ਸਠਿਆਲਾ, 25 ਅਪ੍ਰੈਲ (ਜਗੀਰ ਸਿੰਘ ਸਫਰੀ)-ਗੁ: ਸ਼ਹੀਦਾਂ ਸਾਹਿਬ ਸਠਿਆਲਾ ਵਿਖੇ ਰਾਸ਼ਟਰਪਤੀ ਪੁਰਸਕਾਰ ਵਿਜੇਤਾ ਸ਼ਹੀਦ ਇੰਸ: ਰਘਬੀਰ ਸਿੰਘ ਦੀ ਨੌਵੀਂ ਬਰਸੀ 'ਤੇ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾਉਣ ਉਪਰੰਤ ਦੇ ਧਾਰਮਿਕ ਸਮਾਗਮ ਤਹਿਸੀਲਦਾਰ ਅੰਮਿ੍ਤਬੀਰ ਸਿੰਘ ਦੀ ਅਗਵਾਈ 'ਚ ਕਰਵਾਇਆ ਗਿਆ | ਇਸ ਮੌਕੇ ਬਾਬਾ ਬਕਾਲਾ ਸਾਹਿਬ ਦੇ ਹਜ਼ੂਰੀ ਰਾਗੀ ਵਲੋਂ ਕੀਰਤਨ ਕਰਨ ਉਪਰੰਤ ਸ਼ਹੀਦ ਸੈਨਿਕ ਪਰਿਵਾਰ ਪਰਿਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਵਿੱਕੀ ਅਤੇ ਨੈਸ਼ਨਲ ਅਵਾਰਡੀ ਡਾ. ਪਰਮਜੀਤ ਸਿੰਘ ਕਲਸੀ ਵਲੋਂ ਰਾਸ਼ਟਰਪਤੀ ਪੁਰਸਕਾਰ ਵਿਜੇਤਾ ਸ਼ਹੀਦ ਇੰਸ: ਰਘਬੀਰ ਸਿੰਘ, ਬਾਬਾ ਲਖਬੀਰ ਸਿੰਘ, ਸਬ ਇੰਸਪੈਕਟਰ ਜਸਵਿੰਦਰ ਸਿੰਘ, ਕੈਪਟਨ ਜੋਗਿੰਦਰ ਸਿੰਘ, ਕੁੰਵਰ ਰਵਿੰਦਰ ਵਿੱਕੀ, ਦਿਆਲ ਸਿੰਘ ਸਿੰਘ ਕਲਸੀ, ਹਰਭਜਨ ਸਿੰਘ ਨਾਗਰਾ, ਗਾਇਕ ਤੇ ਗੀਤਕਾਰ ਮੱਖਣ ਭੈਣੀਵਾਲਾ, ਸ਼ੈਲਿੰਦਰਜੀਤ ਸਿੰਘ ਰਾਜਨ, ਮੁੱਖ ਸੰਪਾਦਕ ਪੰਜਾਬ ਕ੍ਰਾਈਮ ਨਿਊਜ਼ ਪਰਸ਼ੋਤਮ ਦੜੋਚ, ਸੁਖਦੇਵ ਲਾਲ ਤਲਵੰਡੀ ਚੌਧਰੀਆਂ, ਸਰਪੰਚ ਗੁਰਵਿੰਦਰ ਸਿੰਘ ਬੱਲ, ਸਰਪੰਚ ਹਰਜਿੰਦਰ ਸਿੰਘ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਹੈ ਕਿ ਇੰਸ: ਰਘਬੀਰ ਸਿੰਘ ਨੇ ਸੁਕਮਾ (ਛਤੀਸਗੜ੍ਹ) ਵਿਖੇ 300 ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਸ਼ਹਾਦਤ ਪ੍ਰਾਪਤ ਕਰਕੇ ਭਾਰਤ ਵਿਚ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਮੌਕੇ ਵੀਰ ਨਾਰੀ ਬਲਜੀਤ ਕੌਰ ਪਤਨੀ ਸ਼ਹੀਦ ਇੰਸ: ਰਘਬੀਰ ਸਿੰਘ ਵਲੋਂ ਸ਼ਹੀਦ ਇੰਸਪੈਕਟਰ ਰਘਬੀਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਤਿੰਨ ਵਿਦਿਆਰਥੀਆਂ, ਮਹਿਕਪ੍ਰੀਤ ਸਿੰਘ ਅਤੇ ਨਾਮੀ ਗਾਇਕ ਮੱਖਣ ਭੈਣੀਵਾਲਾ ਨੂੰ 2100-2100 ਰੁਪਏ ਦੀ ਨਗਦ ਰਾਸ਼ੀ, ਸਨਮਾਨ-ਪੱਤਰ ਅਤੇ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਤੇ ਕੈਪਟਨ ਜੋਗਿੰਦਰ ਸਿੰਘ, ਦਲਜੀਤ ਸਿੰਘ ਕੋਟਲਾ, ਕੁਲਦੀਪ ਸਿੰਘ, ਹਰਜਿੰਦਰ ਸਿੰਘ, ਬਿਕਰਮਜੀਤ ਸਿੰਘ ਬਿੱਕਾ, ਕੁੰਵਰ ਰਵਿੰਦਰ ਸਿੰਘ ਵਿੱਕੀ, ਨਾਮੀ ਲੇਖਕ ਹਰਭਜਨ ਸਿੰਘ ਨਾਗਰਾ, ਪਰਸ਼ੋਤਮ ਦੜੋਚ, ਐਡਵੋਕੇਟ ਰਣਜੀਤ ਸਿੰਘ ਰਾਣਾ, ਮਨਮੋਹਨ ਸਿੰਘ ਸਠਿਆਲਾ, ਗੁਰਮੀਤ ਸਿੰਘ ਸਾਬੀ, ਗੁਰਮੰਗਤ ਸਿੰਘ ਮੱਲੀ, ਗੁਰਦੇਵ ਸਿੰਘ ਮੰਗਾ ਉਧਨਵਾਲ, ਇੰਜੀਨੀਅਰ ਤਰਲੋਕ ਸਿੰਘ ਕਲਸੀ, ਸੁਖਦੇਵ ਲਾਲ ਚੌਧਰੀਆਂ, ਸਰਪੰਚ ਗੁਰਜਿੰਦਰ ਸਿੰਘ ਬੱਲ, ਸਰਪੰਚ ਹਰਜਿੰਦਰ ਸਿੰਘ, ਸਬ ਇੰਸ: ਜਸਵਿੰਦਰ ਸਿੰਘ, ਇੰਦਰਜੀਤ ਸਿੰਘ ਬਾਜਵਾ, ਉੱਘੇ ਸਾਹਿਤਕਾਰ ਸ਼ੈਲਿੰਦਰਜੀਤ ਸਿੰਘ ਰਾਜਨ, ਬੀਬੀ ਵੀਨਾ ਸੋਨੀ , ਕਸ਼ਮੀਰ ਸਿੰਘ ਕਲਸੀ ਤੇ ਸਰਵਣ ਸਿੰਘ ਕਲਸੀ ਨੂੰ ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ ਗਿਆ |