05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਅਪਰਬਾਰੀ ਦੁਆਬ ਨਹਿਰ 'ਚੋਂ ਹਲਕਾ ਖੇਮਕਰਨ ਦਾ ਬਾਸਰਕੇ ਮਾਈਨਰ ਸਮੇਤ ਵੱਖ-ਵੱਖ ਰਜਬਾਹੇ ਪੰਜਾਬ ਸਰਕਾਰ ਦੀਆਂ ਨਜ਼ਰਾਂ 'ਚੋਂ ਗਾਇਬ-ਢਿੱਲੋਂ <br/>

Ad Position 21
No active advertisement
ਅਜੀਤ ਡੈਸਕ 23-04-2026
ਤਰਨ ਤਾਰਨ, 22 ਅਪ੍ਰੈਲ (ਇਕਬਾਲ ਸਿੰਘ ਸੋਢੀ)-ਪੰਜਾਬ ਸਰਕਾਰ ਵਲੋਂ ਪੰਜਾਬ ਦੇ ਕਿਸਾਨਾਂ ਨੂੰ ਟੇਲਾਂ ਤੱਕ ਪਾਣੀ ਦੇਣ ਦੇ ਮਨਸੂਬੇ ਨਾਲ ਪੂਰੇ ਪੰਜਾਬ ਵਿਚ ਜੰਗੀ ਪੱਧਰ 'ਤੇ ਕੰਮ ਚੱਲ ਰਹੇ ਹਨ ਪਰ ਅਫਸੋਸ ਦੀ ਗੱਲ ਇਹ ਹੈ ਕਿ ਪੰਜਾਬ ਵਿਧਾਨ ਸਭਾ ਹਲਕਾ ਖੇਮਕਰਨ ਹੈ ਅਤੇ ਸਾਰਾ ਹਲਕਾ ਪਾਕਿਸਤਾਨ ਦੀ ਹਿੱਕ 'ਤੇ ਵੱਸ ਰਿਹਾ ਹੈ | ਇਹ ਸ਼ਬਦ ਸਮਾਜ ਸੇਵਕ ਸੁਖਦੇਵ ਸਿੰਘ ਢਿੱਲੋਂ ਸੁਰਸਿੰਘ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ 1996 ਵਿਚ ਗੁਰਚੇਤ ਸਿੰਘ ਭੁੱਲਰ ਮੰਤਰੀ ਸਨ, ਉਸ ਵੇਲੇ ਬਾਸਰਕੇ ਮਾਈਨਰ ਨੂੰ ਪੱਕਾ ਕਰਨ ਲਈ ਜੋ ਠੇਕੇਦਾਰ ਨਾਲ ਇਕਰਾਰਨਾਮਾ ਹੋਇਆ ਸੀ, ਉਹ ਇਹ ਸੀ ਸੂਆ ਜੋ ਪੱਕਾ ਕਰਨ ਹੈ, ਉਸ ਦਾ ਪੱਧਰ ਜ਼ਮੀਨ ਦੇ ਤਲ ਤੋਂ ਉੱਪਰ ਹੋਵੇ ਪਰ ਠੇਕੇਦਾਰ ਵਲੋਂ ਪਹਿਲਾਂ ਦੀ ਤਰ੍ਹਾਂ ਹੀ ਪੱਕਾ ਕਰ ਦਿੱਤਾ ਕਿਉਂਕਿ ਅੱਗੇ 1997 ਦੀ ਵਿਧਾਨ ਸਭਾ ਚੋਣਾਂ ਆ ਰਹੀਆਂ ਸਨ, ਜਿਸ ਕਰਕੇ ਉਨ੍ਹਾਂ ਦੇ ਜਲਦੀ ਕੰਮ ਖਤਮ ਕਰਨਾ ਚਾਹਿਆ ਪਰ ਇਸ ਦਾ ਫਾਇਦਾ ਨਾ ਟੇਲਾਂ ਵਾਲਿਆਂ ਨੂੰ ਹੋਇਆ ਅਤੇ ਨਾ ਮੁੰਢ ਵਾਲਿਆਂ ਨੂੰ ਹੋਇਆ ਕਿਉਂਕਿ ਸਾਰਾ ਪਾਣੀ ਮੋਘਿਆਂ ਵਿਚ ਚੜ੍ਹਨ ਦੀ ਬਜਾਏ ਪਾਣੀ ਥੱਲੇ-ਥੱਲੇ ਅੱਗੇ ਚਲਾ ਜਾਂਦਾ ਹੈ, ਜਿਸ ਕਰਕੇ ਸੀਜ਼ਨ ਦੌਰਾਨ ਸੂਆ ਡੀਫੈਂਸ ਡਰੇਨ 'ਚ ਰੁੜ ਜਾਂਦਾ ਹੈ | ਉਦਾਹਰਨ ਵਜੋਂ ਧੁੰਨਾ ਵਾਲੇ ਪੁਲ ਤੋਂ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਪੁਲ ਤੋਂ 2/5 ਫੁੱਟ ਤੋਂ 3 ਫੁੱਟ ਦਾ ਫ਼ਰਕ ਹੈ | ਉਨ੍ਹਾਂ ਪੰਜਾਬ ਸਰਕਾਰ ਅਤੇ ਨਹਿਰੀ ਮਹਿਕਮੇ ਤੋਂ ਮੰਗ ਹੈ ਕਿ ਬਾਸਰਕੇ ਮਾਈਨਰ ਜਲਦੀ ਤੋਂ ਜਲਦੀ ਲੈਵਲ ਕੱਢ ਕੇ ਪੱਕਾ ਕਰਕੇ ਮੋਘਿਆਂ ਦੀ ਸਮਰੱਥਾ ਵੀ ਵਧਾਈ ਜਾਵੇ | ਇਕ ਪੁਲ ਜਾਂ ਦੂਜੇ ਪੁਲ 'ਤੇ ਠੋਕਰ ਲਾਈ ਜਾਵੇ ਤਾਂ ਕਿ ਪਾਣੀ ਖ਼ਰਾਬ ਹੋਣ ਦੀ ਥਾਂ ਕਿਸਾਨਾਂ ਦੀਆਂ ਜ਼ਮੀਨਾਂ 'ਚ ਪਵੇ | ਇਸ ਮੌਕੇ ਰਛਪਾਲ ਸਿੰਘ ਢਿੱਲੋਂ, ਸੁਖਵਿੰਦਰ ਸਿੰਘ, ਮਹਿੰਦਰ ਸਿੰਘ, ਮੇਜਰ ਸਿੰਘ, ਪ੍ਰਗਟ ਸਿੰਘ, ਗੁਰਬਚਨ ਸਿੰਘ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰਜ਼ ਐਂਡ ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਨੇ ਏ.ਡੀ.ਸੀ. ਨੂੰ ਦਿੱਤਾ ਮੰਗ ਪੱਤਰ <br/> ਅਗਲੀ ਖ਼ਬਰ ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਗੋਇੰਦਵਾਲ ਸਾਹਿਬ ਵਿਖੇ ਮਨਾਇਆ ਵਿਸ਼ਵ ਧਰਤੀ ਦਿਵਸ <br/>
Ad Position 24