ਚੋਹਲਾ ਸਾਹਿਬ, 22 ਅਪ੍ਰੈਲ (ਬਲਵਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਨਵ ਨਿਯੁਕਤ ਹਲਕਾ ਇੰਚਾਰਜ ਬੀਬੀ ਰਮਨਦੀਪ ਕੌਰ ਅਤੇ ਉਨ੍ਹਾਂ ਦੇ ਪਤੀ ਅਵਤਾਰ ਸਿੰਘ ਬਿੱਲਾ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਅਤੇ ਸੰਗਤਾਂ ਦਾ ਧੰਨਵਾਦ ਕਰਨ ਲਈ ਇਤਿਹਾਸਕ ਕਸਬਾ ਚੋਹਲਾ ਸਾਹਿਬ ਪੁੱਜੇ, ਜਿੱਥੇ ਉਨ੍ਹਾਂ ਵਲੋਂ ਗੁਰਦੁਆਰਾ ਪਾਤਿਸ਼ਾਹੀ ਪੰਜਵੀਂ ਵਿਖੇ ਨਤਮਸਤਕ ਹੋਣ ਤੋਂ ਬਾਅਦ ਆਪਣੇ ਸੈਂਕੜੇ ਸਾਥੀਆਂ ਸਮੇਤ ਕਸਬਾ ਚੋਹਲਾ ਸਾਹਿਬ ਦੇ ਵੱਖ-ਵੱਖ ਬਜ਼ਾਰਾਂ ਵਿਚ ਰੋਡ ਸ਼ੋਅ ਕੀਤਾ | ਇਸ ਮੌਕੇ ਓ.ਐਸ.ਡੀ. ਹਰਜਿੰਦਰ ਸਿੰਘ ਸੰਧੂ, ਜੰਗ ਸ਼ੇਰ ਸਿੰਘ ਸਰਪੰਚ ਰੂੜੀਵਾਲਾ, ਸਾਰਜ ਸਿੰਘ ਧੁੰਨ, ਮੁਹੱਬਤਪਾਲ ਸਿੰਘ ਚੋਹਲਾ, ਰੇਸ਼ਮ ਸਿੰਘ ਫੌਜੀ ਚੋਹਲਾ, ਅੰਗਰੇਜ਼ ਸਿੰਘ ਸ਼ੇਰਦਿਲ, ਰਜਵੰਤ ਕੌਰ ਮੈਂਬਰ ਪੰਚਾਇਤ ਚੋਹਲਾ ਸਾਹਿਬ, ਗੁਰਵੇਲ ਸਿੰਘ ਫੌਜੀ ਚੋਹਲਾ ਸਾਹਿਬ, ਗੁਰਲਾਭ ਸਿੰਘ ਸਰਪੰਚ, ਸਿਕੰਦਰ ਸਿੰਘ ਵਰਾਣਾ, ਹਰਭਜਨ ਸਿੰਘ ਸਰਹਾਲੀ, ਸੋਨੂੰ ਕਿਰਤੋਵਾਲ, ਹੀਰਾ ਸਿੰਘ, ਹੀਰਾ ਸਿੰਘ ਹਰੀਕੇ, ਭਗਵਾਨ ਸਿੰਘ ਕੌਂਸਲਰ, ਅਮਰੀਕ ਸਿੰਘ ਸੇਰੋਂ, ਹਰਦੀਪ ਸਿੰਘ ਸੇਰੋ, ਗਗਨਦੀਪ ਸਿੰਘ ਕੰਡਾ, ਗੁਰਪ੍ਰਤਾਪ ਸਿੰਘ ਨੰਬਰਦਾਰ, ਗੁਰਬਾਜ ਸਿੰਘ ਪੰਨੂੰ, ਹਰਪਾਲ ਸੇਰੋਂ, ਮਨਦੀਪ ਸੇਰੋਂ, ਪਿੰਦਰ ਢਿੱਲੋਂ, ਬੀਬੀ ਪ੍ਰਭਜੀਤ ਕੌਰ, ਬੀਬੀ ਸੁਖਬੀਰ ਕੌਰ ਸਰਹਾਲੀ, ਕੁਲਵੰਤ ਕੌਰ ਸਰਹਾਲੀ, ਬੀਬੀ ਕੁਲਵਿੰਦਰ ਕੌਰ, ਅਮਨਦੀਪ ਕੌਰ ਸੇਰੋਂ, ਬੀਬੀ ਮਨਜੀਤ ਕੌਰ ਆਦਿ ਹਾਜ਼ਰ ਸਨ |