20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਨਿਗਮ ਦੇ ਪ੍ਰਾਪਰਟੀ ਟੈਕਸ ਵਿਭਾਗ ਦੇ 30 ਚੈੱਕ ਹੋਏ ਫੇਲ੍ਹ <br/>

Ad Position 21
No active advertisement
ਅਜੀਤ ਡੈਸਕ 28-04-2026
ਅੰਮਿ੍ਤਸਰ, 27 ਅਪ੍ਰੈਲ (ਹਰਮਿੰਦਰ ਸਿੰਘ)-ਨਗਰ ਨਿਗਮ ਦੇ ਸਾਲਾਨਾ ਬਜਟ ਦੌਰਾਨ ਵੱਖ-ਵੱਖ ਵਿਭਾਗਾਂ ਦੇ ਟੀਚੇ ਨਿਰਧਾਰਤ ਕੀਤੇ ਜਾਂਦੇ ਹਨ | ਇਨ੍ਹਾਂ ਟੀਚਿਆਂ ਨੂੰ ਪੂਰਾ ਕਰਨ ਲਈ ਵਿੱਤੀ ਸਾਲ ਦੇ ਅਖ਼ੀਰਲੇ ਦਿਨਾਂ 'ਚ ਅੱਡੀ ਚੋਟੀ ਦੇ ਜ਼ੋਰ ਲਗਾਏ ਜਾਂਦੇ ਹਨ | ਟੀਚਿਆਂ ਦੀ ਪੂਰਤੀ ਲਈ ਉੱਚ ਅਧਿਕਾਰੀਆਂ ਵਲੋਂ ਆਪਣੇ ਹੇਠਲੇ ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ਤੈਅ ਕੀਤੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਵਲੋਂ ਆਪਣੇ ਤੋਂ ਹੇਠਲੇ ਮੁਲਾਜ਼ਮਾਂ ਦੇ ਸਿਰ 'ਤੇ ਜ਼ਿੰਮੇਵਾਰੀਆਂ ਪਾ ਦਿੱਤੀਆਂ ਜਾਂਦੀਆਂ ਹਨ | ਟੀਚੇ ਪੂਰਤੀ ਦੀ ਇਹ ਦੌੜ ਵਿੱਤੀ ਸਾਲ ਦੇ ਅਖ਼ੀਰਲੇ ਦਿਨ ਭਾਵ 31 ਮਾਰਚ ਤੱਕ ਚਲਦੀ ਰਹਿੰਦੀ ਹੈ | ਜਿਸ ਦਾ ਲੋਕ ਵੀ ਲਾਭ ਲੈ ਲੈਂਦੇ ਹਨ ਉਹ ਆਪਣੇ ਬਕਾਇਆ ਦੇ ਭੁਗਤਾਨ ਲਈ ਚੈੱਕਾਂ ਦਾ ਸਹਾਰਾ ਲੈਂਦੇ ਹਨ ਜਿਨ੍ਹਾਂ 'ਚੋਂ ਬਹੁਤ ਸਾਰੇ ਚੈੱਕ ਵੱਖ ਵੱਖ ਕਾਰਨਾਂ ਕਰਕੇ ਫੇਲ੍ਹ ਹੋ ਜਾਂਦੇ ਹਨ | ਨਗਰ ਨਿਗਮ ਅੰਮਿ੍ਤਸਰ ਵਲੋਂ ਵਿੱਤੀ ਸਾਲ 2025-26 ਦੇ ਲਈ ਪ੍ਰਾਪਰਟੀ ਟੈਕਸ ਵਿਭਾਗ ਨੂੰ 55 ਕਰੋੜ ਦਾ ਟੀਚਾ ਦਿੱਤਾ ਗਿਆ ਸੀ | ਇਸ ਟੀਚੇ ਨੂੰ ਪੂਰਾ ਕਰਨ ਲਈ ਇਸ ਵਿਭਾਗ ਵਲੋਂ ਅਖ਼ੀਰਲੇ ਦਿਨਾਂ ਵਿਚ ਜ਼ੋਰ ਲਗਾਇਆ ਪਰ ਫਿਰ ਵੀ ਵਿਭਾਗ ਆਪਣੇ ਟੀਚੇ ਤੋਂ ਪੱਛੜ ਗਿਆ | ਇਸ ਦੇ ਲਈ ਵਿਭਾਗ ਦੇ ਮੁਲਾਜ਼ਮਾਂ ਵਲੋਂ ਡਿਫਾਲਟਰਾਂ ਦੇ ਖਿਲਾਫ਼ ਕਾਰਵਾਈ ਦੌਰਾਨ ਸੀਿਲੰਗ ਮੁਹਿੰਮ ਵੀ ਚਲਾਈ ਗਈ | ਸੀਿਲੰਗ ਦੀ ਕਾਰਵਾਈ ਕਾਰਨ ਹੋਣ ਵਾਲੀ ਕਿਰਕਰੀ ਤੋਂ ਬਚਣ ਲਈ ਕਈ ਲੋਕਾਂ ਵਲੋਂ ਆਪਣੇ ਬਣਦੇ ਬਕਾਇਆ ਦੇ ਚੈੱਕ ਨਿਗਮ ਮੁਲਾਜ਼ਮਾਂ ਨੂੰ ਸੌਂਪ ਕੇ ਕਾਰਵਾਈ ਤੋਂ ਆਪਣਾ ਬਚਾਅ ਕਰ ਲਿਆ | ਇਨ੍ਹਾਂ ਚੈੱਕਾਂ 'ਚੋਂ 30 ਚੈੱਕ ਵੱਖ-ਵੱਖ ਕਾਰਨਾਂ ਕਰਕੇ ਫੇਲ੍ਹ ਹੋ ਗਏ ਹਨ | ਨਿਗਮ ਦੀ ਇਨ੍ਹਾਂ ਚੈੱਕਾਂ ਦੀ ਲੈਣਦਾਰੀ 13.42 ਲੱਖ ਰੁਪਏ ਬਣਦੀ ਹੈ | ਮੁਲਾਜ਼ਮਾਂ ਵਲੋਂ ਆਪਣੇ ਟੀਚੇ ਦੀ ਪੂਰਤੀ ਲਈ ਲੋਕਾਂ ਕੋਲੋਂ ਚੈੱਕ ਤਾਂ ਲੈ ਲਏ ਗਏ ਪਰ ਉਨ੍ਹਾਂ ਦੇ ਪਾਸ ਹੋਣ ਦੀ ਕੋਈ ਗਾਰੰਟੀ ਨਹੀਂ ਲਈ ਗਈ | ਇਨ੍ਹਾਂ 'ਚੋਂ ਕਈ ਚੈੱਕਾਂ ਨੂੰ ਫੇਲ੍ਹ ਹੋਇਆਂ ਇਕ ਮਹੀਨਾ ਹੋਣ ਲੱਗਾ ਹੈ ਅਤੇ ਹੁਣ ਇਹ ਚੈੱਕ ਨਿਗਮ ਦੇ ਦਰਾਜਾਂ 'ਚ ਸਜੇ ਪਏ ਹਨ | ਉਨ੍ਹਾਂ ਦੀ ਵਸੂਲੀ ਵੱਲ ਕਿਸੇ ਵੀ ਮੁਲਾਜ਼ਮ ਦਾ ਕੋਈ ਧਿਆਨ ਨਹੀਂ ਹੈ |

Ad Position 22
No active advertisement
ਪਿਛਲੀ ਖ਼ਬਰ ਤਰਨ ਤਾਰਨ ਰੋਡ 'ਤੇ ਪਿਉ ਪੁੱਤਰ 'ਤੇ ਤੇਜ਼ ਹਥਿਆਰਾਂ ਨਾਲ ਹਮਲਾ-ਗੋਲੀ ਵੀ ਚੱਲੀ ਅਗਲੀ ਖ਼ਬਰ ਮਾਡਲੀਆ ਪਰਿਵਾਰ ਨੂੰ ਸਦਮਾ, ਸਵ. ਮੇਲਾ ਸਿੰਘ ਦੀ ਸੁਪਤਨੀ ਸਵਰਨ ਕੌਰ ਦਾ ਦਿਹਾਂਤ <br/>
Ad Position 24