ਤਰਨ ਤਾਰਨ, 22 ਅਪ੍ਰੈਲ (ਹਰਿੰਦਰ ਸਿੰਘ)-ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸੁਰੱਖਿਆ ਦੀ ਦਿਸ਼ਾ ਵਿਚ ਕਦਮ ਚੁੱਕਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਤਹਿਤ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਪਿੱਦੀ, ਜੋ ਕਿ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਰਹਿਨੁਮਾਈ ਨਾਲ ਸਫ਼ਲਤਾ ਦੀਆਂ ਸਿਖਰਾਂ 'ਤੇ ਹੈ, ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ | ਇਸ ਦਿਨ ਦੀ ਸ਼ੁਰੂਆਤ ਮੈਡਮ ਸੰਦੀਪ ਕੌਰ ਵਲੋਂ ਦਿੱਤੇ ਗਏ ਭਾਸ਼ਣ ਨਾਲ ਹੋਈ, ਜਿਸ ਵਿਚ ਉਨ੍ਹਾਂ ਨੇ ਬੱਚਿਆਂ ਨੂੰ ਸ਼ੁੱਧ ਵਾਤਾਵਰਨ ਦੀ ਮਹੱਤਤਾ ਬਾਰੇ ਦੱਸਿਆ ਅਤੇ ਇਸ ਖ਼ਾਸ ਦਿਨ ਦੇ ਕਾਰਨਾਂ ਉੱਪਰ ਚਾਨਣਾ ਪਾਈ | ਇਸ ਤੋਂ ਬਾਅਦ ਜਮਾਤ ਪੰਜਵੀਂ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਵਿਚ ਪੋਸਟਰ ਮੇਕਿੰਗ, ਕਵਿਤਾਵਾਂ ਦੀਆਂ ਪ੍ਰਤੀਯੋਗਿਤਾਵਾਂ ਕਰਵਾਈਆਂ ਗਈਆਂ | ਇਸ ਮੌਕੇ ਜਮਾਤ ਪਹਿਲੀ ਤੋਂ ਪੰਜਵੀਂ ਤੱਕ ਦੇ ਕਲਾਸ ਇੰਚਾਰਜਾਂ ਵਲੋਂ ਕਲਾਸ ਵਿਚ ਨਾਟਕ ਰਾਹੀਂ ਬੱਚਿਆਂ ਨੂੰ ਇਸ ਦਿਨ ਦੀ ਮਹੱਤਤਾ ਬਾਰੇ ਦੱਸਿਆ | ਸਕੂਲ ਦੇ ਪਿ੍ੰਸੀਪਲ ਮੈਡਮ ਸਰਬਜੀਤ ਕੌਰ ਨੇ ਸਟਾਫ਼ ਅਤੇ ਵਿਦਿਆਰਥੀਆਂ ਨਾਲ ਮਿਲ ਕੇ ਵਾਤਾਵਰਣ ਨੂੰ ਸ਼ੁੱਧ ਬਣਾਉਣ ਦੇ ਉਪਰਾਲੇ ਤਹਿਤ ਸਕੂਲ ਵਿਚ ਛਾਂਦਾਰ ਪੌਦੇ ਲਗਾਏ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਵਿਸ਼ਵ ਧਰਤੀ ਦਿਵਸ ਨਾ ਸਿਰਫ਼ ਸਾਨੂੰ ਧਰਤੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਦਾ ਤਰੀਕਾ ਸਿਖਾਉਂਦਾ ਹੈ | ਸਗੋਂ ਧਰਤੀ ਪ੍ਰਤੀ ਸਾਡਾ ਫ਼ਰਜ਼ ਵੀ ਯਾਦ ਦਿਵਾਉਂਦਾ ਹੈ | ਉਨ੍ਹਾਂ ਦੱਸਿਆ ਕਿ ਇਹ ਦਿਨ ਪਹਿਲੀ ਵਾਰ ਗੇਲਰਡ ਨੈਲਸਨ (ਅਮਰੀਕਾ) ਵਲੋਂ 22 ਅਪ੍ਰੈਲ 1970 ਵਿਚ ਮਨਾਇਆ ਗਿਆ ਸੀ | ਉਨ੍ਹਾਂ ਸੁਚੇਤ ਕੀਤਾ ਕਿ ਅਸੀਂ ਵਾਤਾਵਰਨ ਨੂੰ ਬਚਾਈਏ ਤਾਂ ਹੀ ਸਾਡਾ ਆਉਣ ਵਾਲਾ ਭਵਿੱਖ ਸੁਰੱਖਿਅਤ ਹੋ ਸਕੇਗਾ | ਸਕੂਲ ਦੇ ਮੈਂਬਰ ਇੰਚਾਰਜ਼ ਗੁਰਿੰਦਰ ਸਿੰਘ ਲੋਹੇਵਾਲੇ ਅਤੇ ਸਤਵਿੰਦਰ ਸਿੰਘ ਦੀ ਸ਼ਿਰਕਤ ਨੇ ਇਸ ਦਿਨ ਦੀ ਮਹੱਤਤਾ ਨੂੰ ਹੋਰ ਵਧਾਇਆ | ਉਨ੍ਹਾਂ ਨੇ ਵੀ ਬੱਚਿਆਂ ਅਤੇ ਪਿ੍ੰਸੀਪਲ ਮੈਡਮ ਨਾਲ ਮਿਲ ਕੇ ਰੁੱਖ ਲਗਾ ਕੇ ਇਸ ਦਿਨ ਦੇ ਉਦੇਸ਼ ਵਿਚ ਆਪਣਾ ਯੋਗਦਾਨ ਪਾਇਆ |