ਲੋਕਾਂ ਨੂੰ ਜਾਗਰੂਕ ਕਰਨ ਲਈ ਪੱਟੀ ਡਾਕਘਰ ਵਿਖੇ ‘ਡਾਕ ਚੌਪਾਲ’
ਪੱਟੀ, 28 ਅਕਤੂਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)–ਪੱਟੀ ਦੇ ਸਬ ਪੋਸਟ ਆਫਿਸ ਵਿਖੇ ਡਾਕ ਵਿਭਾਗ ਵਲੋਂ ਲੋਕਾਂ ਨੂੰ ਡਾਕ ਸੇਵਾਵਾਂ, ਬੱਚਤ ਯੋਜਨਾਵਾਂ ਅਤੇ ਬੀਮਾ ਸਹੂਲਤਾਂ ਬਾਰੇ ਜਾਗਰੂਕ ਕਰਨ ਦੇ ਉਦੇਸ਼ ਨਾਲ ‘ਡਾਕ ਚੌਪਾਲ’ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਡਾਕ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲੋਕਾਂ ਨੂੰ ਵਿਭਾਗ ਦੀਆਂ ਵੱਖ-ਵੱਖ ਯੋਜਨਾਵਾਂ ਅਤੇ ਆਧੁਨਿਕ ਸੇਵਾਵਾਂ ਬਾਰੇ ਜਾਣਕਾਰੀ ਦਿੰਦਿਆਂ ਇਨ੍ਹਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ।
ਪੱਟੀ, 28 ਅਕਤੂਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)–ਪੱਟੀ ਦੇ ਸਬ ਪੋਸਟ ਆਫਿਸ ਵਿਖੇ ਡਾਕ ਵਿਭਾਗ ਵਲੋਂ ਲੋਕਾਂ ਨੂੰ ਡਾਕ ਸੇਵਾਵਾਂ, ਬੱਚਤ ਯੋਜਨਾਵਾਂ ਅਤੇ ਬੀਮਾ ਸਹੂਲਤਾਂ ਬਾਰੇ ਜਾਗਰੂਕ ਕਰਨ ਦੇ ਉਦੇਸ਼ ਨਾਲ ‘ਡਾਕ ਚੌਪਾਲ’ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਡਾਕ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲੋਕਾਂ ਨੂੰ ਵਿਭਾਗ ਦੀਆਂ ਵੱਖ-ਵੱਖ ਯੋਜਨਾਵਾਂ ਅਤੇ ਆਧੁਨਿਕ ਸੇਵਾਵਾਂ ਬਾਰੇ ਜਾਣਕਾਰੀ ਦਿੰਦਿਆਂ ਇਨ੍ਹਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ। ਇਹ ਪ੍ਰੋਗਰਾਮ ਸੀਨੀਅਰ ਡਾਕ ਸੁਪਰਡੈਂਟ ਅੰਮ੍ਰਿਤਸਰ ਮੰਡਲ ਚਰਨਜੀਤ ਸਿੰਘ ਦੇ ਮਾਰਗ ਦਰਸ਼ਨ ਹੇਠ ਇੰਸਪੈਕਟਰ ਪੋਸਟ ਪੱਟੀ ਸੁਖਵਿੰਦਰ ਸਿੰਘ ਵਲੋਂ ਕਰਵਾਇਆ ਗਿਆ। ‘ਡਾਕ ਚੌਪਾਲ’ ਦੌਰਾਨ ਹਾਜ਼ਰ ਲੋਕਾਂ ਨੂੰ ਡਾਕ ਵਿਭਾਗ ਦੀਆਂ ਵੱਖ-ਵੱਖ ਬੱਚਤ ਯੋਜਨਾਵਾਂ, ਡਾਕ ਜੀਵਨ ਬੀਮਾ ਅਤੇ ਪੇਂਡੂ ਡਾਕ ਜੀਵਨ ਬੀਮਾ ਬਾਰੇ ਜਾਣਕਾਰੀ ਦਿੱਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਯੋਜਨਾਵਾਂ ਰਾਹੀਂ ਲੋਕ ਆਪਣੀਆਂ ਭਵਿੱਖ ਦੀਆਂ ਆਰਥਿਕ ਲੋੜਾਂ ਲਈ ਬੱਚਤ ਕਰ ਸਕਦੇ ਹਨ ਅਤੇ ਬੀਮਾ ਸਹੂਲਤਾਂ ਰਾਹੀਂ ਪਰਿਵਾਰ ਦੀ ਆਰਥਿਕ ਸੁਰੱਖਿਆ ਨੂੰ ਮਜ਼ਬੂਤ ਕਰ ਸਕਦੇ ਹਨ। ਇਸ ਮੌਕੇ ਸੁਕੰਨਿਆ ਸਮ੍ਰਿੱਧੀ ਯੋਜਨਾ ਬਾਰੇ ਵੀ ਵਿਸ਼ੇਸ਼ ਤੌਰ ’ਤੇ ਜਾਣਕਾਰੀ ਸਾਂਝੀ ਕੀਤੀ ਗਈ। ਅਧਿਕਾਰੀਆਂ ਨੇ ਲੋਕਾਂ ਨੂੰ ਬੱਚੀਆਂ ਦੀ ਸਿੱਖਿਆ ਅਤੇ ਭਵਿੱਖ ਦੀਆਂ ਲੋੜਾਂ ਲਈ ਯੋਜਨਾਬੱਧ ਬੱਚਤ ਕਰਨ ਵਾਸਤੇ ਇਸ ਯੋਜਨਾ ਸਮੇਤ ਹੋਰ ਉਪਲਬਧ ਸਹੂਲਤਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਪ੍ਰੋਗਰਾਮ ਦੌਰਾਨ ਆਧਾਰ ਸੇਵਾਵਾਂ, ਸਪੀਡ ਪੋਸਟ, ਪਾਰਸਲ ਸੇਵਾਵਾਂ ਅਤੇ ਇੰਡੀਆ ਪੋਸਟ ਪੇਮੈਂਟਸ ਬੈਂਕ ਦੀਆਂ ਸਹੂਲਤਾਂ ਬਾਰੇ ਵੀ ਵਿਸਥਾਰ ਨਾਲ ਦੱਸਿਆ ਗਿਆ। ਅਧਿਕਾਰੀਆਂ ਨੇ ਕਿਹਾ ਕਿ ਡਾਕ ਵਿਭਾਗ ਵੱਲੋਂ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਲੋਕਾਂ ਤੱਕ ਵੱਖ-ਵੱਖ ਸੇਵਾਵਾਂ ਪਹੁੰਚਾਉਣ ਲਈ ਯਤਨ ਕੀਤੇ ਜਾ ਰਹੇ ਹਨ, ਤਾਂ ਜੋ ਲੋਕਾਂ ਨੂੰ ਇੱਕੋ ਥਾਂ ’ਤੇ ਕਈ ਸਹੂਲਤਾਂ ਮਿਲ ਸਕਣ। ਇਸ ਮੌਕੇ ਸਬ ਪੋਸਟ ਮਾਸਟਰ ਪੱਟੀ ਰਵਨੀਤ ਕੌਰ ਤੋਂ ਇਲਾਵਾ ਸਬੰਧਤ ਖੇਤਰ ਦੇ ਬ੍ਰਾਂਚ ਪੋਸਟਮਾਸਟਰ, ਗ੍ਰਾਮੀਣ ਡਾਕ ਸੇਵਕ, ਖਡੂਰ ਸਾਹਿਬ ਖੇਤਰ ਦੇ ਪਤਵੰਤੇ ਅਤੇ ਗਾਹਕ ਹਾਜ਼ਰ ਸਨ। ਡਾਕ ਵਿਭਾਗ ਵਲੋਂ ਅਜਿਹੇ ਜਾਗਰੂਕਤਾ ਪ੍ਰੋਗਰਾਮਾਂ ਰਾਹੀਂ ਲੋਕਾਂ ਨੂੰ ਸਰਕਾਰੀ ਯੋਜਨਾਵਾਂ ਨਾਲ ਜੋੜਨ, ਬੱਚਤ ਦੀ ਆਦਤ ਨੂੰ ਉਤਸ਼ਾਹਿਤ ਕਰਨ ਅਤੇ ਆਧੁਨਿਕ ਡਾਕ ਸੇਵਾਵਾਂ ਬਾਰੇ ਜਾਣਕਾਰੀ ਪਹੁੰਚਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।