28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਅੰਮ੍ਰਿਤਸਰ ’ਚ ਪਹਿਲੀ ਵਾਰ ‘ਸਵਦੇਸ਼ੀ ਦੀਵਾਲੀ ਮੇਲੇ’ ਦਾ ਸ਼ੁਭਾਰੰਭ ਸਵਦੇਸ਼ੀ ਨੂੰ ਉਤਸ਼ਾਹਿਤ ਕਰਨਾ ਸਾਰੇ ਦੇਸ਼ ਵਾਸੀਆਂ ਦਾ ਫ਼ਰਜ਼ ਹੈ-ਤਰੁਣ ਚੁੱਘ

ਅੰਮ੍ਰਿਤਸਰ, 28 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਅੰਮ੍ਰਿਤਸਰ ’ਚ ਪਹਿਲੀ ਵਾਰ ‘ਸਵਦੇਸ਼ੀ ਦੀਵਾਲੀ ਮੇਲੇ’ ਦਾ ਸ਼ੁਭਾਰੰਭ ਹੋਇਆ। ਇਸ ਮੇਲੇ ਦੇ ਉਦਘਾਟਨ ਸਮਾਰੋਹ ’ਚ ਰਾਜ ਸਭਾ ਮੈਂਬਰ ਤਰੁਣ ਚੁੱਘ, ਸਵਦੇਸ਼ੀ ਜਾਗਰਣ ਮੰਚ ਦੇ ਅਖਿਲ ਭਾਰਤੀ ਸੰਗਠਕ ਕਸ਼ਮੀਰੀ ਲਾਲ, ਖੇਤਰੀ ਸੰਗਠਕ ਵਿਨੈ, ਰਾਸ਼ਟਰੀ ਟਰੇਡਰ ਵੈਲਫੇਅਰ ਬੋਰਡ ਦੇ ਚੇਅਰਮੈਨ ਸੁਨੀਲ ਸਿੰਘ ਸਿੰਘੀ, ਸਵਦੇਸ਼ੀ ਜਾਗਰਣ ਮੰਚ ਪੰਜਾਬ ਦੀ ਸੰਯੋਜਿਕਾ ਡਾ.

Ad Position 21
No active advertisement
ਅਜੀਤ ਡੈਸਕ 29-10-2026
ਅੰਮ੍ਰਿਤਸਰ, 28 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਅੰਮ੍ਰਿਤਸਰ ’ਚ ਪਹਿਲੀ ਵਾਰ ‘ਸਵਦੇਸ਼ੀ ਦੀਵਾਲੀ ਮੇਲੇ’ ਦਾ ਸ਼ੁਭਾਰੰਭ ਹੋਇਆ। ਇਸ ਮੇਲੇ ਦੇ ਉਦਘਾਟਨ ਸਮਾਰੋਹ ’ਚ ਰਾਜ ਸਭਾ ਮੈਂਬਰ ਤਰੁਣ ਚੁੱਘ, ਸਵਦੇਸ਼ੀ ਜਾਗਰਣ ਮੰਚ ਦੇ ਅਖਿਲ ਭਾਰਤੀ ਸੰਗਠਕ ਕਸ਼ਮੀਰੀ ਲਾਲ, ਖੇਤਰੀ ਸੰਗਠਕ ਵਿਨੈ, ਰਾਸ਼ਟਰੀ ਟਰੇਡਰ ਵੈਲਫੇਅਰ ਬੋਰਡ ਦੇ ਚੇਅਰਮੈਨ ਸੁਨੀਲ ਸਿੰਘ ਸਿੰਘੀ, ਸਵਦੇਸ਼ੀ ਜਾਗਰਣ ਮੰਚ ਪੰਜਾਬ ਦੀ ਸੰਯੋਜਿਕਾ ਡਾ. ਨੇਹਾ ਤੇਜਪਾਲ, ਮੇਲਾ ਸਰਪ੍ਰਸਤ ਰਾਜੀਵ ਅਨੇਜਾ, ਮੇਲਾ ਪ੍ਰਮੁੱਖ ਰਾਜਿੰਦਰ ਮਰਵਾਹਾ ਵਲੋਂ ਕੀਤਾ ਗਿਆ। ਇਹ ਮੇਲਾ 7 ਨਵੰਬਰ ਤੱਕ ਚੱਲੇਗਾ। ਸਵਦੇਸ਼ੀ ਜਾਗਰਣ ਮੰਚ ਦੇ ਅਖਿਲ ਭਾਰਤੀ ਸੰਗਠਨ ਦੇ ਕਸ਼ਮੀਰੀ ਲਾਲ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ’ਚ ਐਲਨ ਮਸਕ ਦੀ ਸਟਾਰਲਿੰਕ ਕੰਪਨੀ ਨੂੰ ਨਹੀਂ ਆਉਣਾ ਚਾਹੀਦਾ। ਇਸ ਤੋਂ ਪਹਿਲਾਂ ਸੰਬੋਧਨ ਕਰਦਿਆਂ ਤਰੁਣ ਚੁੱਘ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਸਵਦੇਸ਼ੀ ਦੀਵਾਲੀ ਮੇਲੇ ’ਚ ਸਾਰੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਭਾਗ ਲੈਣਾ ਚਾਹੀਦਾ ਹੈ, ਜਿਸ ਨਾਲ ਦੇਸ਼ ’ਚ ਬਣੀਆਂ ਹੋਈਆਂ ਵਸਤੂਆਂ ਦਾ ਉਤਪਾਦਨ, ਵਿਕਰੀ ਅਤੇ ਗਲੋਬਲ (ਵਿਸ਼ਵ) ਪੱਧਰ ’ਤੇ ਦੇਸ਼ ਤਰੱਕੀ ਕਰੇਗਾ। ਇਸ ਤੋਂ ਬਾਅਦ ਪ੍ਰਸਿੱਧ ਭਜਨ ਗਾਇਕ ਕਨ੍ਹਈਆ ਮਿੱਤਲ ਵਲੋਂ ਆਪਣੇ ਭਜਨਾਂ ਰਾਹੀਂ ਲੋਕਾਂ ਨੂੰ ਮੰਤਰਮੁਗਧ ਕਰ ਦਿੱਤਾ ਗਿਆ। ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਵਲੋਂ ਸੰਬੋਧਨ ਕੀਤਾ ਗਿਆ ਅਤੇ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਰਾਮ ਗੋਪਾਲ, ਸੀ.ਏ. ਭਾਵੇਸ਼ ਮਹਾਜਨ, ਸੀ.ਏ. ਅਮਿਤ ਹਾਂਡਾ, ਬਖਸ਼ੀ ਰਾਮ ਅਰੋੜਾ, ਕੌਂਸਲਰ ਸ਼੍ਰੂਤੀ ਵਿਜ, ਪਰਮਜੀਤ ਬੱਤਰਾ, ਕੌਂਸਲਰ ਕ੍ਰਿਤੀ ਅਰੋੜਾ, ਕੌਂਸਲਰ ਅਮਨ ਐਰੀ, ਕੁਮਾਰ ਅਮਿਤ, ਸੁਖਮਿੰਦਰ ਸਿੰਘ ਪਿੰਟੂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆਪਰੇਸ਼ਨ ਵਾਕ ਮਿਡ ਐਟਲਾਂਟਿਕ ਤੇ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਅੰਮ੍ਰਿਤਸਰ ਵਲੋਂ 53 ਲੋੜਵੰਦਾ... ਅਗਲੀ ਖ਼ਬਰ ਪਾਬੰਦੀਆਂ ਅਤੇ ਪ੍ਰਸ਼ਾਸਨਿਕ ਦਾਅਵਿਆਂ ਦੇ ਬਾਵਜੂਦ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਬੇਰੋਕ ਜਾਰੀ
Ad Position 24