ਹਰੀਕੇ ਪੱਤਣ, 24 ਅਪ੍ਰੈਲ (ਸੰਜੀਵ ਕੁੰਦਰਾ)-ਅਜੇ ਤਾਂ ਗਰਮੀ ਦੀ ਸ਼ੁਰੂਆਤ ਹੋਈ ਹੈ ਕਿ ਪਾਵਰਕਾਮ ਦੀ ਹੁਣ ਹੀ ਬੱਸ ਹੋ ਗਈ ਹੈ, ਦਿਨ ਰਾਤ ਲੱਗ ਰਹੇ ਘੰਟਿਆਂਬੱਧੀ ਬਿਜਲੀ ਕੱਟਾਂ ਨੇ ਲੋਕਾਂ ਦਾ ਸੌਣਾ, ਬਹਿਣਾ ਮੁਸ਼ਕਿਲ ਕੀਤਾ ਹੋਇਆ ਹੈ | ਬਿਜਲੀ ਕੱਟਾਂ ਦੇ ਸਤਾਏ ਲੋਕ ਤਰਾਹ-ਤਰਾਹ ਕਰ ਰਹੇ ਹਨ, ਜਿਸ ਕਾਰਨ ਅੱਕੇ ਲੋਕਾਂ ਨੇ ਵੱਖ-ਵੱਖ ਬਿਜਲੀ ਘਰਾਂ 'ਚ ਜਾ ਕੇ ਰੋਸ ਪ੍ਰਗਟ ਕੀਤਾ | ਜ਼ਿਕਰਯੋਗ ਹੈ ਕਿ ਮਾਰਚ ਮਹੀਨੇ ਵਿਚ ਹੋਈਆਂ ਬਾਰਿਸ਼ਾਂ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦੇ ਦਿੱਤੀ ਪਰ ਹੁਣ ਕੁਝ ਦਿਨਾਂ ਤੋਂ ਹੋਈ ਗਰਮੀ ਦੀ ਸ਼ੁਰੂਆਤ ਨਾਲ ਹੀ ਬਿਜਲੀ ਬੋਰਡ ਨੇ ਵੀ ਕੱਟਾਂ ਨਾਲ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ | ਬੇਸ਼ਕ ਪਿਛਲੇ ਕੁਝ ਦਿਨਾਂ ਤੋਂ ਹੀ ਦਿਹਾਤੀ ਅਤੇ ਸ਼ਹਿਰੀ ਇਲਾਕਿਆਂ 'ਚ ਬਿਜਲੀ ਕੱਟ ਲੱਗ ਰਹੇ ਹਨ ਪਰ ਬੀਤੀ ਰਾਤ ਲੱਗੇ ਲੰਬੇ ਲੰਬੇ ਕੱਟਾਂ ਨੇ ਲੋਕਾਂ ਦੀ ਬੱਸ ਕਰਵਾ ਦਿੱਤੀ | ਬਿਜਲੀ ਘਰ ਹਰੀਕੇ ਤੋਂ ਚੱਲਦੇ ਯੂ.ਪੀ.ਐੱਸ. ਫੀਡਰ ਜੋ ਕਿ ਪਿੰਡਾਂ ਨੂੰ 24 ਘੰਟੇ ਬਿਜਲੀ ਸਪਲਾਈ ਦਿੰਦਾ ਹੈ | ਇਸ ਤੋਂ ਬੀਤੇ ਕੱਲ੍ਹ 23 ਅਪ੍ਰੈਲ ਨੂੰ ਦਿਨ ਵੇਲੇ 5 ਘੰਟੇ ਪਾਵਰ ਕੱਟ ਲਾਇਆ ਗਿਆ ਤੇ ਰਾਤ ਸਮੇਂ ਫਿਰ ਸ਼ਾਮ 6.45 ਤੋਂ 8.45 , ਰਾਤ 10 ਵਜੇ ਤੋਂ 12 ਵਜੇ ਤੱਕ ਅਤੇ ਫਿਰ ਰਾਤ 12 ਵਜੇ ਤੋਂ ਬਾਅਦ 2 ਘੰਟੇ ਲਈ ਪਾਵਰ ਕੱਟ ਲਾਇਆ ਗਿਆ | ਜਿਸ ਤੋਂ ਸਤਾਏ ਲੋਕ ਦੇਰ ਰਾਤ ਬਿਜਲੀ ਘਰ ਹਰੀਕੇ ਵਿਖੇ ਪੁੱਜ ਗਏ ਤੇ ਬਿਜਲੀ ਅਧਿਕਾਰੀਆਂ ਕੋਲ ਰੋਸ ਪ੍ਰਗਟ ਕੀਤਾ | ਇਸ ਤਰ੍ਹਾਂ ਬਿਜਲੀ ਘਰ ਹਰੀਕੇ ਤੋਂ ਚੱਲਦੇ ਅਰਬਨ ਫੀਡਰ ਵਿਚ ਵੀ ਜਿੱਥੇ ਦਿਨ ਵੇਲੇ ਕੱਟ ਲਾਇਆ ਗਿਆ, ਉੱਥੇ ਜਦ ਲੋਕਾਂ ਦੇ ਰੋਟੀ ਪਾਣੀ ਤੇ ਸੌਂਣ ਦਾ ਟਾਇਮ ਹੋਇਆ ਤਾਂ ਪਾਵਰ ਕੱਟ ਲੱਗ ਗਿਆ ਪਹਿਲਾਂ ਕੱਟ 9.15 ਤੋਂ 11.15 ਤੱਕ 2 ਘੰਟੇ ਲਈ ਲਾਇਆ ਗਿਆ ਤੇ ਕੁਝ ਸਮਾਂ ਹੀ ਬਿਜਲੀ ਸਪਲਾਈ ਚੱਲੀ ਸੀ ਕਿ ਰਾਤ 12.45 ਵਜੇ ਤੋਂ 2.30 ਵਜੇ ਫਿਰ ਪਾਵਰ ਕੱਟ ਲਗਾ ਦਿੱਤਾ ਗਿਆ | ਇੰਨੇ ਲੰਬੇ ਲੰਬੇ ਕੱਟਾਂ ਕਾਰਨ ਲੋਕ ਤਰਾਹ ਤਰਾਹ ਕਰ ਰਹੇ ਹਨ ਜੇਕਰ ਅਪ੍ਰੈਲ ਮਹੀਨੇ ਵਿਚ ਜੋ ਅਜੇ ਗਰਮੀ ਦੀ ਸ਼ੁਰੂਆਤ ਹੋਈ ਹੈ ਤਾਂ ਮਈ, ਜੂਨ ਮਹੀਨੇ ਵਿਚ ਅੱਤ ਦੀ ਗਰਮੀ ਅਤੇ ਝੋਨੇ ਦੀ ਲਵਾਈ ਵੇਲੇ ਬਿਜਲੀ