | ਇਹ ਰੇਲ ਖੇਮਕਰਨ ਤੋੋਂ ਅੰਮਿ੍ਤਸਰ ਦਰਮਿਆਨ ਰਹਿ ਗਈ ਤੇ ਸਾਰੀਆਂ ਰੌਣਕਾਂ ਤਨਹਾਈ 'ਚ ਬਦਲ ਗਈਆਂ | ਕਿਸੇ ਸਮੇਂ ਬਹੁਤ ਜਿਆਦਾ ਚਹਿਲ ਪਹਿਲ ਵਾਲਾ ਇਲਾਕਾ ਇਕ ਨੁੱਕਰ ਬਣ ਕੇ ਰਹਿ ਗਿਆ | ਫਿਰ ਵੀ ਉਸ ਸਮੇਂ ਆਵਾਜਾਈ ਦਾ ਮੇਨ ਸਾਧਨ ਰੇਲ ਹੋਣ ਕਰਕੇ ਆਜ਼ਾਦੀ ਤੋਂ ਬਾਅਦ ਵੀ ਕਾਫ਼ੀ ਰੌਣਕ ਵਾਲਾ ਸਟੇਸ਼ਨ ਬਣ ਗਿਆ ਸੀ ਪਰ ਕੱਝ ਸਾਲਾਂ ਬਾਅਦ 'ਚ ਗੁਆਂਢੀ ਦੇਸ਼ ਬਣੇ ਪਕਿਸਤਾਨ ਨਾਲ ਹੋਈਆਂ ਦੋ ਜੰਗਾਂ ਸੰਨ 1965 ਤੇ 1971 ਨੇ ਇਸ ਇਲਾਕੇ ਨੂੰ ਹੋਰ ਬਰਬਾਦ ਕਰਕੇ ਰੱਖ ਦਿੱਤਾ | ਸੰਨ 1965 ਦੀ ਜੰਗ 'ਚ ਤਾਂ ਖੇਮਕਰਨ ਦਾ ਇਲਾਕਾ ਦੁਸ਼ਮਣ ਦੇਸ਼ ਦੇ ਕਬਜ਼ੇ 'ਚ ਆ ਜਾਣ ਕਰਕੇ ਪਾਕਿਸਤਾਨੀਆਂ ਨੂੰ ਇਲਾਕਾ ਲੁੱਟਣ ਦਾ ਮੌਕਾ ਮਿਲ ਗਿਆ | ਉੁਨ੍ਹਾਂ ਕਰੀਬ ਛੇ ਮਹੀਨੇ 'ਚ ਖੇਮਕਰਨ ਸ਼ਹਿਰ ਦੇ ਨਾਲ ਅੱਧੀ ਦਰਜਨ ਪਿੰਡਾਂ ਨੂੰ ਲੁੱਟ ਕੇ ਖਾਲੀ ਕਰ ਦਿੱਤਾ | ਲ਼ੋਕਾ ਦੇ ਘਰ ਸਾੜੇ ਤੇ ਬਾਜ਼ਾਰ ਢਾਹ ਦਿੱਤੇ | ਇੱਥੋਂ ਤੱਕ ਕਿ ਖੇਮਕਰਨ ਦਾ ਰੇਲਵੇ ਸਟੇਸ਼ਨ ਵੀ ਸਾੜ ਦਿੱਤਾ ਗਿਆ ਤੇ ਨਾਲ ਹੀ ਰੇਲਵੇ ਇੰਜਣ ਨੂੰ ਵਾਪਸ ਮੋੜਨ ਲਈ ਬਣਾਇਆ ਗਿਆ | ਰੇਲਵੇ ਸਟੇਸ਼ਨਾਂ ਦੇ ਦਰਜਨਾਂ ਮੁਲਾਜ਼ਮ ਕੁਵਾਟਰਾਂ ਨੂੰ ਵੀ ਬਰਬਾਦ ਕਰਕੇ ਚੱਲੇ ਗਏ | ਇਸ ਕਰਕੇ ਪਾਕਿਸਤਾਨ ਦੇ ਕਬਜ਼ੇ 'ਚ ਆਉਣ ਕਰਕੇ ਸਾਰਾ ਵੱਸਦਾ ਰਸਦਾ ਇਲਾਕਾ ਤੇ ਸਟੇਸ਼ਨ ਵੀ ਸੁੰਨਾ ਹੋ ਗਿਆ | ਭਾਵੇਂਕਿ ਬਾਅਦ ਵਿਚ ਸਮੇਂ ਸਮੇਂ ਰੇਲਵੇ ਵਿਭਾਗ ਨੇ ਸਟੇਸ਼ਨ ਦੀ ਮੁਰੰਮਤ ਕਰਵਾਈ ਪਰ ਸਟੇਸ਼ਨ ਦਾ ਸਾਂਝੇ ਪੰਜਾਬ ਵਾਲਾ ਚੇਹਰਾ ਮੁੜ ਸਾਹਮਣੇ ਨਹੀਂ ਆ ਸਕਿਆ | ਹੁਣ ਭਾਵੇਂ ਡੀਜ਼ਲ ਇੰਜਣ 'ਤੇ ਡੀ.