20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਤਰਨ ਤਾਰਨ ਰੋਡ 'ਤੇ ਪਿਉ ਪੁੱਤਰ 'ਤੇ ਤੇਜ਼ ਹਥਿਆਰਾਂ ਨਾਲ ਹਮਲਾ-ਗੋਲੀ ਵੀ ਚੱਲੀ

Ad Position 21
No active advertisement
ਅਜੀਤ ਡੈਸਕ 28-04-2026
ਅੰਮਿ੍ਤਸਰ, 27 ਅਪ੍ਰੈਲ (ਰੇਸ਼ਮ ਸਿੰਘ)-ਅੱਜ ਦੇਰ ਸ਼ਾਮ ਤਰਨ ਤਾਰਨ ਰੋਡ 'ਤੇ ਫਰੂਟ ਦੀ ਦੁਕਾਨ ਚਲਾਉਂਦੇ ਦੁਕਾਨਦਾਰ ਪਿਉ ਪੁੱਤਰ 'ਤੇ ਹਮਲਾਵਰਾਂ ਵਲੋਂ ਹਮਲਾ ਕਰਦਿਆਂ ਜਿਥੇ ਤੇਜ਼ਧਾਰ ਹਥਿਆਰਾਂ ਦੀ ਮਦਦ ਲਈ, ਉਥੇ ਗੋਲੀਆਂ ਵੀ ਚਲਾਈ ਜਾਣ ਦੀ ਖ਼ਬਰ ਹੈ | ਇਹ ਹਮਲਾ ਪੁਰਾਣੀ ਦੁਸ਼ਮਣੀ ਕਾਰਨ ਹੋਇਆ | ਇਸ ਹਮਲੇ 'ਚ ਜੋਬਨਪ੍ਰੀਤ ਸਿੰਘ ਅਤੇ ਉਸਦਾ ਪਿਤਾ ਜ਼ਖ਼ਮੀ ਹੋ ਗਏ | ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ | ਮਿਲੇ ਵੇਰਵਿਆਂ ਅਨੁਸਾਰ ਜੋਬਨਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਈਸ਼ਰਵ ਨਗਰ ਤਰਨ ਤਾਰਨ ਰੋਡ ਨੇੜੇ ਡੇਰਾ ਕਾਰ ਸੇਵਾ ਭੂਰੀ ਵਾਲੇ ਵਿਖੇ ਫਰੂਟ ਦੀ ਦੁਕਾਨ ਚਲਾਉਂਦੇ ਹਨ, ਜਿਥੇ ਅੱਜ ਸ਼ਾਮ ਹੈਪੀ ਭਈਆ ਆਪਣੇ ਦਰਜਨ ਦੇ ਕਰੀਬ ਸਾਥੀਆਂ ਨਾਲ ਪੁੱਜਿਆ ਤੇ ਪਿਉ ਪੁੱਤ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਪਿਉ ਪੁੱਤਰ ਜਖ਼ਮੀ ਹੋ ਗਏ | ਥਾਣਾ ਸੁਲਤਾਨਵਿੰਡ ਦੀ ਪੁਲਿਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਥਾਣਾ ਸੁਲਤਾਨਵਿੰਡ ਵਲੋਂ ਲੜਾਈ ਦੌਰਾਨ ਸੱਟਾਂ ਮਾਰਨ ਵਾਲੇ ਦੋ ਨੌਜਵਾਨ ਕਿਰਚਾਂ ਸਮੇਤ ਕਾਬੂ <br/> ਅਗਲੀ ਖ਼ਬਰ ਨਿਗਮ ਦੇ ਪ੍ਰਾਪਰਟੀ ਟੈਕਸ ਵਿਭਾਗ ਦੇ 30 ਚੈੱਕ ਹੋਏ ਫੇਲ੍ਹ <br/>
Ad Position 24