05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਸੀ.ਪੀ.ਆਈ.ਐੱਮ.ਐੱਲ. ਲਿਬਰੇਸ਼ਨ ਦਾ 57ਵਾਂ ਸਥਾਪਨਾ ਦਿਵਸ ਮਨਾਇਆ <br/>

Ad Position 21
No active advertisement
ਸੀ.ਪੀ.ਆਈ.ਐੱਮ.ਐੱਲ. ਲਿਬਰੇਸ਼ਨ ਦਾ 57ਵਾਂ ਸਥਾਪਨਾ ਦਿਵਸ ਮਨਾਉਂਦੇ ਹੋਏ ਆਗੂ | ਤਸਵੀਰ:ਲਵਲੀ <br/> 23-04-2026
ਤਰਨ ਤਾਰਨ, 22 ਅਪ੍ਰੈਲ (ਇਕਬਾਲ ਸਿੰਘ ਸੋਢੀ)-ਸੀ.ਪੀ.ਆਈ.ਐੱਮ.ਐੱਲ. ਲਿਬਰੇਸ਼ਨ ਦੇ 57 ਵੇੇਂ ਸਥਾਪਨਾ ਦਿਵਸ ਮੌਕੇ ਸਥਾਨਕ ਸ਼ਹਿਰ ਵਿਚ ਇਕ ਮੀਟਿੰਗ ਨਿੰਦਰ ਸਿੰਘ ਖਡੁਰ ਸਾਹਿਬ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸੀ.ਪੀ.ਆਈ..ਐੱਮ.ਐੱਲ. ਲਿਬਰੇਸ਼ਨ ਦੀ ਜ਼ਿਲ੍ਹਾ ਇਕਾਈ ਤਰਨ ਤਾਰਨ ਦੇ ਕਾਰਜਕਾਰੀ ਸਕੱਤਰ ਦਲਵਿੰਦਰ ਸਿੰਘ ਨੌਸ਼ਹਿਰਾ ਪੰਨੂਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਦੇ ਹਰੇਕ ਛੋਟੇ ਅਤੇ ਵੱਡੇ ਵਰਕਰ ਨੇ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਪੂਰਾ ਤਾਣ ਲਾਇਆ ਅਤੇ ਲਗਾਤਾਰ ਇਹ ਸਿਲਸਿਲਾ ਜਾਰੀ ਹੈ ਅਤੇ ਪਾਰਟੀ ਲਗਾਤਾਰ ਵੱਧ ਰਹੀ ਹੈ | ਉਨ੍ਹਾਂ ਅੱਗੇ ਕਿਹਾ ਕਿ ਪਾਰਟੀ ਦਾ ਮੁੱਖ ਉਦੇਸ਼ ਬਰਾਬਰਤਾ ਹਰੇਕ ਵਿਦਿਆ, ਰੁਜਗਾਰ, ਸਿਹਤ ਸਹੂਲਤਾਂ ਅਤੇ ਹਰੇਕ ਖੇਤਰ ਵਿਚ ਬਰਾਬਰ ਮੌਕੇ ਮਿਲਣ | ਪੰਨੂੰ ਨੇ ਕਿਹਾ ਕਿ ਪਾਰਟੀ ਇਸ ਸਮੇ ਦੌਰਾਨ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ, ਵਿਦਿਆਰਥੀਆਂ, ਔਰਤਾਂ ਸਮੇਤ ਹਰੇਕ ਦੇ ਹਿੱਤਾਂ ਖਾਤਰ ਅਨੇਕਾਂ ਸੰਘਰਸ਼ ਲੜੇ ਲਹੂ ਡੋਲਵੀ ਲੜਾਈ ਦੇ ਕੇ ਜਿੱਤਾਂ ਦਰਜ ਕਰਵਾਈਆਂ ਅਤੇ ਇਹ ਲੜਾਈ ਅੱਗੇ ਵੀ ਜਾਰੀ ਹੈ | ਪੰਨੂੰ ਨੇ ਕਿਹਾ ਲਿਬਰੇਸ਼ਨ ਆਉਣ ਵਾਲੇ ਸਮੇਂ ਵਿਚ ਕਿਰਤੀਆਂ ਦੇ ਬਰਾਬਰ ਹੱਕਾ ਖਾਤਰ ਆਪਣੀ ਲੜਾਈ ਨੂੰ ਹੋਰ ਤਿੱਖਾ ਕਰੇਗੀ | ਉਨ੍ਹਾਂ ਸਮੂਹ ਮਜ਼ਦੂਰਾਂ, ਕਿਸਾਨਾਂ, ਵਿਦਿਆਰਥੀਆਂ, ਨੌਜਵਾਨਾਂ, ਔਰਤਾਂ ਸਮੇਤ ਹਰੇਕ ਕਿਰਤੀ ਨੂੰ ਸੱਦਾ ਦਿੱਤਾ ਕਿ ਹਾਕਮਾਂ ਦੇ ਖਿਲਾਫ਼ ਲੰਬੇ ਸੰਘਰਸ਼ ਲਈ ਤਿਆਰ ਰਹਿਣ | ਇਸ ਮੌਕੇ ਤਰਸੇਮ ਸਿੰਘ ਢੋਟੀਆਂ, ਸੁਰਜੀਤ ਸਿੰਘ ਬਾਠ, ਸੁਮੀਤਾ ਕੌਰ, ਬਲਕਾਰ ਸਿੰਘ ਕੋਟ ਜਸਪਤ, ਸੰਗਾ ਸਿੰਘ ਢੋਟੀਆਂ, ਪੂਰਨ ਸਿੰਘ ਖਡੂਰ ਸਾਹਿਬ, ਹਰਦਿਆਲ ਸਿੰਘ ਖਡੂਰ ਸਾਹਿਬ, ਬਲਵਿੰਦਰ ਕੌਰ, ਜਗਤਾਰ ਸਿੰਘ ਕੋਟ ਜਸਪਤ, ਹਰਦੀਪ ਸਿੰਘ ਖਡੂਰ ਸਾਹਿਬ, ਬਲਕਾਰ ਸਿੰਘ ਖਡੂਰ ਸਾਹਿਬ ਨੇ ਵੀ ਵਿਚਾਰ ਪੇਸ਼ ਕੀਤੇ |

Ad Position 22
No active advertisement
ਪਿਛਲੀ ਖ਼ਬਰ ਦਹੇਜ ਲਈ ਪਤਨੀ ਨੂੰ ਮਾਰਨ ਵਾਲੇ ਪਤੀ ਨੂੰ ਅਦਾਲਤ ਨੇ ਕੀਤਾ ਬਰੀ ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਪਿੱਦੀ ਨੇ ਮਨਾਇਆ ਵਿਸ਼ਵ ਧਰਤੀ ਦਿਵਸ
Ad Position 24