ਐੱਮ.ਯੂ. ਗੱਡੀ ਚੱਲ ਰਹੀ ਹੈ | ਇਸ ਰੇਲਵੇ ਲਾਈਨ 'ਤੇ ਚਾਰ ਟਾਇਮ ਅੱਪ ਤੇ ਡਾਊਨ ਚੱਲ ਰਹੇ ਹਨ ਪਰ ਇਸ ਰੇਲਵੇ ਸਟੇਸ਼ਨ ਦਾ ਸੁੰਨਸਾਨ ਰਹਿਣਾ ਤੇ ਸਹੂਲਤਾਂ ਤੋਂ ਵਾਂਝਿਆਂ ਹੋਣਾ ਅੱਜ ਸਿਖ਼ਰ 'ਤੇ ਪੁੱਜ ਗਿਆ ਹੈ | ਰੇਲਵੇ ਦਾ ਇੱਥੇ ਕੋਈ ਮੁਲਾਜ਼ਮ ਨਹੀਂ ਹੈ, ਰੇਲਵੇ ਕੁਆਟਰਾਂ 'ਚ ਨਾ ਮਾਤਰ ਰਿਹਾਇਸ਼ਾਂ ਹਨ, ਰੇਲ ਗੁਜ਼ਰਨ ਤੋਂ ਬਾਅਦ ਸਟੇਸ਼ਨ 'ਤੇ ਡਰ ਆਉਣ ਲੱਗ ਜਾਂਦਾ ਹੈ | ਇੱਥੇ ਕੋਈ ਸਹੂਲਤ ਨਹੀਂ ਹੈ ਤੇ ਨਾ ਹੀ ਵਿਭਾਗ ਵਲੋੋਂ ਕੋਈ ਧਿਆਨ ਦਿੱਤਾ ਜਾ ਰਿਹਾ ਹੈ | ਸਰਹੱਦੀ ਇਲਾਕਾ ਵਾਸੀ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ 2 ਜੰਗਾਂ ਕਰਕੇ ਬਰਬਾਦ ਹੋਏ ਸਟੇਸ਼ਨ ਨੂੰ ਮੁੜ ਸੁੰਦਰ ਸਟੇਸ਼ਨ ਬਣਾ ਕੇ ਤੋਹਫ਼ਾ ਦਿੱਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਖੰਡ ਮਿੱਲ ਸ਼ੇਰੋਂ ਦੀ ਮਾਲਕੀ ਬਦਲਣ ਵਿਰੁੱਧ ਕਿਸਾਨਾਂ ਵਲੋਂ ਜੰਡੋਕੇ ਸਰਹਾਲੀ 'ਚ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਹਲਕਾ ਇੰਚਾਰਜ ਬਣਨ ਤੋਂ ਬਾਅਦ ਬੀਬਾ ਰਮਨਦੀਪ ਕੌਰ ਸੇਰੋਂ ਖਡੂਰ ਸਾਹਿਬ ਵਿਖੇ ਸ਼ੁਕਰਾਨਾ ਕਰਨ ਪੁੱਜੇ
Ad Position 24