ਅੰਮਿ੍ਤਸਰ, 23 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਇੰਟਰਨੈਸ਼ਨਲ ਸਕੂਲ ਵਿਖੇ ਮਹਾਤਮਾ ਹੰਸਰਾਜ ਜੀ ਦੀ ਜੈਅੰਤੀ ਮੌਕੇ ਪਿ੍ੰਸੀਪਲ ਡਾ. ਅੰਜਨਾ ਗੁਪਤਾ ਦੀ ਪ੍ਰਧਾਨਗੀ ਹੇਠ ਹਵਨ ਯੱਗ ਅਤੇ ਭਜਨ ਸਭਾ ਕਰਵਾਈ ਗਈ | ਇਸ ਮੌਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਮਹਾਤਮਾ ਜੀ ਦੇ ਜੀਵਨ 'ਤੇ ਭਜਨਾਂ ਤੇ ਭਾਸ਼ਨ ਰਾਹੀਂ ਚਾਨਣਾ ਪਾਇਆ | ਪਿ੍ੰਸੀਪਲ ਡਾ. ਅੰਜਨਾ ਗੁਪਤਾ ਨੇ ਡੀ. ਏ. ਵੀ. ਦੇ ਪਿੱਛੇ ਪ੍ਰੇਰਨਾ, ਇਕ ਮਹਾਨ ਸਿੱਖਿਆ ਸ਼ਾਸਤਰੀ, ਸਮਾਜ ਸੁਧਾਰਕ ਅਤੇ ਮਹਾਰਿਸ਼ੀ ਦਯਾਨੰਦ ਸਰਸਵਤੀ ਦੇ ਉਤਸ਼ਾਹੀ ਭਗਤ, ਮਹਾਤਮਾ ਹੰਸਰਾਜ ਜੀ ਦੀ ਜੈਅੰਤੀ 'ਤੇ ਸਾਰਿਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ | ਉਨ੍ਹਾਂ ਕਿਹਾ ਕਿ ਮਹਾਤਮਾ ਹੰਸਰਾਜ ਜੀ ਦਾ ਪੂਰਾ ਜੀਵਨ ਸਾਡੇ ਲਈ ਪ੍ਰੇਰਨਾ ਸਰੋਤ ਹੈ | ਉਹ ਸਾਦਗੀ ਦੇ ਪ੍ਰਤੀਕ ਸਨ | ਉਨ੍ਹਾਂ ਨੇ ਆਪਣਾ ਪੂਰਾ ਜੀਵਨ ਵੈਦਿਕ ਸੱਭਿਆਚਾਰ ਅਤੇ ਆਰੀਆ ਸਮਾਜ ਦੇ ਪ੍ਰਚਾਰ ਲਈ ਸਮਰਪਿਤ ਕਰ ਦਿੱਤਾ | ਸਿੱਖਿਆ ਦੇ ਖੇਤਰ 'ਚ ਉਨ੍ਹਾਂ ਦਾ ਯੋਗਦਾਨ ਅਭੁੱਲ ਹੈ | ਸਾਨੂੰ ਉਨ੍ਹਾਂ ਦੇ ਬਲੀਦਾਨ, ਨੈਤਿਕ ਅਤੇ ਅਧਿਆਤਮਿਕ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ | ਇਸ ਮੌਕੇ 'ਤੇ ਵੱਖ-ਵੱਖ ਕਲਾਸਾਂ 'ਚ ਮਹਾਤਮਾ ਹੰਸਰਾਜ ਦੇ ਜੀਵਨ 'ਤੇ ਆਧਾਰਿਤ ਮੁਕਾਬਲੇ ਵੀ ਕਰਵਾਏ ਗਏ, ਜਿਨ੍ਹਾਂ 'ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ |