ਪਿੰਡ ਜੀਓਬਾਲਾ ਵਿਖੇ ਮਾਂ ਭਗਵਤੀ ਦਾ 22ਵਾਂ ਵਿਸ਼ਾਲ ਜਾਗਰਣ ਕਰਵਾਇਆ
ਸਾਬਕਾ ਵਿਧਾਇਕ ਰਮਨਜੀਤ ਸਿੱਕੀ ਨੇ ਵਿਸ਼ੇਸ਼ ਤੌਰ ’ਤੇ ਕੀਤੀ ਸ਼ਮੂਲੀਅਤ
ਸ਼ਾਹਬਾਜ਼ਪੁਰ, 21 ਅਗਸਤ (ਪਰਦੀਪ ਬੇਗੇਪੁਰ)-ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਕਸਬਾ ਜੀਓਬਾਲਾ ਦੀ ਪੱਤੀ ਲਹਿੰਦੀ ਵਿਚ ਸਥਿਤ ਮੰਦਰ ਮਾਤਾ ਰਾਣੀ ਵਿਚ 22ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਗਿਆ, ਜਿਸ ਵਿਚ ਸਾਰੀ ਰਾਤ ਭਗਤਜਨਾਂ ਵਲੋਂ ਮਹਾਂਮਾਈ ਦਾ ਗੁਣਗਾਨ ਕੀਤਾ। ਜਾਗਰਣ ਦੀ ਸ਼ੁਰੂਆਤ ਮਾਂ ਭਗਵਤੀ, ਮਾਂ ਕਾਲੀ, ਹਨੂੰਮਾਨ, ਭਗਵਾਨ ਸ਼ਿਵ ਦੀਆਂ ਸੁੰਦਰ ਮੂਰਤੀਆਂ ਨਾਲ ਸੱਜੇ ਪੰਡਾਲ ਵਿਚ ਜੋਤ ਪ੍ਰਚੰਡ ਕਰਨ ਉਪਰੰਤ ਗਣੇਸ਼ ਅਰਾਧਨਾ ਕਰਕੇ ਕੀਤੀ ਗਈ।
ਪ
ਪਿੰਡ ਜੀਓਬਾਲਾ ਵਿਖੇ ਕਰਵਾਏ ਗਏ ਜਾਗਰਣ ਮੌਕੇ ਸੇਵਾ ਕਰਦੇ ਹੋਏ ਪਿੰਡ ਵਾਸੀ । ਤਸਵੀਰ: ਬੇਗੇਪੁਰ
22-08-2026
ਸ਼ਾਹਬਾਜ਼ਪੁਰ, 21 ਅਗਸਤ (ਪਰਦੀਪ ਬੇਗੇਪੁਰ)-ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਕਸਬਾ ਜੀਓਬਾਲਾ ਦੀ ਪੱਤੀ ਲਹਿੰਦੀ ਵਿਚ ਸਥਿਤ ਮੰਦਰ ਮਾਤਾ ਰਾਣੀ ਵਿਚ 22ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਗਿਆ, ਜਿਸ ਵਿਚ ਸਾਰੀ ਰਾਤ ਭਗਤਜਨਾਂ ਵਲੋਂ ਮਹਾਂਮਾਈ ਦਾ ਗੁਣਗਾਨ ਕੀਤਾ। ਜਾਗਰਣ ਦੀ ਸ਼ੁਰੂਆਤ ਮਾਂ ਭਗਵਤੀ, ਮਾਂ ਕਾਲੀ, ਹਨੂੰਮਾਨ, ਭਗਵਾਨ ਸ਼ਿਵ ਦੀਆਂ ਸੁੰਦਰ ਮੂਰਤੀਆਂ ਨਾਲ ਸੱਜੇ ਪੰਡਾਲ ਵਿਚ ਜੋਤ ਪ੍ਰਚੰਡ ਕਰਨ ਉਪਰੰਤ ਗਣੇਸ਼ ਅਰਾਧਨਾ ਕਰਕੇ ਕੀਤੀ ਗਈ। ਭਗਤ ਹਰਦਿਆਲ ਸਿੰਘ ਤੇ ਭਗਤ ਪ੍ਰੇਮ ਸਿੰਘ ਵਲੋਂ ਭਜਨ ਮੰਡਲੀ ਸਮੇਤ ਗਣੇਸ਼ ਅਰਾਧਨਾ ਕੀਤੀ ਗਈ। ਉਪਰੰਤ ਭਜਨ ਮੰਡਲੀ ਵਲੋਂ ਮਹਾਂਮਾਈ ਦੀ ਉਸਤਤ ਕਰਦਿਆਂ ਭੇਂਟਾ ਗਾਇਨ ਕੀਤੀਆਂ ਗਈਆਂ। ਇਸ ਦੇ ਨਾਲ ਹੀ ਗਾਇਕ ਇਬਾਦਤ ਸੰਧੂ ਵਲੋਂ ਆਪਣੇ ਗਰੁੱਪ ਸਮੇਤ ਸਾਰੀ ਰਾਤ ਮਹਾਂਮਾਈ ਦੀ ਮਹਿਮਾ ਦਾ ਗੁਣਗਾਨ ਕੀਤਾ। ਸੇਵਕ ਸ਼ਿਵਾ ਆਰਟ ਗਰੁੱਪ ਦੇ ਕਲਾਕਾਰਾਂ ਵਲੋਂ ਧਾਰਮਿਕ ਭਜਨਾਂ ਤੇ ਮਾਤਾ ਸ਼ੇਰਾਂ ਵਾਲੀ, ਰਾਧਾ ਕ੍ਰਿਸ਼ਨ ਆਦਿਕ ਝਾਕੀਆਂ ਦੀ ਬਾਕਮਾਲ ਪੇਸ਼ਕਾਰੀ ਕੀਤੀ ਗਈ, ਜਿਸ ਨਾਲ ਪੰਡਾਲ ਵਿਚ ਬੈਠੇ ਭਗਤਜਨ ਭਗਤੀ ਰਸ ਵਿਚ ਰੰਗੇ ਝੂੰਮਦੇ ਦਿਖਾਈ ਦਿੱਤੇ। ਪ੍ਰਭਾਤ ਵੇਲੇ ਭਗਤ ਹਰਦਿਆਲ ਸਿੰਘ ਭਜਨ ਮੰਡਲੀ ਵਲੋਂ ਤਾਰਾ ਰਾਣੀ ਦੀ ਕਥਾ ਕੀਤੀ ਗਈ। ਉਪਰੰਤ ਜਾਗਰਣ ਦੇ ਭੋਗ ਪਾਏ ਗਏ। ਇਸ ਮੌਕੇ 101 ਕੰਜਕਾਂ ਦਾ ਪੂਜਨ ਕੀਤਾ। ਭੋਗ ਸਮੇਂ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਵੀ ਆਪਣੇ ਸਾਥੀਆਂ ਗੁਰਵਿੰਦਰ ਸਿੰਘ ਗਿੰਦਰ ਹਾਰਡਵੇਅਰ ਸਟੋਰ ਵਾਲੇ, ਜਤਿੰਦਰ ਸਿੰਘ, ਸੁਖਵਿੰਦਰ ਸਿੰਘ ਸੋਨੀ, ਸੰਦੀਪ ਸਿੰਘ, ਜਸਵਿੰਦਰ ਸਿੰਘ ਜੱਸੂ, ਬਾਬਾ ਕੁਲਦੀਪ ਸਿੰਘ ਸਮੇਤ ਮਾਤਾ ਰਾਣੀ ਦੇ ਦਰਬਾਰ ਵਿੱਚ ਹਾਜ਼ਰੀ ਲਗਵਾਉਣ ਲਈ ਪਹੁੰਚੇ। ਇਸ ਦੇ ਨਾਲ ਹੀ ‘ਆਪ’ ਆਗੂ ਲਸ਼ਕਾਰ ਸਿੰਘ, ਮਨਦੀਪ ਸਿੰਘ ਅਤੇ ਅਕਾਲੀ ਆਗੂ ਰਛਪਾਲ ਸਿੰਘ ਪਾਲਾ, ਸ਼ਮਸੇਰ ਸਿੰਘ ਕਾਲਾ ਤੇ ਗੁਰਜੀਤ ਸਿੰਘ ਵੀ ਮੰਦਰ ਮਾਤਾ ਰਾਣੀ ਵਿਖੇ ਨਤਮਸਤਕ ਹੋਏ। ਜਾਗਰਣ ਵਿਚ ਪਹੁੰਚੇ ਸਾਬਕਾ ਵਿਧਾਇਕ ਸਿੱਕੀ ਤੇ ਹੋਰਨਾਂ ਪ੍ਰਮੁੱਖ ਸਖਸ਼ੀਅਤਾਂ ਨੂੰ ਪ੍ਰਬੰਧਕ ਕਮੇਟੀ ਵਲੋਂ ਸਨਮਾਨ ਚਿੰਨ੍ਹ ਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਜਾਗਰਣ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਮੇਟੀ ਪ੍ਰਧਾਨ ਸੁਖਚੈਨ ਸਿੰਘ ਕਾਲਾ ਚੇਅਰਮੈਨ ਬਲਾਕ ਸੰਮਤੀ ਖਡੂਰ ਸਾਹਿਬ ਨੇ ਦੱਸਿਆ ਕਿ ਬੀਤੇ 22 ਸਾਲਾਂ ਤੋਂ ਮੰਦਰ ਮਾਤਾ ਰਾਣੀ ਵਿਚ ਹਰ ਸਾਲ ਸਾਵਣ ਦੇ ਮਹੀਨੇ ਵਿਚ ਸੰਗਤ ਦੇ ਸਹਿਯੋਗ ਨਾਲ ਭਗਵਤੀ ਜਾਗਰਣ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜਾਗਰਣ ਤੋਂ ਅਗਲੇ ਦਿਨ ਭਗਤਾਂ ਵਲੋਂ ਮੋਟਰਸਾਈਕਲ ਯਾਤਰਾ ਕੀਤੀ ਜਾਂਦੀ ਹੈ, ਜੋ ਮੰਦਰ ਮਾਤਾ ਰਾਣੀ ਤੋਂ ਸ਼ੁਰੂ ਹੋ ਕੇ ਚਿੰਤਪੁਰਨੀ, ਜਵਾਲਾ ਜੀ, ਚਾਮੁੰਡਾ ਦੇਵੀ, ਕਾਂਗੜਾ ਆਦਿਕ ਅਸਥਾਨਾਂ ਤੇ ਨਤਮਸਤਕ ਹੋਣ ਉਪਰੰਤ ਮਨੀਕਰਨ ਸਾਹਿਬ ਵਿਖੇ ਪਹੁੰਚਦੀ ਅਤੇ ਉਥੋਂ ਵਾਪਸੀ ਤੇ ਹੋਰਨਾਂ ਧਾਰਮਿਕ ਅਸਥਾਨਾਂ ਦੇ ਦਰਸ਼ਨ ਦੀਦਾਰੇ ਕਰਨ ਉਪਰੰਤ ਜੀਓਬਾਲਾ ਵਿਖੇ ਪੁੱਜਦੀ ਹੈ। ਜਾਗਰਣ ਮੌਕੇ ਦਰਬਾਰ ’ਤੇ ਨਤਮਸਤਕ ਹੋਣ ਪਹੁੰਚੀ ਸੰਗਤ ਨੂੰ ਵੱਖ-ਵੱਖ ਪਦਾਰਥਾਂ ਦੇ ਲੰਗਰ ਭੰਡਾਰੇ ਅਤੁੱਟ ਵਰਤਾਏ ਗਏ।