30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਮਜੀਠਾ ਰੋਡ ਤੋਂ ਔਰਤ ਪਾਸੋਂ ਪਰਸ ਖੋਹਣ ਵਾਲਾ ਮੁਲਜ਼ਮ ਕਾਬੂ <br/>

Ad Position 21
No active advertisement
ਅਜੀਤ ਡੈਸਕ 24-04-2026
ਅੰਮਿ੍ਤਸਰ, 23 ਅਪ੍ਰੈਲ (ਰੇਸ਼ਮ ਸਿੰਘ)-ਮਜੀਠਾ ਰੋਡ ਵਿਖੇ ਇਕ ਔਰਤ ਪਾਸੋਂ ਪਰਸ ਖੋਹਣ ਵਾਲੇ ਮੁਲਜ਼ਮ ਨੂੰ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ ਹੈ ਜਿਸ ਪਾਸੋਂ ਖੋਹਿਆ ਗਿਆ ਪਰਸ ਸਮੇਤ ਮੋਬਾਈਲ ਤੇ ਵਾਰਦਾਤ ਲਈ ਵਰਤੀ ਐਕਟਿਵਾ ਸਕੂਟਰੀ ਵੀ ਪੁਲਿਸ ਵਲੋਂ ਬਰਾਮਦ ਕਰ ਲਈ ਗਈ ਹੈ | ਇਹ ਪ੍ਰਗਟਾਵਾ ਇਥੇ ਥਾਣਾ ਮਜੀਠਾ ਰੋਡ ਦੇ ਮੁਖੀ ਇੰਸ: ਰਾਕੇਸ਼ ਕੁਮਾਰ ਨੇ ਕਰਦਿਆਂ ਦੱਸਿਆ ਕਿ ਗਿ੍ਫਤਾਰ ਕੀਤੇ ਮੁਲਜ਼ਮ ਦੀ ਸ਼ਨਾਖਤ ਸੂਰਜ ਵਾਸੀ ਗਲੀ ਨੰਬਰ 7 ਸ਼ਿਵਪੁਰੀ ਰੋਡ ਵਜੋਂ ਹੋਈ ਹੈ | ਇਹ ਮੁਕੱਦਮਾ ਔਰਤ ਸਿਮਰਨਜੀਤ ਕੌਰ ਵਲੋਂ ਦਰਜ ਰਜਿਸਟਰ ਕਰਵਾਇਆ ਕਿ ਉਹ ਹੰਸ ਰਾਜ ਛੋਲਿਆਂ ਵਾਲੇ ਦੀ ਦੁਕਾਨ ਮਜੀਠਾ ਰੋਡ ਤੇ ਬਾਹਰ ਟੇਬਲ 'ਤੇ ਖਾ ਰਹੀ ਸੀ ਇਕ ਨੌਜਵਾਨ ਐਕਟਿਵਾ ਸਵਾਰ ਆਇਆ ਤੇ ਉਸ ਦਾ ਪਰਸ ਖੋਹ ਕਰਕੇ ਭੱਜ ਗਿਆ | ਪੁਲਿਸ ਵਲੋਂ ਮੁਕੱਦਮੇ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਨ 'ਤੇ ਔਰਤ ਦਾ ਪਰਸ ਚੋਰੀ ਕਰਨ ਵਾਲੇ ਦੋਸ਼ੀ 1 ਘੰਟੇ ਵਿਚ ਹੀ ਕਾਬੂ ਕਰ ਲਿਆ ਗਿਆ | ਇਸ ਸਬੰਧੀ ਥਾਣਾ ਮਜੀਠਾ ਰੋਡ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਪਹਿਲਗਾਮ ਅੱਤਵਾਦੀ ਹਮਲੇ 'ਚ ਮਾਰੇ ਗਏ ਲੋਕਾਂ ਨੂੰ ਪਿੰਟੂ ਦੀ ਅਗਵਾਈ 'ਚ ਸ਼ਰਧਾਂਜਲੀ ਦਿੱਤੀ <br/> ਅਗਲੀ ਖ਼ਬਰ ਵਪਾਰੀ ਰੀਗੋ ਪੁਲ ਦੇ ਨਿਰਮਾਣ 'ਚ ਦੇਰੀ ਨੂੰ ਲੈ ਕੇ ਨਾਰਾਜ਼, ਜਲਦੀ ਸ਼ੁਰੂ ਕੀਤੇ ਜਾਣ ਦੀ ਮੰਗ
Ad Position 24