28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਸ਼ਹੀਦ ਭਗਤ ਸਿੰਘ ਸੀਨੀ. ਸੈਕੰ. ਸਕੂਲ ਪੱਟੀ ਵਿਚ ਬੱਚਿਆਂ ਨੂੰ ਜਾਗਰੂਕ ਕਰਨ ਲਈ ਕਰਵਾਇਆ ਸੈਮੀਨਾਰ

ਪੱਟੀ, 28 ਅਕਤੂਬਰ (ਕਾਲੇਕੇ)-ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿੱਚ ਬੱਚਿਆਂ ਨੂੰ ਸੁਰੱਖਿਆ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਦੇ ਲਈ ਪਾਸਕੋ ਐਕਟ ਉਪਰ ਇਕ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਸਕੂਲ ਦੀ ਮੈਨੇਜਮੈਂਟ ਦੀ ਯੋਗ ਅਗਵਾਈ ਵਿਚ ਲਗਾਇਆ ਗਿਆ। ਇਸ ਸੈਮੀਨਾਰ ਦੇ ਮੁੱਖ ਮਹਿਮਾਨ ਜੱਜ ਸ੍ਰੀਮਤੀ ਪ੍ਰੀਤੀ ਰਾਏ, ਜੱਜ ਕਰਮਜੀਤ ਸਿੰਘ, ਐਡਵੋਕੇਟ ਸ੍ਰੀਮਤੀ ਨਵਨੀਤ ਕੌਰ, ਰਿੲਾਇਰਡ ਸੁਪਰੀਡੈਂਟ ਮਲਕੀਅਤ ਸਿੰਘ ਅਤੇ ਰਣਜੀਤ ਸਿੰਘ ਸਨ।

Ad Position 21
No active advertisement
ਅਜੀਤ ਡੈਸਕ 29-10-2026
ਪੱਟੀ, 28 ਅਕਤੂਬਰ (ਕਾਲੇਕੇ)-ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿੱਚ ਬੱਚਿਆਂ ਨੂੰ ਸੁਰੱਖਿਆ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਦੇ ਲਈ ਪਾਸਕੋ ਐਕਟ ਉਪਰ ਇਕ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਸਕੂਲ ਦੀ ਮੈਨੇਜਮੈਂਟ ਦੀ ਯੋਗ ਅਗਵਾਈ ਵਿਚ ਲਗਾਇਆ ਗਿਆ। ਇਸ ਸੈਮੀਨਾਰ ਦੇ ਮੁੱਖ ਮਹਿਮਾਨ ਜੱਜ ਸ੍ਰੀਮਤੀ ਪ੍ਰੀਤੀ ਰਾਏ, ਜੱਜ ਕਰਮਜੀਤ ਸਿੰਘ, ਐਡਵੋਕੇਟ ਸ੍ਰੀਮਤੀ ਨਵਨੀਤ ਕੌਰ, ਰਿੲਾਇਰਡ ਸੁਪਰੀਡੈਂਟ ਮਲਕੀਅਤ ਸਿੰਘ ਅਤੇ ਰਣਜੀਤ ਸਿੰਘ ਸਨ। ਇਸ ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸੁਰੱਖਿਅਤ ਮਾਹੌਲ ਦੇਣਾ ਤੇ ਉਨ੍ਹਾਂ ਨੂੰ ਆਪਣੇ ਅਧਿਕਾਰਾਂ ਦੇ ਪ੍ਰਤੀ ਜਾਗਰੂਕ ਬਣਾਉਣਾ ਸੀ। ਇਸ ਮੌਕੇ ਕਾਨੂੰਨੀ ਮਾਹਿਰਾਂ ਤੇ ਕੌਂਸਲਰਾਂ ਨੇ ਬੱਚਿਆਂ ਨੂੰ ਗੁੱਡ ਟੱਚ ਤੇ ਬੈਡ ਟੱਚ ਦਾ ਮੰਤਰ ਬਹੁਤ ਹੀ ਸਰਲ ਭਾਸ਼ਾ ਵਿਚ ਸਮਝਾਇਆ । ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਜੋ ਉਨ੍ਹਾਂ ਨਾਲ ਉਨ੍ਹਾਂ ਦੇ ਕਿਸੇ ਦੋਸਤ ਨਾਲ ਕੁਝ ਵੀ ਨਾਜਾਇਜ਼ ਜਾਂ ਗਲਤ ਹੁੰਦਾ ਤਾਂ ਤੁਰੰਤ ਆਪਣੇ ਮਾਤਾ-ਪਿਤਾ, ਸਕੂਲ ਅਧਿਆਪਕ ਜਾਂ ਆਪਣੇ ਤੋਂ ਵੱਡਿਆਂ ਨੂੰ ਦੱਸਣ। ਬੱਚਿਆਂ ਦੇ ਸੈਮੀਨਾਰ ਵਿਚ ਪਾਸਕੋ ਕਾਨੂੰਨਾਂ ਦੀ ਬੁਨਿਆਦੀ ਧਾਰਾਵਾਂ ਤੇ ਚਾਇਲਡ ਹੈਲਪਲਾਈਨ ਨੰਬਰ 1098 ਦੇ ਬਾਰੇ ਵਿਚ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਕੂਲ ਦੇ ਚੇਅਰਮੈਨ ਡਾ. ਰਾਜੇਸ਼ ਭਾਰਦਵਾਜ, ਐੱਮ.ਡੀ. ਡਾ. ਮਰਿਦੁਲਾ ਭਾਰਦਵਾਜ, ਡਾਇਰੈਕਟਰ ਸੱਤਿਅਮ ਭਾਰਦਵਾਜ ਤੇ ਸ਼ੁਭੀ ਭਾਰਦਵਾਜ ਨੇ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਤੇ ਕਿਹਾ ਕਿ ਇਸ ਤਰ੍ਹਾਂ ਦੇ ਸੈਮੀਨਾਰ ਬੱਚਿਆਂ ਵਿਚ ਆਤਮ ਵਿਸ਼ਵਾਸ ਜਗਾਉਂਦੇ ਹਨ ਤਾਂ ਕਿ ਉਹ ਕਿਸੇ ਵੀ ਕਠਿਨ ਪ੍ਰਸਥਿਤੀ ਦਾ ਨਿਡਰ ਹੋ ਕੇ ਸਾਹਮਣਾ ਕਰ ਸਕਣ । ਇਸ ਸਮੇਂ ਨੌਵੀਂ ਤੋਂ ਲੈ ਕੇ 12ਵੀਂ ਤੱਕ ਦੇ ਵਿਦਿਆਰਥੀ ਅਧਿਆਪਕ ਤੇ ਸਕੂਲ ਸਟਾਫ ਨੇ ਭਾਗ ਲਿਆ।
Ad Position 22
No active advertisement
ਪਿਛਲੀ ਖ਼ਬਰ ਸੁਲਤਾਨਵਿੰਡ ਦੀਆਂ ਸਟਰੀਟ ਲਾਈਟਾਂ ਬੰਦ ਹੋਣ ਕਾਰਨ ਇਲਾਕਿਆਂ ’ਚ ਛਾਇਆ ਹਨ੍ਹੇਰਾ, ਚੋਰੀਆਂ ਦਾ ਖਦਸ਼ਾ ਲੋਕਾਂ ਨੇ ਪ੍ਰਸ਼ਾਸ... ਅਗਲੀ ਖ਼ਬਰ ਸਾਲ ਬਾਅਦ ਵੀ ਸੜਕ ’ਤੇ ਲੁੱਕ ਨਾ ਪਈ, ਬੱਜਰ ਪਾ ਕੇ ਸੁੱਤਾ ਮਹਿਕਮਾ
Ad Position 24