ਤਰਨ ਤਾਰਨ, 24 ਅਪ੍ਰੈਲ (ਇਕਬਾਲ ਸਿੰਘ ਸੋਢੀ)- ਕਿਸਾਨ ਮੋਰਚਾ ਗੈਰ ਸਿਆਸੀ ਭਾਰਤ ਵਲੋਂ ਡੀ.ਸੀ. ਤਰਨ ਤਾਰਨ ਸਹਾਇਕ ਡਿਪਟੀ ਕਮਿਸ਼ਨਰ ਕਰਨਵੀਰ ਸਿੰਘ ਰਾਹੀਂ ਮੰਗ ਪੱਤਰ ਸੌਂਪਿਆ ਗਿਆ | ਮੰਗ ਪੱਤਰ ਵਿਚ ਪਿਛਲੇ ਸਮੇਂ 2025 ਵਿਚ ਕੁਦਰਤ ਦੀ ਕਰੋਪੀ ਨਾਲ ਹੜ੍ਹਾਂ ਦੇ ਕਾਰਨ ਕਿਸਾਨਾਂ ਦੀ ਜਾਨ ਮਾਲ ਦਾ ਨੁਕਸਾਨ ਹੋਇਆ ਅਤੇ ਸਰਕਾਰ ਵਲੋਂ ਪ੍ਰਤੀ ਏਕੜ ਦਾ 20 ਹਜ਼ਾਰ ਰੁਪਿਆ ਆਇਆ ਹੋਇਆ ਮੁਆਵਜ਼ਾ ਨੇੜੇ ਲਗਦੇ ਦੇ ਕੁਝ ਖੇਤਰੀ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲੀਆ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਜਾਣ ਬੁੱਝ ਕੇ ਕਿਸਾਨਾਂ ਨੂੰ ਲੰਮੇ ਸਮੇਂ ਤੋਂ ਵੱਖ-ਵੱਖ ਦਫ਼ਤਰਾਂ ਵਿਚ ਖੱਜਲ ਖੁਆਰ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਜਨਤਕ ਲੋਕਾਂ ਦੀ ਜਾਨ ਮਾਲ ਦਾ ਨੁਕਸਾਨ 100 ਫੀਸਦੀ ਭਰਪਾਈ ਕੀਤੀ ਜਾਵੇ ਅਤੇ ਕਣਕ ਦੀ ਫ਼ਸਲ ਜੋ ਕਿ ਬਾਰਿਸ਼, ਗੜੇਮਾਰੀ ਨਾਲ ਜਾਂ ਅੱਗ ਲੱਗਣ ਨਾਲ ਲੋਕਾਂ ਦੇ ਹਜ਼ਾਰਾਂ ਏਕੜ ਫਸਲ ਨੁਕਸਾਨੀ ਗਈ ਹੈ, ਉਸ ਦਾ ਮੁਆਵਜਾ ਪੰਜਾਬ ਸਰਕਾਰ ਜਲਦ ਤੋਂ ਜਲਦ ਕਿਸਾਨਾਂ ਨੂੰ ਦੇਵੇ | ਇਸ ਮੌਕੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਸੁੱਚਾ ਸਿੰਘ ਲੱਧੂ, ਸਾਹਿਬ ਸਿੰਘ ਸਭਰਾ, ਸੁਖਵੰਤ ਸਿੰਘ ਦੁੱਬਲੀ, ਬੀਕੇਯੂ ਏਕਤਾ ਮਝੈਲ ਦੇ ਹੀਰਾ ਸਿੰਘ ਭਿੱਖੀਵਿੰਡ, ਧਰਮਬੀਰ ਸਿੰਘ ਚੀਮਾ ਖੁਰਦ, ਪ੍ਰਗਟ ਸਿੰਘ ਵਲਟੋਹਾ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਬਾਬਾ ਪ੍ਰਗਟ ਸਿੰਘ ਪਿੰਰਗੜੀ, ਅਮਰਿੰਦਰ ਸਿੰਘ ਸਭਰਾ, ਬੀਕੇਯੂ ਏਕਤਾ ਮਝੈਲ ਜਸਪਾਲ ਸਿੰਘ ਧੁੰਨ ਆਦਿ ਮੌਜੂਦ ਸਨ |