05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਅੱਜ ਹੋਵੇਗੀ ਪੂਰੇ ਵਿਧੀ ਵਿਧਾਨ ਨਾਲ ਬਾਬਾ ਖਾਟੂ ਸ਼ਿਆਮ ਦੀ ਮੂਰਤੀ ਸਥਾਪਨਾ

Ad Position 21
No active advertisement
ਅਜੀਤ ਡੈਸਕ 23-04-2026
ਤਰਨ ਤਾਰਨ, 22 ਅਪ੍ਰੈਲ (ਪਰਮਜੀਤ ਜੋਸ਼ੀ)-ਸ੍ਰੀ ਗੋਪਾਲ ਗਊਸ਼ਾਲਾ ਅਤੇ ਅਨੂੰਸੰਧਾਨ ਕੇਂਦਰ ਪੰਡੋਰੀ ਗੋਲਾ ਰੋਡ ਤਰਨ ਤਰਨ ਵਿਖੇ ਅੱਜ ਵੀਰਵਾਰ ਨੂੰ ਪੂਰੇ ਵਿਧੀ ਵਿਧਾਨ ਦੇ ਨਾਲ ਬਾਬਾ ਸ੍ਰੀ ਖਾਟੂ ਸ਼ਿਆਮ, ਸ੍ਰੀ ਗਣਪਤੀ ਗਣੇਸ਼ ਅਤੇ ਸ੍ਰੀ ਹਨੂੰਮਾਨ ਦੀਆਂ ਮੂਰਤੀਆਂ ਦੀ ਮੰਤਰ ਉਚਾਰਨ ਦੇ ਨਾਲ ਪ੍ਰਾਣ ਪ੍ਰਤਿਸ਼ਠਾ ਕੀਤੇ ਜਾਣ ਉਪਰੰਤ ਸਥਾਪਨਾ ਅੱਜ ਕੀਤੀ ਜਾਵੇਗੀ | ਸ੍ਰੀ ਗੋਪਾਲ ਗਊਸ਼ਾਲਾ ਵਿਖੇ ਸ੍ਰੀ ਠਾਕੁਰ ਦੁਆਰਾ ਮਦਨ ਮੋਹਨ ਮੰਦਰ ਦੇ ਪ੍ਰਮੁੱਖ ਪੁਜਾਰੀ ਪੰਡਿਤ ਮਹਾਂਵੀਰ ਪ੍ਰਸ਼ਾਦਿ ਵਲੋਂ ਮੁੱਖ ਜੱਜਮਾਨ ਸੰਜੇ ਗੁਪਤਾ ਅਤੇ ਉਨ੍ਹਾਂ ਦੇ ਨਾਲ ਹਰਿੰਦਰ ਅਗਰਵਾਲ, ਵਿਸ਼ਾਲ ਗੁਪਤਾ ਵਿੱਕੀ, ਅਸ਼ਵਨੀ ਮਦਾਨ, ਜਸਵਿੰਦਰ ਗਲਹੋਤਰਾ, ਅਮਿਤ ਗੁਪਤਾ ਸੀ.ਏ., ਚਿਰੰਤਨ ਗੁਪਤਾ ਹਨੀ, ਪੰਡਿਤ ਰਤਨ ਚੰਦ, ਤਿਲਕ ਗੁਪਤਾ, ਅਜੇ ਗੁਪਤਾ, ਸਚਿਨ ਗੁਪਤਾ, ਤਰੁਣ ਗੁਪਤਾ ਆਦਿ ਜੱਜਮਾਨਾਂ ਦੇ ਰਾਹੀਂ ਪਿਛਲੇ ਪੰਜ ਦਿਨਾਂ ਤੋਂ ਲਗਾਤਾਰ ਵਿਧੀਪੂਰਵਕ ਪੂਰੇ ਮੰਤਰਾਂ ਦੇ ਨਾਲ ਵਿਸ਼ੇਸ਼ ਪੂਜਾ ਅਰਚਨਾ ਕਰਵਾਈ ਜਾ ਰਹੀ ਹੈ | ਇਸ ਪੂਜਾ ਦੀ ਸਮਾਪਤੀ ਉਪਰੰਤ ਹਵਨ ਯੱਗ ਕੀਤਾ ਜਾਵੇਗਾ ਅਤੇ ਫਿਰ ਵਿਧੀਪੂਰਵਕ ਸਾਰੀਆਂ ਮੂਰਤੀਆਂ ਦੀ ਸਥਾਪਨਾ ਕੀਤੀ ਜਾਵੇਗੀ | ਇਸ ਤੋਂ ਬਾਅਦ ਮੰਦਰ ਦੇ ਕਿਵਾੜ ਸਾਰੇ ਸ਼ਰਧਾਲੂਆਂ ਦੇ ਲਈ ਮੂਰਤੀਆਂ ਦੇ ਦਰਸ਼ਨ ਕਰਨ ਅਤੇ ਆਸ਼ੀਰਵਾਦ ਲੈਣ ਲਈ ਖੋਲ੍ਹ ਦਿੱਤੇ ਜਾਣਗੇ | ਇਸ ਸ਼ੁੱਭ ਮੌਕੇ ਇਲਾਕੇ ਦੀਆਂ ਪ੍ਰਸਿੱਧ ਭਜਨ ਮੰਡਲੀਆਂ ਵਲੋਂ ਸ੍ਰੀ ਖਾਟੂ ਸ਼ਿਆਮ ਦੀ ਮਹਿਮਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ | ਇਨ੍ਹਾਂ ਸਾਰੇ ਸਮਾਗਮਾਂ ਵਿਚ ਸ਼ਾਮਿਲ ਹੋਣ ਅਤੇ ਬਾਬਾ ਜੀ ਦਾ ਆਸ਼ੀਰਵਾਦ ਲੈਣ ਲਈ ਇਲਾਕੇ ਦੀਆਂ ਸਾਰੀਆਂ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਅਹੁਦੇਦਾਰਾਂ ਅਤੇ ਹੋਰਨਾਂ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਸੱਦਾ ਪੱਤਰ ਭੇਜੇ ਗਏ ਹਨ |
Ad Position 22
No active advertisement
ਪਿਛਲੀ ਖ਼ਬਰ ਕਸ਼ਮੀਰ ਸਿੰਘ ਸੰਘਾ ਵਲੋਂ ਵੈਦ ਸੁਖਵਿੰਦਰ ਸਿੰਘ ਸੁੱਖ ਦਾ ਸਨਮਾਨ <br/> ਅਗਲੀ ਖ਼ਬਰ ਖਡੂਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਨਸ਼ਿਆਂ ਤੇ ਗੈਂਗਸਟਰਵਾਦ ਤੋਂ ਬਚਾਉਣ ਲਈ ਬ੍ਰਹਮਪੁਰਾ ਨੇ ਗੁਰੂ ਚਰਨਾਂ 'ਚ ਕੀਤੀ ਅਰਦ...
Ad Position 24