30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਗੈਸ ਦੀ ਸਪਲਾਈ ਨਿਰਵਿਘਨ ਜਾਰੀ, ਕਿਸੇ ਖਪਤਕਾਰ ਨੂੰ ਗੈਸ ਸਪਲਾਈ ਸੰਬੰਧੀ ਨਹੀਂ ਆਵੇਗੀ ਪ੍ਰੇਸ਼ਾਨੀ-ਸੰਨੀ <br/>

Ad Position 21
No active advertisement
ਅਜੀਤ ਡੈਸਕ 24-04-2026
ਗੋਇੰਦਵਾਲ ਸਾਹਿਬ, 23 ਅਪ੍ਰੈਲ (ਸਕੱਤਰ ਸਿੰਘ ਅਟਵਾਲ)-ਸਥਾਨਕ ਮਹਾਰਾਜਾ ਗੈਸ ਸਰਵਿਸ ਦੇ ਪ੍ਰਬੰਧਕ ਅਮਰਿੰਦਰ ਸਿੰਘ ਸੰਨੀ ਨੇ ਗੈਸ ਏਜੰਸੀ ਨਾਲ ਜੁੜੇ ਖਪਤਕਾਰਾਂ ਨੂੰ ਅਪੀਲ ਕਰਦਿਆਂ ਆਖਿਆ ਹੈ ਕਿ ਕਿਸੇ ਵੀ ਉਪਭੋਗਤਾ ਨੂੰ ਗੈਸ ਸਿਲੰਡਰ ਭਰਵਾਉਣ ਲਈ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ | ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਰ ਗੈਸ ਖਪਤਕਾਰ ਨੂੰ ਨਿਰਧਾਰਤ ਸਮੇਂ ਅਨੁਸਾਰ ਗੈਸ ਦੀ ਸਪਲਾਈ ਨਿਰਵਿਘਨ ਦਿੱਤੀ ਜਾ ਰਹੀ ਹੈ | ਇਸ ਦੇ ਬਾਰੇ ਵਿਚ ਉਨ੍ਹਾਂ ਵਿਸਥਾਰ ਨਾਲ ਦੱਸਿਆ ਕਿ ਇਸ ਵਕਤ ਸਰਕਾਰ ਵਲੋਂ ਡਿਲਵਰੀ ਤੋਂ ਡਿਲਵਰੀ ਦਾ ਵਕਫਾ 45 ਦਿਨ ਦਾ ਨਿਰਧਾਰਤ ਕੀਤਾ ਗਿਆ ਹੈ | ਗਾਹਕ ਦੂਸਰਾ ਰਿਫਲ (ਗੈਸ ਸਿਲੰਡਰ) ਲੈਣ ਲਈ 45 ਦਿਨ ਬਾਅਦ ਗੈਸ ਬੁੱਕ ਕਰਵਾ ਸਕਦਾ ਹੈ | ਗੈਸ ਬੁਕਿੰਗ ਤੋਂ ਬਾਅਦ ਜਦੋਂ ਕੰਪਨੀ ਵਲੋਂ ਡੀ.ਏ.ਸੀ. ਕੋਡ ਰਿਲੀਜ਼ ਕਰ ਦਿੱਤਾ ਜਾਵੇਗਾ ਤਾਂ ਗੈਸ ਸਪਲਾਈ ਗਾਹਕ ਨੂੰ ਮਿਲ ਜਾਵੇਗੀ | ਡੀ.ਏ.ਸੀ. ਗੈਸ ਦੀ ਮੰਗ ਦੇ ਹਿਸਾਬ ਨਾਲ ਹੀ ਜਾਰੀ ਕੀਤੇ ਜਾਂਦੇ ਹਨ | ਗਾਹਕ ਸੰਜਮ ਬਣਾ ਕੇ ਰੱਖਣ ਅਤੇ ਅਫਵਾਹਾਂ ਅਤੇ ਝੂਠੇ ਪ੍ਰਚਾਰ ਤੋਂ ਬਚਣ | ਗਾਹਕ ਦੀ ਹਰ ਸਮੱਸਿਆ ਦਾ ਹੱਲ ਏਜੰਸੀ ਵਲੋਂ ਮੌਕੇ 'ਤੇ ਕੀਤਾ ਜਾਵੇਗਾ | ਗੈਸ ਦੀ ਸਪਲਾਈ ਲਈ ਡਿਲਵਰੀ ਵੈਨ ਪਿੰਡ-ਪਿੰਡ ਜਾ ਕੇ ਗੈਸ ਸਪਲਾਈ ਕਰ ਰਹੀਆਂ ਹਨ | ਇਸ ਤਹਿਤ ਜਦੋਂ ਪ੍ਰਮਾਣਤ ਨੋਡਲ ਅਫ਼ਸਰ ਨਵਦੀਪ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਇਸ ਗੈਸ ਏਜੰਸੀ ਦੀ ਰੋਜ਼ਾਨਾ ਰਿਪੋਰਟ ਲੈ ਰਹੇ ਹਨ ਅਤੇ ਚੈੱਕ ਕਰ ਰਹੇ ਹਨ ਕਿ ਸਿਲੰਡਰ ਸਰਕਾਰੀ ਹਦਾਇਤਾਂ ਦੇ ਮੁਤਾਬਿਕ ਹੀ ਜਾਰੀ ਹੋ ਰਹੇ ਹਨ ਜਾਂ ਨਹੀਂ | ਉਨ੍ਹਾਂ ਆਖਿਆ ਕਿ 99 ਫ਼ੀਸਦੀ ਡੀ.ਏ.ਸੀ. ਨਾਲ ਜਾਰੀ ਕੀਤੇ ਗੈਸ ਸਿਲੰਡਰ ਲੋਕਾਂ ਤੱਕ ਪੁੱਜ ਰਹੇ ਹਨ | ਉਨ੍ਹਾਂ ਗੈਸ ਦੀ ਕਿੱਲਤ ਤੋਂ ਇਨਕਾਰ ਕਰਦੇ ਆਖਿਆ ਕਿ ਸਰਕਾਰ ਕੋਲ ਗੈਸ ਦੀ ਕੋਈ ਕਮੀ ਨਹੀਂ ਹੈ |

Ad Position 22
No active advertisement
ਪਿਛਲੀ ਖ਼ਬਰ ਹਲਕਾ ਖਡੂਰ ਸਾਹਿਬ ਦੇ ਵਿਕਾਸ ਨੂੰ ਮਿਲੀ ਨਵੀਂ ਰਫ਼ਤਾਰ ਅਗਲੀ ਖ਼ਬਰ ਮੱਕੀ ਦੇ ਦਾਣਿਆਂ ਦੀ ਤਰ੍ਹਾਂ ਸੜਕ 'ਤੇ ਖਿਲਰੀ ਬੱਜਰੀ ਬਣਦੀ ਹੈ ਹਾਦਸਿਆਂ ਦਾ ਸਬੱਬ <br/>
Ad Position 24