30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਸਰਹਾਲੀ ਰੋਡ 'ਤੇ ਬਿਨਾਂ ਸਾਈਡ ਰੇਲਿੰਗ ਦਾ ਛੋਟਾ ਪੁਲ ਬਣ ਰਿਹਾ ਪ੍ਰੇਸ਼ਾਨੀ ਦਾ ਕਾਰਨ

Ad Position 21
No active advertisement
ਅਜੀਤ ਡੈਸਕ 24-04-2026

ਪੱਟੀ, 23 ਅਪ੍ਰੈਲ (ਕੁਲਵਿੰਦਰ ਪਾਲ ਸਿੰਘ ਕਾਲੇਕੇ)-ਪੱਟੀ ਤੋਂ ਸਰਹਾਲੀ ਜਾਣ ਵਾਲੀ ਸੜਕ ਜੋ ਜਗ੍ਹਾ-ਜਗ੍ਹਾ ਤੋਂ ਟੁੱਟ ਚੁੱਕੀ ਹੈ | ਇਸੇ ਰਸਤੇ ਵਿਚ ਆਉਂਦਾ ਰੋਹੀ ਵਾਲਾ ਪੁਲ, ਜੋ ਖਸਤਾ ਹਾਲਤ ਅਤੇ ਬਿਨਾਂ ਸਾਈਡਾਂ ਦੀ ਰੇਲਿੰਗ ਤੋਂ ਹੈ, ਲੋਕਾਂ ਲਈ ਖਤਰਾ ਬਣ ਚੁੱਕਾ ਹੈ | ਇਸ ਪੁਲ ਤੋਂ ਡਿੱਗ ਕੇ ਕਈ ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ ਹੈ, ਪਰ ਸਰਕਾਰ ਦੇ ਕੰਨਾਂ 'ਤੇ ਜੂੰ ਨਹੀਂ ਸਰਕ ਰਹੀ | ਅਜੇ ਕੁਝ ਸਮਾਂ ਪਹਿਲਾਂ ਹੀ ਇਕ ਪਿੰਡ ਬੱਠੇ ਭੈਣੀ ਦਾ ਨੌਜਵਾਨ ਜੋ ਮੋਟਰਸਾਈਕਲ ਹਾਦਸੇ ਦੌਰਾਨ ਇਸ ਬਿਨਾਂ ਸਾਈਡ ਰੇਲਿੰਗ ਤੋਂ ਰੋਹੀ 'ਚ ਡਿੱਗ ਕੇ ਆਪਣੀ ਜਾਨ ਗਵਾ ਚੁੱਕਾ ਹੈ | ਪਿਛਲੀ ਕਾਂਗਰਸ ਸਰਕਾਰ ਸਮੇਂ ਇਸ ਪੁਲ ਦੇ ਨਜ਼ਦੀਕ ਹੀ ਨਵੇਂ ਪੁਲ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਗਿਆ, ਪਰ ਕੁਝ ਕਾਰਨਾਂ ਕਰਕੇ ਠੇਕੇਦਾਰ ਵਲੋਂ ਉਹ ਕੰਮ ਅੱਧ ਵਿਚਾਲੇ ਹੀ ਛੱਡ ਦਿੱਤਾ ਗਿਆ | ਸਰਕਾਰ ਬਦਲਣ ਤੋਂ ਬਾਅਦ ਸੰਨ੍ਹ 2022 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ, ਪਰ ਅੱਜ ਸਾਲ 2026 'ਚ ਵੀ ਇਹ ਪੁਲ ਮੁਕੰਮਲ ਨਹੀਂ ਹੋ ਸਕਿਆ | ਪੁਰਾਣੇ ਪੁਲ ਦੀ ਚੌੜਾਈ ਤੋਂ ਇਕ ਸਮੇਂ ਇਕ ਹੀ ਚਾਰ ਪਹੀਆ ਵਾਹਨ ਹੀ ਲੰਘ ਸਕਦਾ ਹੈ, ਜਦਕਿ ਦੂਸਰੇ ਪਾਸੇ ਤੋਂ ਆਉਣ ਵਾਲੇ ਵਾਹਨ ਨੂੰ ਇੰਤਜ਼ਾਰ ਕਰਨਾ ਪੈਂਦਾ ਹੈ | ਇਹ ਪੁਲ ਜੋ ਪੱਟੀ ਤੋਂ ਸਰਹਾਲੀ ਨੂੰ ਜਾਣ ਵਾਲੀ ਸੜਕ ਉੱਪਰ ਬਣਿਆ ਹੋਇਆ ਹੈ, ਇਸੇ ਰਸਤੇ ਰਾਹੀਂ ਪਿੰਡ ਬੱਠੇ ਭੈਣੀ, ਸੈਦਪੁਰ, ਪਨਗੋਟਾ, ਨਦੋਹਰ ਆਦੀ ਅਨੇਕਾਂ ਪਿੰਡਾਂ ਨੂੰ ਜੋੜਨ ਦਾ ਲਿੰਕ ਹੈ | ਇਹ ਪੁਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਕਾਲਜ ਅਤੇ ਫੌਜ ਦੀ ਛਾਉਣੀ ਦੇ ਬਿਲਕੁਲ ਨਜ਼ਦੀਕ ਹੈ, ਪਰ ਪ੍ਰਸ਼ਾਸਨ ਇਸ ਪਾਸੇ ਧਿਆਨ ਨਹੀਂ ਦੇ ਰਿਹਾ | ਜਦੋਂ ਇਸ ਸੰਬੰਧੀ ਐਸ.ਡੀ.ਓ. ਪੀ.ਡਬਲਯੂ.ਡੀ. ਪੱਟੀ ਨਿਰਮਲ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਜੋ ਠੇਕੇਦਾਰ ਇਸ ਪੁਲ ਦੀ ਉਸਾਰੀ ਕਰ ਰਿਹਾ ਸੀ, ਉਹ ਆਪਣਾ ਕੰਮ ਅੱਧ ਵਿਚਾਲੇ ਛੱਡ ਕੇ ਭੱਜ ਗਿਆ ਹੈ | ਜਿਸ ਕਾਰਨ ਇਸ ਨੂੰ ਬਣਾਉਂਦਿਆਂ ਦੋ ਸਾਲ ਲੱਗ ਗਏ ਹਨ | ਹੁਣ ਇਹ ਪੁਲ ਦੇ ਨਵੇਂ ਟੈਂਡਰ ਲੱਗ ਗਏ ਹਨ ਅਤੇ ਇਸ ਪੁਲ ਦਾ ਜਲਦੀ ਹੀ ਕੰਮ ਮੁਕੰਮਲ ਕਰਕੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ | ਪੁਰਾਣਾ ਪੁਲ ਫਿਲਹਾਲ ਇਸੇ ਤਰ੍ਹਾਂ ਰਹੇਗਾ ਇਸ ਨੂੰ ਵੀ ਆਵਾਜਾਈ ਲਈ ਵਰਤਿਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਰੋਡ ਸ਼ੋਅ ਦੌਰਾਨ ਲੋਕਾਂ ਵਲੋਂ ਦਿੱਤੇ ਭਰਵੇਂ ਮਾਣ ਸਤਿਕਾਰ ਦਾ ਸਦਾ ਰਿਣੀ ਰਹਾਂਗੇ-ਅਵਤਾਰ ਸਿੰਘ ਬਿੱਲਾ, ਬੀਬੀ ਰਮਨਦੀਪ ਕ... ਅਗਲੀ ਖ਼ਬਰ ਪੁਰਾਣੀ ਰੰਜਿਸ਼ ਦੇੇ ਚੱਲਦਿਆਂ ਨੌਜਵਾਨ ਨੂੰ ਗੋਲੀਆਂ ਮਾਰ ਕੇ ਕੀਤਾ ਜ਼ਖ਼ਮੀ
Ad Position 24