22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਧਾਰਮਿਕ ਪ੍ਰੀਖਿਆ 'ਚੋਂ ਅੱਵਲ ਆਏ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 26-04-2026
ਮਜੀਠਾ, 25 ਅਪ੍ਰੈਲ (ਮਨਿੰਦਰ ਸਿੰਘ ਸੋਖੀ)-ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਪੰਜਾਬ ਸਮੇਤ ਦੇਸ਼ ਭਰ ਦੇ ਸਕੂਲੀ ਵਿਦਿਆਰਥੀਆਂ ਦੀ ਧਾਰਮਿਕ ਪ੍ਰੀਖਿਆ ਲਈ ਗਈ | ਜਿਸ ਵਿਚ ਵੱਖ-ਵੱਖ ਗਰੇਡ ਵਿਚ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ ਇਸ ਪ੍ਰੀਖਿਆ 'ਚੋਂ ਕਈ ਵਿਦਿਆਰਥੀਆਂ ਨੇ ਮੈਰਿਟ ਵਿਚ ਆ ਕੇ ਨਕਦ ਇਨਾਮ ਪ੍ਰਾਪਤ ਕੀਤੇ ਅਤੇ ਕਈਆਂ ਨੇ ਪਹਿਲੀ, ਦੂਸਰੀ ਅਤੇ ਤੀਸਰੀ ਪੁਜ਼ੀਸ਼ਨ ਹਾਸਿਲ ਕੀਤੀ | ਇਸੇ ਤਰ੍ਹਾਂ ਸਤਨਾਮ ਖਾਲਸਾ ਸਕੂਲ ਮਜੀਠਾ ਦੇ ਕਰੀਬ 60 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ ਜਿਸ 'ਚੋਂ ਸਕੂਲ ਦੇ 5 ਵਿਦਿਆਰਥੀ ਮੈਰਿਟ ਲਿਸਟ ਵਿਚ, 9 ਵਿਦਿਆਰਥੀ ਗਰੇਡ ਏ, 2 ਵਿਦਿਆਰਥੀ ਗਰੇਡ ਬੀ, ਅਤੇ 20 ਵਿਦਿਆਰਥੀਆਂ ਨੇ ਗਰੇਡ ਸੀ ਹਾਸਲ ਕੀਤਾ ਅਤੇ ਬਾਕੀ 24 ਵਿਦਿਆਰਥੀ ਪਾਸ ਹੋਏ | ਵਿਦਿਆਰਥੀਆਂ ਨੂੰ ਧਾਰਮਿਕ ਪ੍ਰੀਖਿਆ ਦੀ ਤਿਆਰੀ ਕਰਵਾਉਣ ਵਿਚ ਮੁੱਖ ਤੌਰ ਤੇ ਸਕੂਲ ਦੇ ਮੈਡਮ ਜਸਬੀਰ ਕੌਰ, ਹਰਪ੍ਰੀਤ ਕੌਰ, ਸੁਖਪਾਲ ਕੌਰ, ਸੁਨਿੰਦਰਜੀਤ ਕੌਰ, ਇਸ਼ੂ ਸ਼ਰਮਾ, ਅਤੇ ਮੀਨਾ ਕੁਮਾਰੀ ਨੇ ਵੱਡਾ ਯੋਗਦਾਨ ਪਾਇਆ | ਇਨ੍ਹਾਂ ਸਾਰੇ ਅੱਵਲ ਆਏ ਵਿਦਿਆਰਥੀਆਂ ਨੂੰ ਸਿੱਖ ਮਿਸ਼ਨਰੀ ਕਾਲਜ ਦੇ ਕੱਥੂਨੰਗਲ ਸਰਕਲ ਦੇ ਇੰਚਾਰਜ ਭਾਈ ਮਨਜੀਤ ਸਿੰਘ ਜੇਠੂਵਾਲ, ਪਿ੍ੰਸੀਪਲ ਜੋਗਾ ਸਿੰਘ ਅਠਵਾਲ ਅਤੇ ਭਾਈ ਸੁਰਜੀਤ ਸਿੰਘ ਰਾਗੀ ਨੇ ਕਾਲਜ ਵੱਲੋਂ ਆਈਆਂ ਸ਼ੀਲਡਾਂ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਸਕੂਲ ਦੇ ਮੈਨੇਜਿੰਗ ਡਾਇਰੈਕਟਰ ਪਿ੍ੰਸੀਪਲ ਸਤਨਾਮ ਸਿੰਘ ਨੇ ਸਿੱਖ ਮਿਸ਼ਨਰੀ ਕਾਲਜ ਅਤੇ ਕਾਲਜ ਤੋਂ ਆਏ ਪਤਵੰਤਿਆਂ ਨੂੰ ਜੀ ਆਇਆਂ ਕਿਹਾ ਅਤੇ ਧੰਨਵਾਦ ਕੀਤਾ | ਆਪਣੇ ਸੰਬੋਧਨ ਵਿਚ ਪਿ੍ੰਸੀਪਲ ਸਤਨਾਮ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਕੂਲੀ ਵਿਦਿਆ ਦੇ ਨਾਲ ਨਾਲ ਧਾਰਮਿਕ ਸਿਖਿਆ ਅਤੇ ਆਪਣੇ ਅਮੀਰ ਸਿੱਖ ਵਿਰਸੇ ਨਾਲ ਜੋੜਨ ਦਾ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦਾ ਇਹ ਸ਼ਲਾਘਾਯੋਗ ਉਪਰਾਲਾ ਹੈ | ਇਸ ਮੌਕੇ ਸਕੂਲ ਦੇ ਸਮੁੱਚੇ ਸਟਾਫ ਮੈਂਬਰ ਅਤੇ ਵਿਦਿਆਰਥੀ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੇ ਅੰਤ ਦੀ ਸ਼ੁਰੂਆਤ ਹੋ ਚੁੱਕੀ ਹੈ : ਜਥੇਦਾਰ ਜਲਾਲ ਉਸਮਾ ਅਗਲੀ ਖ਼ਬਰ ਸਕੂਲਾਂ ਨੂੰ ਹਰਿਆ-ਭਰਿਆ ਬਣਾਉਣ ਲਈ ਬੂਟੇ ਲਗਾਏ <br/>
Ad Position 24