19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਤਰਨ ਤਾਰਨ ਵਿਖੇ ਸਪਤਾਹਿਕ ਸਤਿਸੰਗ ਪ੍ਰੋਗਰਾਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 28-04-2026
ਤਰਨ ਤਾਰਨ, 27 ਅਪ੍ਰੈਲ (ਹਰਿੰਦਰ ਸਿੰਘ)-ਦਿਵਯ ਜਯੋਤੀ ਜਾਗਰਤੀ ਸੰਸਥਾਨ ਤਰਨ ਤਾਰਨ ਆਸ਼ਰਮ ਦੁਆਰਾ ਸਪਤਾਹਿਕ ਸਤਿਸੰਗ ਪ੍ਰੋਗਰਾਮ ਕਰਵਾਇਆ ਗਿਆ | ਜਿਸ 'ਚ ਆਈ ਹੋਈ ਸੰਗਤ ਨੂੰ ਸੰਬੋਧਨ ਕਰਦੇ ਹੋਏ ਸਾਧਵੀ ਰਮਨਦੀਪ ਭਾਰਤੀ ਨੇ ਕਿਹਾ ਕਿ ਗੁਰੂ ਦਾ ਖਿਆਲ ਜ਼ਹਿਨ ਵਿਚ ਆਉਂਦੇ ਹੀ ਭਗਤ ਦੇ ਤਨ ਮਨ ਦੇ ਵਿਚ ਇਕ ਮਿੱਠੀ ਜਿਹੀ ਤੜਫ ਪੈਦਾ ਹੁੰਦੀ ਹੈ | ਜਿਸ ਨੂੰ ਅਲਫਾਜਾਂ ਵਿਚ ਬਿਆਨ ਕਰਨਾ ਉਨ੍ਹਾਂ ਹੀ ਔਖਾ ਹੈ, ਜਿੰਨਾ ਕਿ ਵਿਸ਼ਾਲ ਸਮੁੰਦਰ ਨੂੰ ਇਕ ਕੁੱਜੇ 'ਚ ਬੰਦ ਕਰਨਾ | ਜਦੋਂ ਇਕ ਗੁਰੂ ਭਗਤ ਤੋਂ ਦੂਰ ਹੁੰਦਾ ਹੈ ਤਾਂ ਗੁਰੂ ਦਾ ਵਿਯੋਗ ਉਸ ਦੇ ਲਈ ਅਸਹਿਣਯੋਗ ਹੁੰਦਾ ਹੈ ਪਰ ਫਿਰ ਵੀ ਇਕ ਸੇਵਕ ਗੁਰੂ ਦੀ ਨੇੜਤਾ ਨੂੰ ਆਪਣੇ ਅੰਗ ਸੰਗ ਹਮੇਸ਼ਾ ਮਹਿਸੂਸ ਕਰਦਾ ਰਹਿੰਦਾ ਹੈ | ਸਾਧਵੀ ਨੇ ਦੱਸਿਆ ਕਿ ਵਿਸ਼ਵ ਸ਼ਾਂਤੀ ਦੀ ਮੰਗਲ ਕਾਮਨਾ ਦੀ ਉਦੇਸ਼ ਨਾਲ ਆਸ਼ਰਮ ਅੰਦਰ ਤਿੰਨ ਦਿਨਾਂ ਦੇ ਧਿਆਨ ਸਾਧਨਾ ਦਾ ਆਯੋਜਨ ਕੀਤਾ ਗਿਆ | ਅੱਜ 21 ਵੀਂ ਸਦੀ ਦੇ ਵਿਗਿਆਨਿਕ ਯੁੱਗ ਦੇ ਵਿਚ ਮਾਨਵ ਦੇ ਕੋਲ ਭੌਤਿਕ ਸੁੱਖ ਸੁਵਿਧਾਵਾਂ ਤਾਂ ਹੈ ਪਰ ਮਾਨਸਿਕ ਸ਼ਾਂਤੀ ਨਹੀਂ ਹੈ | ਸਾਡੀ ਸਨਾਤਨ ਪੁਰਾਤਨ ਸੰਸਕਿ੍ਤੀ ਦੇ ਅੰਦਰ ਦੱਸਿਆ ਗਿਆ ਹੈ ਕਿ ਇਕ ਮਾਨਵ ਮਾਨਸਿਕ ਸ਼ਾਂਤੀ ਨੂੰ ਧਿਆਨ ਦੇ ਦੁਆਰਾ ਪ੍ਰਾਪਤ ਕਰ ਸਕਦਾ ਹੈ | ਜਦੋਂ ਇਕ ਸਾਧਕ ਪੂਰਨ ਗੁਰੂ ਦੀ ਸ਼ਰਨਗਤ ਹੋ ਕੇ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਦਾ ਹੈ | ਪ੍ਰੋਗਰਾਮ ਦੌਰਾਨ ਸਾਧਵੀ ਰਮਨਦੀਪ ਭਾਰਤੀ, ਸਾਧਵੀ ਨਯਨਾ ਭਾਰਤੀ ਨੇ ਸ਼ਬਦ ਗੁਰਬਾਣੀ ਤੇ ਭਜਨਾਂ ਦਾ ਗਾਇਨ ਕੀਤਾ |

Ad Position 22
No active advertisement
ਪਿਛਲੀ ਖ਼ਬਰ 'ਬੈਸਟ ਆਊਟ ਆਫ਼ ਵੇਸਟ' ਮੁਕਾਬਲੇ 'ਚ ਵਿਦਿਆਰਥੀਆਂ ਨੇ ਦਿਖਾਈ ਰਚਨਾਤਮਕਤਾ <br/> ਅਗਲੀ ਖ਼ਬਰ ਜੰਡਿਆਲਾ ਰੋਡ ਦਾ ਫਾਟਕ ਲੋਕਾਂ ਲਈ ਬਣਿਆ ਸਿਰਦਰਦੀ <br/>
Ad Position 24