30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਲੋਕ ਲਹਿਰ ਪਾਰਟੀ ਵਲੋਂ ਪੰਜਵਾਂ ਮੁਫ਼ਤ ਮੈਡੀਕਲ ਕੈਂਪ ਭਲਕੇ

Ad Position 21
No active advertisement
ਅਜੀਤ ਡੈਸਕ 24-04-2026
ਤਰਨ ਤਾਰਨ, 23 ਅਪ੍ਰੈਲ (ਇਕਬਾਲ ਸਿੰਘ ਸੋਢੀ)- ਲੋਕ ਲਹਿਰ ਪਾਰਟੀ ਵਲੋਂ ਪੰਜਵਾਂ ਫ੍ਰੀ ਮੈਡੀਕਲ ਕੈਂਪ 26 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਸ੍ਰੀ ਗੁਰੂ ਅਰਜਨ ਦੇਵ ਸਰਾਂ ਨਜ਼ਦੀਕ ਲੰਗਰ ਹਾਲ ਤਰਨ ਤਾਰਨ ਵਿਖੇ ਲਗਾਇਆ ਜਾ ਰਿਹਾ ਹੈ | ਇਹ ਜਾਣਕਾਰੀ ਲੋਕ ਲਹਿਰ ਪਾਰਟੀ ਦੇ ਕੌਮੀ ਪ੍ਰਧਾਨ ਗੁਰਜੀਤ ਸਿੰਘ ਅਰੋੜਾ ਅਤੇ ਸ਼ਹਿਰੀ ਪ੍ਰਧਾਨ ਬਲਦੇਵ ਸਿੰਘ ਨੇ ਦਿੰਦਿਆਂ ਦੱਸਿਆ ਕਿ ਕੈਂਪ ਦੌਰਾਨ ਅੱਖਾਂ ਦੇ ਮਾਹਰ ਡਾਕਟਰ ਬਿਕਰਮਜੀਤ ਸਿੰਘ, ਹੱਡੀਆਂ ਅਤੇ ਜੋੜਾਂ ਦੇ ਮਾਹਰ ਡਾਕਟਰ ਸੰਦੀਪ ਸਿੰਘ, ਜਨਰਲ ਬਿਮਾਰੀਆਂ ਦੇ ਮਾਹਰ ਡਾ. ਪ੍ਰਮਜੀਤ ਸਿੰਘ ਚੁੱਘ ਪਹੁੰਚੇ ਹੋਏ ਮਰੀਜਾਂ ਦੀ ਜਾਂਚ ਕਰਨਗੇ | ਕੈਂਪ ਦੌਰਾਨ ਸਰਵਾਈਕਲ ਦੀ ਦਰਦ, ਮੋਢੇ ਜਾਮ ਹੋਣਾ, ਗਠੀਆ, ਟੁੱਟੀਆਂ ਹੱਡੀਆਂ, ਗੋਡਿਆਂ ਦਾ ਦਰਦ, ਮਾਈਗ੍ਰੇਨ ਅਤੇ ਚੱਕਰ, ਡਿਸਕ ਆਦਿ ਦੀ ਦਰਦ ਆਦਿ ਮਰੀਜਾਂ ਦਾ ਫ੍ਰੀ ਚੈੱਕਅੱਪ ਕਰਕੇ ਫ੍ਰੀ ਦਵਾਈਆਂ ਦਿੱਤੀਆਂ ਜਾਣਗੀਆਂ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ਅੰਦਰ ਅੱਜ ਤੋਂ 30 ਅਪ੍ਰੈਲ ਤੱਕ ਮਨਾਇਆ ਜਾਵੇਗਾ ਵਿਸ਼ਵ ਟੀਕਾਕਰਨ ਹਫ਼ਤਾ <br/> ਅਗਲੀ ਖ਼ਬਰ ਬੀਬੀ ਰਮਨਦੀਪ ਕੌਰ ਨੂੰ ਇੰਚਾਰਜ ਨਿਯੁਕਤ ਕਰਨ 'ਤੇ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ-ਅੰਮਿ੍ਤ ਰੰਧਾਵਾ <br/>
Ad Position 24